Fri, Jun 6, 2025
Whatsapp

Nawazuddin Siddiqui : ਅਦਾਕਾਰ ਨਵਾਜ਼ੂਦੀਨ ਸਿੱਦੀਕੀ 'ਤੇ ਪਤਨੀ ਨੇ ਜਬਰ ਜਨਾਹ ਦੇ ਲਗਾਏ ਦੋਸ਼

Reported by:  PTC News Desk  Edited by:  Ravinder Singh -- February 24th 2023 04:31 PM
Nawazuddin Siddiqui : ਅਦਾਕਾਰ ਨਵਾਜ਼ੂਦੀਨ ਸਿੱਦੀਕੀ 'ਤੇ ਪਤਨੀ ਨੇ ਜਬਰ ਜਨਾਹ ਦੇ ਲਗਾਏ ਦੋਸ਼

Nawazuddin Siddiqui : ਅਦਾਕਾਰ ਨਵਾਜ਼ੂਦੀਨ ਸਿੱਦੀਕੀ 'ਤੇ ਪਤਨੀ ਨੇ ਜਬਰ ਜਨਾਹ ਦੇ ਲਗਾਏ ਦੋਸ਼

ਮੁੰਬਈ : ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਕੰਮ ਕਾਰਨ ਘੱਟ ਤੇ ਵਿਵਾਦਾਂ ਕਾਰਨ ਜ਼ਿਆਦਾ ਸੁਰਖੀਆਂ 'ਚ ਹਨ। ਅਦਾਕਾਰ ਦੀ ਪਤਨੀ ਆਲੀਆ ਸਿੱਦੀਕੀ ਨੇ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕੁੱਟਮਾਰ ਤੇ ਕਮਰੇ 'ਚ ਬੰਦ ਕਰਨ ਵਰਗੇ ਕਈ ਗੰਭੀਰ ਦੋਸ਼ ਲਗਾਏ ਹਨ ਪਰ ਹੁਣ ਇਸ ਸੂਚੀ ਵਿਚ ਇਕ ਹੋਰ ਗੰਭੀਰ ਦੋਸ਼ ਜੁੜ ਗਿਆ ਹੈ।

ਅਦਾਕਾਰ ਦੀ ਪਤਨੀ ਆਲੀਆ ਸਿੱਦੀਕੀ ਨੇ ਉਨ੍ਹਾਂ 'ਤੇ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਆਲੀਆ ਨੇ ਹੁਣ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਰੋਂਦੇ ਹੋਏ ਆਪਣਾ ਦਰਦ ਬਿਆਨ ਕਰ ਰਹੀ ਹੈ।


ਆਲੀਆ ਨੇ ਸ਼ੇਅਰ ਕੀਤੇ ਵੀਡੀਓ 'ਚ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਬਾਲੀਵੁੱਡ ਸਟਾਰ ਪਤੀ ਖਿਲਾਫ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਅਦਾਕਾਰ ਦੀ ਪਤਨੀ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ 'ਚ ਉਹ ਕਹਿ ਰਹੀ ਹੈ ਕਿ ਨਵਾਜ਼ ਉਸ ਦੇ ਬੱਚੇ ਉਸ ਤੋਂ ਖੋਹਣਾ ਚਾਹੁੰਦਾ ਹੈ ਅਤੇ ਉਹ ਇਨ੍ਹੀਂ ਦਿਨੀਂ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ।

Ajnala clash :ਲਵਪ੍ਰੀਤ ਸਿੰਘ ਤੂਫਾਨ ਅੰਮ੍ਰਿਤਸਰ ਜੇਲ੍ਹ 'ਚੋਂ ਹੋਇਆ ਰਿਹਾਅ, ਸ੍ਰੀ ਦਰਬਾਰ ਸਾਹਿਬ ਲਈ ਹੋਏ ਰਵਾਨਾ

ਆਲੀਆ ਨੇ ਰੋਂਦੇ ਹੋਏ ਆਪਣੀ ਹਾਲਤ ਬਿਆਨ ਕਰਦੇ ਹੋਏ ਦੱਸਿਆ ਕਿ ਨਵਾਜ਼ ਆਪਣੇ ਬੱਚਿਆਂ ਦੀ ਕਸਟਡੀ ਚਾਹੁੰਦੇ ਹਨ। ਆਲੀਆ ਨੇ ਕਿਹਾ ਕਿ,  ''ਕੱਲ੍ਹ ਵਰਸੋਵਾ ਥਾਣੇ ਵਿਚ ਉਸ ਖਿਲਾਫ ਜਬਰ ਜਨਾਹ ਦੀ ਸ਼ਿਕਾਇਤ (ਸਬੂਤ ਸਮੇਤ) ਦਰਜ ਕਰਵਾਈ ਹੈ।''

- PTC NEWS

Top News view more...

Latest News view more...

PTC NETWORK