Amritsar News : ਸਹੁਰੇ ਪਰਿਵਾਰ 'ਤੇ ਦਾਜ ਨੂੰ ਲੈ ਕੇ ਨੂੰਹ ਦੀ ਕੁੱਟਮਾਰ ਦੇ ਇਲਜ਼ਾਮ, ਵਾਲਮੀਕਿ ਸੇਵਾ ਸੁਸਾਇਟੀ ਨੇ ਐਸਐਸਪੀ ਨੂੰ ਸੌਂਪਿਆ ਮੰਗ ਪੱਤਰ
Amritsar News : ਅੰਮ੍ਰਿਤਸਰ 'ਚ ਇੱਕ ਮਹਿਲਾ ਵੱਲੋਂ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਦੇ ਇਲਜ਼ਾਮ ਲਾਏ ਗਏ ਹਨ। ਇਸ ਮਸਲੇ 'ਤੇ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਨੇ ਮਹਿਲਾ ਦਾ ਸਾਥ ਦਿੰਦਿਆਂ ਪੀੜਤ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਐਸਐਸਪੀ ਦਿਹਾਤੀ ਨੂੰ ਦਿੱਤੇ ਮੰਗ ਪੱਤਰ ਵਿੱਚ ਔਰਤ ਨੇ ਸਹੁਰੇ ਪਰਿਵਾਰ 'ਤੇ ਗੰਭੀਰ ਇਲਜ਼ਾਮ ਲਾਏ ਹਨ।
ਪੀੜਤ ਔਰਤ ਨੇ ਕਿਹਾ ਕਿ ਉਸ ਨੂੰ ਕਈ ਵਾਰ ਕੁੱਟਮਾਰ ਕਰਕੇ ਪੇਕੇ ਭੇਜਿਆ ਗਿਆ ਹੈ। ਸਹੁਰਾ ਪਰਿਵਾਰ ਅਕਸਰ ਦਾਜ ਦੀ ਮੰਗ ਕਰਨ 'ਤੇ ਉਸ ਦੀ ਕਰਦਾ ਸੀ। ਉਸ ਨੇ ਕਿਹਾ ਕਿ ਉਸ ਦੇ ਵਿਆਹ ਨੂੰ 10 ਸਾਲ ਪੂਰੇ ਹੋਣ ਗਏ ਹਨ ਪਰ ਪਰ ਉਸ ਕੋਲੋਂ ਅਜੇ ਤੱਕ ਵੀ ਦਾਜ ਮੰਗਿਆ ਜਾ ਰਿਹਾ ਹੈ ਅਤੇ ਕੁੱਟਮਾਰ ਕੀਤੀ ਜਾਂਦੀ ਹੈ।
ਗੱਲਬਾਤ ਕਰਦੇ ਹੋਏ ਪੀੜਤ ਔਰਤ ਨੇ ਕਿਹਾ ਕਿ ਸਾਡੇ ਚਾਰ ਬੱਚੇ ਹੋ ਚੁੱਕੇ ਹਨ, ਜਿਸ ਦੇ ਵਿੱਚੋਂ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਹੈ ਪਰ ਫਿਰ ਵੀ ਉਹ ਲਗਾਤਾਰ ਮੇਰੇ ਉੱਤੇ ਕੁੱਟਮਾਰ ਕਰਦੇ ਹਨ ਅਤੇ ਦਾਜ ਦੀ ਮੰਗ ਕਰਦੇ ਰਹਿੰਦੇ ਹਨ। ਇਸ ਵਾਰ ਤਾਂ ਹੱਦ ਤੋਂ ਵੱਧ ਹੀ ਮੇਰੇ ਨਾਲ ਕੁੱਟਵਾਰ ਕੀਤੀ ਗਈ ਹੈ, ਜਿਸ ਦੇ ਨਾਲ ਜਿਸ ਦੇ ਸਬੰਧੀ ਮੈਨੂੰ ਜਾਣੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਪੀੜਤ ਦੀ ਮਾਂ ਨੇ ਕਿਹਾ ਕਿ ਕਈ ਵਾਰ ਪੰਚਾਇਤ ਬੁਲਾ ਕੇ ਰਾਜੀਨਾਵਾਂ ਵੀ ਹੋਇਆ ਅਤੇ ਕੁੜੀ ਨੂੰ ਘਰ ਭੇਜਿਆ ਗਿਆ ਹੈ ਪਰ ਉਹ ਲਗਾਤਾਰ ਹੀ ਇਸ ਕੁੜੀ ਤੋਂ ਕੁੱਟਮਾਰ ਕਰਦੇ ਹਨ ਅਤੇ ਹਮੇਸ਼ਾ ਹੀ ਦਾਜ ਵਿੱਚ ਮੋਟਰਸਾਈਕਲ ਦੀ ਮੰਗ ਕਰਦੇ ਰਹਿੰਦੇ ਹਨ। ਹੁਣ ਇਸ ਮਾਮਲੇ ਵਿੱਚ ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਨੇ ਪੀੜਤ ਪਰਿਵਾਰ ਦਾ ਸਾਥ ਦਿੱਤਾ ਹੈ ਅਤੇ ਅੱਜ ਪਰਿਵਾਰ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਇਸ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਮੰਗ ਕੀਤੀ ਗਈ ਹੈ।
ਪੀੜਤ ਪਰਿਵਾਰ ਦੇ ਨਾਲ ਭਗਵਾਨ ਵਾਲਮੀਕੀ ਸੇਵਾ ਸੋਸਾਇਟੀ ਦੇ ਸੰਗਠਨ ਅਤੇ ਮੈਂਬਰ ਖੜੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਕਿ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਨਸਾਫ਼ ਦਿੱਤਾ ਜਾਵੇ।
- PTC NEWS