Katrina Kaif Karwa chauth Photo : ਕੈਟਰੀਨਾ ਕੈਫ ਨੇ ਕਰਵਾ ਚੌਥ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ; ਸੱਸ ਨਾਲ ਖੂਬਸੂਰਤ ਫੋਟੋ ਦੇਖ ਫੈਨਜ਼ ਨੇ ਆਖੀ ਇਹ ਗੱਲ, ਦੇਖੋ ਤਸਵੀਰਾਂ
Katrina Kaif Karwa chauth Photo : ਬਾਲੀਵੁੱਡ ਅਦਾਕਾਰਾਵਾਂ ਅਤੇ ਮਸ਼ਹੂਰ ਹਸਤੀਆਂ ਨੇ ਬੀਤੇ ਦਿਨ ਕਰਵਾ ਚੌਥ ਦਾ ਤਿਉਹਾਰ ਮਨਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੌਰਾਨ ਅਦਾਕਾਰਾ ਕੈਟਰੀਨਾ ਕੈਫ ਨੇ ਕਰਵਾ ਚੌਥ ਦੇ ਜਸ਼ਨ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ਕਿਉਂਕਿ ਉਸ ਨੇ ਨਾ ਸਿਰਫ ਆਪਣੇ ਪਤੀ ਵਿੱਕੀ ਕੌਸ਼ਲ, ਸਗੋਂ ਆਪਣੀ ਸੱਸ 'ਤੇ ਬਹੁਤ ਪਿਆਰ ਜਾਹਿਰ ਕੀਤਾ।
ਦਰਅਸਲ ਅਦਾਕਾਰਾ ਨੇ ਆਪਣੇ ਮੁੰਬਈ ਸਥਿਤ ਘਰ 'ਚ ਕਰਵਾ ਚੌਥ ਦੇ ਜਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਦਾ ਪਤੀ, ਸਹੁਰਾ, ਜੀਜਾ ਸੰਨੀ ਕੌਸ਼ਲ ਅਤੇ ਭੈਣ ਇਜ਼ਾਬੇਲ ਕੈਫ ਨਜ਼ਰ ਆ ਰਹੇ ਹਨ।
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ 7 ਤਸਵੀਰਾਂ 'ਚੋਂ ਪਹਿਲੀ 'ਚ ਵਿੱਕੀ ਕੌਸ਼ਲ ਦੀ ਮਾਂ ਵੀਨਾ ਕੌਸ਼ਲ ਆਪਣੀ ਨੂੰਹ ਕੈਟਰੀਨਾ ਨੂੰ ਆਸ਼ੀਰਵਾਦ ਦਿੰਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਅਦਾਕਾਰਾ ਨੂੰ ਪਤੀ ਵਿੱਕੀ ਕੌਸ਼ਲ ਅਤੇ ਸੱਸ ਅਤੇ ਸਹੁਰੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਤੀਜੀ ਤਸਵੀਰ 'ਚ ਕੈਟਰੀਨਾ ਗੁਲਾਬੀ ਰੰਗ ਦੀ ਸਾੜੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਚੌਥੀ ਫੋਟੋ 'ਚ ਕੈਟਰੀਨਾ ਕੈਫ ਦੀ ਸੱਸ ਉਸ 'ਤੇ ਆਪਣੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਉਥੇ ਹੀ ਪੰਜਵੇਂ 'ਚ ਦੋਵੇਂ ਕੈਮਰੇ ਵੱਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਛੇਵੀਂ ਤਸਵੀਰ 'ਚ ਕੈਟਰੀਨਾ ਆਪਣੇ ਲੁੱਕ ਨੂੰ ਫਲਾਂਟ ਕਰ ਰਹੀ ਹੈ। ਸੱਤਵੀਂ ਤਸਵੀਰ 'ਚ ਕੈਟਰੀਨਾ ਦੀ ਭੈਣ ਇਜ਼ਾਬੇਲ ਕੈਫ ਵੀ ਪੂਰੇ ਕੌਸ਼ਲ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ ਹੈਪੀ ਕਰਵਾ ਚੌਥ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇੰਟਰਨੈੱਟ ਯੂਜ਼ਰਸ ਵਿੱਕੀ ਕੌਸ਼ਲ ਨੂੰ ਲੱਕੀ ਕਹਿੰਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਦਸੰਬਰ 2021 'ਚ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਸ਼ਾਨਦਾਰ ਵਿਆਹ ਰਾਜਸਥਾਨ 'ਚ ਹੋਇਆ ਸੀ। ਹਾਲਾਂਕਿ ਇਸ ਖਾਸ ਜਸ਼ਨ 'ਚ ਸਿਰਫ ਉਨ੍ਹਾਂ ਦੇ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਨੇ ਹੀ ਸ਼ਿਰਕਤ ਕੀਤੀ। ਇਸ ਸਾਲ ਅਦਾਕਾਰਾ ਦਾ ਤੀਜਾ ਕਰਵਾ ਚੌਥ ਹੈ।
ਇਹ ਵੀ ਪੜ੍ਹੋ : Karwa Chauth 2024 : ਇੰਤਜ਼ਾਰ ਖਤਮ... ਕਰਵਾ ਚੌਥ ਦਾ ਚੰਦ ਆਇਆ ਨਜ਼ਰ, ਔਰਤਾਂ ਨੇ ਤੋੜਿਆ ਵਰਤ
- PTC NEWS