Sat, Dec 14, 2024
Whatsapp

'ਬਾਹੂਬਲੀ' ਤੋਂ ਬਾਅਦ 'ਗਦਰ 2' ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ

Reported by:  PTC News Desk  Edited by:  Jasmeet Singh -- August 15th 2023 05:28 PM -- Updated: August 15th 2023 05:39 PM
'ਬਾਹੂਬਲੀ' ਤੋਂ ਬਾਅਦ 'ਗਦਰ 2' ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ

'ਬਾਹੂਬਲੀ' ਤੋਂ ਬਾਅਦ 'ਗਦਰ 2' ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ

Gadar 2: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਨਵੀਂ ਫਿਲਮ 'ਗਦਰ 2' ਬਾਕਸ ਆਫਿਸ 'ਤੇ ਕਾਮਿਆਬੀ ਦੇ ਝੰਡੇ ਗੱਡ ਰਹੀ ਹੈ। 'ਗਦਰ 2' ਨੇ ਵੀਕਐਂਡ 'ਤੇ ਸ਼ਾਨਦਾਰ ਓਪਨਿੰਗ ਦੇ ਨਾਲ ਬੰਪਰ ਕਮਾਈ ਕੀਤੀ ਅਤੇ ਹਫਤੇ ਦੇ ਦੋ ਦਿਨਾਂ 'ਚ ਹੀ ਬਹੁਤ ਨੋਟ ਛਾਪ ਲਏ ਹਨ। ਸੋਮਵਾਰ ਨੂੰ ਸੰਨੀ ਦਿਓਲ ਦੀ 'ਗਦਰ 2' ਨੇ ਕਮਾਈ ਦੇ ਮਾਮਲੇ ਵਿੱਚ ਸ਼ਾਹਰੁਖ ਖਾਨ ਦੀ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ। ਆਓ ਜਾਣਦੇ ਹਾਂ ਸੋਮਵਾਰ ਦੇ ਟੈਸਟ 'ਚ ਅਨਿਲ ਸ਼ਰਮਾ ਦੀ ਫਿਲਮ 'ਗਦਰ 2' ਨੇ ਕਿੰਨੇ ਕਰੋੜ ਦੀ ਕਮਾਈ ਕੀਤੀ।

ਸੰਨੀ ਦਿਓਲ ਦੀ 'ਗਦਰ - ਏਕ ਪ੍ਰੇਮ ਕਥਾ' ਤੋਂ ਬਾਅਦ ਹੁਣ 'ਗਦਰ 2' ਆਲ ਟਾਈਮ ਬਲਾਕਬਸਟਰ ਸਾਬਤ ਹੋਣ ਜਾ ਰਹੀ ਹੈ। 'ਗਦਰ 2' ਬਾਕਸ ਆਫਿਸ ਨੇ ਆਪਣੀ ਰਿਲੀਜ਼ ਦੇ 2 ਦਿਨਾਂ ਦੇ ਅੰਦਰ ਆਪਣੀ ਲਾਗਤ ਵਸੂਲ ਲਈ ਹੈ। 


ਸੰਨੀ ਦਿਓਲ ਦੀ 'ਗਦਰ 2' ਦੀ  'ਪਠਾਨ' ਨੂੰ ਮਾਤ
'ਗਦਰ 2' ਦੀ ਚੌਥੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਸੋਮਵਾਰ ਨੂੰ 39 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਅੰਕੜੇ ਦੇ ਨਾਲ ਸੰਨੀ ਦਿਓਲ ਦੀ 'ਗਦਰ 2' ਨੇ ਸ਼ਾਹਰੁਖ ਖਾਨ ਦੀ 'ਪਠਾਨ' ਅਤੇ ਸਲਮਾਨ ਖਾਨ ਦੀ 'ਟਾਈਗਰ ਜ਼ਿੰਦਾ' ਹੈ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜਿੱਥੇ 'ਪਠਾਨ' ਨੇ ਪਹਿਲੇ ਸੋਮਵਾਰ ਨੂੰ 26.5 ਕਰੋੜ ਦੀ ਕਮਾਈ ਕੀਤੀ ਸੀ। ਉੱਥੇ ਹੀ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਨੇ ਪਹਿਲੇ ਸੋਮਵਾਰ ਨੂੰ 36.54 ਕਰੋੜ ਦੀ ਕਮਾਈ ਕੀਤੀ ਸੀ।

ਇਹ ਵੀ ਪੜ੍ਹੋ: ਬਿੱਗ ਬੌਸ ਓਟੀਟੀ-2 ਦੇ ਇਸ ਪ੍ਰਤੀਭਾਗੀ ਦੀ ਵਿਗੜੀ ਸਿਹਤ, ਇੱਥੇ ਪੜ੍ਹੋ ਪੂਰੀ ਜਾਣਕਾਰੀ

ਬਾਹੂਬਲੀ ਤੋਂ ਬਾਅਦ 'ਗਦਰ 2' ਦੀ ਵਾਰੀ
ਪ੍ਰਭਾਸ ਦੀ ਬਾਹੂਬਲੀ ਤੋਂ ਬਾਅਦ ਸੰਨੀ ਦਿਓਲ ਦੀ 'ਗਦਰ 2' ਨੇ ਸੋਮਵਾਰ ਨੂੰ ਬੰਪਰ ਕਮਾਈ ਕਰਕੇ ਦੂਜੇ ਨੰਬਰ ਦਾ ਸਥਾਨ ਹਾਸਿਲ ਕਰ ਲਿਆ ਹੈ। ਚੌਥੇ ਦਿਨ ਦੀ ਕਲੈਕਸ਼ਨ ਨਾਲ 'ਗਦਰ 2' 'ਬਾਹੂਬਲੀ 2' ਤੋਂ ਬਾਅਦ ਸੋਮਵਾਰ ਨੂੰ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'ਬਾਹੂਬਲੀ 2' ਨੇ ਪਹਿਲੇ ਸੋਮਵਾਰ ਨੂੰ 40.25 ਕਰੋੜ ਦੀ ਕਮਾਈ ਕੀਤੀ ਸੀ।



'ਗਦਰ 2' ਦਾ ਬਾਕਸ ਆਫਿਸ ਕਲੈਕਸ਼ਨ
ਗਦਰ 2 ਨੇ ਰਿਲੀਜ਼ ਦੇ ਪਹਿਲੇ ਦਿਨ 40.1 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਯਾਨੀ ਸ਼ਨੀਵਾਰ ਨੂੰ 'ਗਦਰ 2' ਨੇ 43.8 ਕਰੋੜ ਦੀ ਬੰਪਰ ਕਮਾਈ ਕੀਤੀ ਹੈ। ਐਤਵਾਰ ਨੂੰ 'ਗਦਰ 2' ਨੇ ਵੀਕੈਂਡ 'ਤੇ ਆਪਣੀ ਕਮਾਈ 'ਚ ਉਛਾਲ ਦੇਖਿਆ ਅਤੇ 51.7 ਕਰੋੜ ਦੀ ਕਮਾਈ ਕੀਤੀ ਜਦਕਿ ਸੋਮਵਾਰ ਨੂੰ ਚੌਥੇ ਦਿਨ 'ਗਦਰ 2' ਨੇ ਕਰੀਬ 39 ਕਰੋੜ ਦੀ ਕਮਾਈ ਕਰਕੇ ਨਵਾਂ ਰਿਕਾਰਡ ਬਣਾਇਆ। 

'ਗਦਰ 2' ਨੇ ਸੋਮਵਾਰ ਦਾ ਆਪਣਾ ਇਮਤਿਹਾਨ ਪ੍ਰਭਾਵਸ਼ਾਲੀ ਨੰਬਰਾਂ ਨਾਲ ਪਾਸ ਕੀਤਾ ਹੈ। ਫਿਲਮ ਨੂੰ ਲੰਬੇ ਵੀਕਐਂਡ ਅਤੇ 15 ਅਗਸਤ ਦੀ ਛੁੱਟੀ ਦਾ ਪੂਰਾ ਫਾਇਦਾ ਮਿਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੁਤੰਤਰਤਾ ਦਿਵਸ 'ਤੇ 'ਗਦਰ 2' ਸ਼ਾਨਦਾਰ ਕਮਾਈ ਕਰਦੇ ਹੋਏ 200 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਪ੍ਰਸ਼ੰਸਕਾਂ 'ਚ ਸੰਨੀ ਦਿਓਲ ਦੀ 'ਗਦਰ 2' ਦਾ ਕ੍ਰੇਜ਼ ਦੇਖ ਕੇ ਲੱਗਦਾ ਹੈ ਕਿ 'ਗਦਰ 2' ਆਉਣ ਵਾਲੇ ਦਿਨਾਂ 'ਚ ਕਈ ਨਵੇਂ ਰਿਕਾਰਡ ਬਣਾ ਸਕਦੀ ਹੈ।

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਨੂੰ ਕਿਉਂ ਛੱਡਣੀ ਪਈ ਸੀ ਭਾਰਤੀ ਨਾਗਰਿਕਤਾ? ਸੁਣੋ ਬਾਲੀਵੁੱਡ ਅਭਿਨੇਤਾ ਦੀ ਜ਼ੁਬਾਨੀ

- With inputs from agencies

Top News view more...

Latest News view more...

PTC NETWORK