Adampur ’ਚ ਤੜਕਸਾਰ ਵਾਪਰਿਆ ਹਾਦਸਾ; ਸਕੂਲ ਬੱਸ ਨਾਲ 4 ਸਾਲਾਂ ਬੱਚੀ ਹੋਈ ਗੰਭੀਰ ਜ਼ਖਮੀ, ਹੋਈ ਮੌਤ
Adampur News : ਜਲੰਧਰ ਦੇ ਆਦਮਪੁਰ ’ਚ ਤੜਕਸਾਰ ਉਸ ਸਮੇਂ ਚੀਕ ਚਿਖਾੜਾ ਪੈ ਗਿਆ ਜਦੋ ਇੱਕ ਸਕੂਲ ਬੱਸ ਦੇ ਨਾਲ ਇੱਕ ਬੱਚੀ ਜ਼ਖਮੀ ਹੋ ਗਈ। ਹਾਦਸਾ ਇੰਨ੍ਹਾ ਜਿਆਦਾ ਭਿਆਨਕ ਸੀ ਕਿ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਐਸ ਡੀ ਪਬਲਿਕ ਸਕੂਲ ’ਚ ਸਕੂਲ ਬੱਸ ਨਾਲ ਹਾਦਸਾ ਵਾਪਰਿਆ। ਇਸ ਹਾਦਸੇ ਮਗਰੋਂ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।
ਦੱਸ ਦਈਏ ਕਿ ਐਸ ਡੀ ਪਬਲਿਕ ਸਕੂਲ ਚ ਸਕੂਲ ਬੱਸ ਨਾਲ 4 ਸਾਲਾਂ ਬੱਚੀ ਜ਼ਖਮੀ ਹੋਈ ਸੀ। ਜਿਸ ਤੋਂ ਬਾਅਦ ਬੱਚੀ ਨੂੰ ਜ਼ਖਮੀ ਹਾਲਤ ’ਚ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ 4 ਸਾਲਾਂ ਬੱਚੀ ਦੀ ਪਛਾਣ ਕੀਰਤ ਕੌਰ ਵਜੋਂ ਹੋਈ ਹੈ। ਜੋ ਕਿ UKG ਜਮਾਤ ਦੀ ਵਿਦਿਆਰਥਣ ਸੀ। ਇਸ ਹਾਦਸੇ ਮਗਰੋਂ ਮਾਪਿਆਂ ਸਣੇ ਪੂਰੇ ਇਲਾਕੇ ’ਚ ਗਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : Diljit Dosanjh ਨੇ ਵਿਵਾਦਾਂ ਵਿਚਾਲੇ ਪਹਿਲੀ ਵਾਰ ਸਾਂਝੇ ਕੀਤੇ 'ਪੰਜਾਬ 95' ਦੇ ਦ੍ਰਿਸ਼; ਸੈਂਸਰ ਬੋਰਡ ’ਚ ਫਸੀ ਹੋਈ ਹੈ ਫਿਲਮ
- PTC NEWS