Fri, Jun 20, 2025
Whatsapp

ਅਦਾਕਾਰ ਅੰਗਦ ਬੇਦੀ ਨੇ 400M ਦੌੜ 'ਚ ਜਿੱਤਿਆ ਸੋਨਾ; ਮਰਹੂਮ ਪਿਤਾ ਬਿਸ਼ਨ ਸਿੰਘ ਬੇਦੀ ਨੂੰ ਕੀਤਾ ਸਮਰਪਿਤ

Reported by:  PTC News Desk  Edited by:  Jasmeet Singh -- October 30th 2023 06:59 PM
ਅਦਾਕਾਰ ਅੰਗਦ ਬੇਦੀ ਨੇ 400M ਦੌੜ 'ਚ ਜਿੱਤਿਆ ਸੋਨਾ; ਮਰਹੂਮ ਪਿਤਾ ਬਿਸ਼ਨ ਸਿੰਘ ਬੇਦੀ ਨੂੰ ਕੀਤਾ ਸਮਰਪਿਤ

ਅਦਾਕਾਰ ਅੰਗਦ ਬੇਦੀ ਨੇ 400M ਦੌੜ 'ਚ ਜਿੱਤਿਆ ਸੋਨਾ; ਮਰਹੂਮ ਪਿਤਾ ਬਿਸ਼ਨ ਸਿੰਘ ਬੇਦੀ ਨੂੰ ਕੀਤਾ ਸਮਰਪਿਤ

ਦੁਬਈ: ਬਾਲੀਵੁੱਡ ਅਦਾਕਾਰ ਅੰਗਦ ਬੇਦੀ ਦਾ ਖੇਡਾਂ ਨਾਲ ਵੀ ਕਾਫੀ ਪ੍ਰੇਮ ਹੈ। ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਬੇਦੀ ਜੋ ਕਿ ਇੱਕ ਮਸ਼ਹੂਰ ਖਿਡਾਰੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਨ, ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ। 

ਅਜਿਹੇ 'ਚ ਪਿਤਾ ਦੀ ਮੌਤ ਤੋਂ ਬਾਅਦ ਅੰਗਦ ਸੋਗ 'ਚ ਹਨ । ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਅਨੋਖਾ ਫੈਸਲਾ ਲਿਆ ਹੈ। ਅੰਗਦ ਨੇ ਉਨ੍ਹਾਂ ਦੇ ਸਨਮਾਨ ਵਿੱਚ ਦੁਬਈ ਵਿੱਚ ਹੋਣ ਵਾਲੀ ਦੌੜ ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ 400 ਮੀਟਰ ਦੌੜ ਦੌੜਦੇ ਦੇਖਿਆ ਗਿਆ। ਇਸ ਵਿੱਚ ਉਨ੍ਹਾਂ ਨੇ ਸੋਨ ਤਗਮਾ ਪ੍ਰਾਪਤ ਕਰਕੇ ਆਪਣੇ ਮਰਹੂਮ ਪਿਤਾ ਬਿਸ਼ਨ ਸਿੰਘ ਬੇਦੀ ਨੂੰ ਸਮਰਪਿਤ ਕੀਤਾ।


ਅੰਗਦ ਬੇਦੀ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਜਿੱਤਿਆ ਹੋਏ ਗੋਲਡ ਮੈਡਲ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਨੂੰ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, 'ਦਿਲ ਨਹੀ ਸੀ..ਨਾ ਸਰੀਰ ਇੱਛੁਕ ਸੀ.. ਮਨ ਵੀ ਨਹੀਂ ਸੀ। ਪਰ ਉੱਪਰੋਂ ਇੱਕ ਬਾਹਰੀ ਤਾਕਤ ਨੇ ਮੈਨੂੰ ਖਿੱਚ ਲਿਆ.. ਮੇਰਾ ਸਭ ਤੋਂ ਵਧੀਆ ਸਮਾਂ ਨਹੀਂ...ਮੇਰਾ ਸਭ ਤੋਂ ਵਧੀਆ ਫਾਰਮ ਨਹੀਂ ਪਰ ਕਿਵੇਂ ਕੀਤਾ....ਇਹ ਸੋਨਾ ???? ਹਮੇਸ਼ਾ ਮੇਰਾ ਸਭ ਤੋਂ ਖਾਸ ਰਹੇਗਾ। ਮੇਰੇ ਨਾਲ ਹੋਣ ਲਈ ਪਿਤਾ ਜੀ ਦਾ ਧੰਨਵਾਦ...ਮੈਨੂੰ ਤੁਹਾਡੀ ਯਾਦ ਆਉਂਦੀ ਹੈ ❤️ ਤੁਹਾਡਾ ਪੁੱਤਰ ????????"

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਗਦ ਬੇਦੀ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਸੀ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, 'ਵਕ਼ਤ ਹੋ ਗਿਆ ਹੈ...ਬਸ ਮੇਰੇ ਨਾਲ ਰਹੋ ਪਿਤਾ ਜੀ ????????'। ਇਨ੍ਹਾਂ ਤਸਵੀਰਾਂ 'ਚ ਅੰਗਦ ਸਪੋਰਟੀ ਲੁੱਕ 'ਚ ਮੈਦਾਨ 'ਚ ਦੌੜਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਇਸ ਨਾਲ ਦੁਬਈ ਵਿੱਚ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਦੌੜ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ। ਉਨ੍ਹਾਂ 400 ਮੀਟਰ ਦੌੜ ਵਿੱਚ ਹਿੱਸਾ ਲਿਆ ਸੀ।

ਨੇਹਾ ਧੂਪੀਆ ਨੇ ਅਨੋਖੇ ਤਰੀਕੇ ਨਾਲ ਆਪਣੇ ਸਹੁਰੇ ਨੂੰ ਦਿੱਤੀ ਸ਼ਰਧਾਂਜਲੀ 

ਇਸ ਤੋਂ ਪਹਿਲਾਂ ਨੇਹਾ ਧੂਪੀਆ ਆਪਣੇ ਸਹੁਰੇ ਬਿਸ਼ਨ ਸਿੰਘ ਬੇਦੀ ਨੂੰ ਅਨੋਖੇ ਤਰੀਕੇ ਨਾਲ ਸ਼ਰਧਾਂਜਲੀ ਦਿੰਦੀ ਨਜ਼ਰ ਆਈ ਸੀ। ਅਦਾਕਾਰਾ ਨੇ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਆਪਣੇ ਸਹੁਰੇ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਅੰਗਦ ਬੇਦੀ ਨੇ ਵੀ ਆਪਣੇ ਪਿਤਾ ਨੂੰ ਸ਼ਰਧਾਂਜਲੀ ਦੇਣ ਦਾ ਫੈਸਲਾ ਕੀਤਾ।

ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਗੱਲ ਕਰਦੇ ਹੋਏ ਅੰਗਦ ਬੇਦੀ ਨੇ ਕਿਹਾ ਸੀ ਕਿ ਇਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸਨਮਾਨਿਤ ਕਰਨ ਦਾ ਇੱਕ ਤਰੀਕਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖੇਡਾਂ ਉਨ੍ਹਾਂ ਦੇ ਖੂਨ ਵਿੱਚ ਹਨ ਅਤੇ ਉਹ ਅਜਿਹਾ ਹੀ ਕਰਨਾ ਚਾਹੁੰਦੇ ਹਨ। ਇਸ ਲਈ ਅਦਾਕਾਰ ਨੇ ਆਪਣੇ ਮਰਹੂਮ ਪਿਤਾ ਬਿਸ਼ਨ ਸਿੰਘ ਬੇਦੀ ਦੇ ਸਨਮਾਨ ਵਿੱਚ ਇਸ ਦੌੜ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ। ਅੰਗਦ ਨੂੰ ਭਰੋਸਾ ਹੈ ਕਿ ਉਸ ਦੇ ਪਿਤਾ ਹਮੇਸ਼ਾ ਉਸ ਦੇ ਮਾਰਗ ਦਰਸ਼ਕ ਬਣੇ ਰਹਿਣਗੇ।

- PTC NEWS

Top News view more...

Latest News view more...

PTC NETWORK
PTC NETWORK