ਜਾਨਲੇਵਾ ਕੇਕ ਮਗਰੋਂ ਹੁਣ ਚਾਕਲੇਟ ਖਾਣ ਮਗਰੋਂ ਬੱਚੀ ਦੀ ਵਿਗੜੀ ਤਬੀਅਤ, 6 ਮਹੀਨੇ ਪਹਿਲਾਂ ਮੁੱਕ ਚੁੱਕੀ ਸੀ ਚਾਕਲੇਟ ਦੀ ਮਿਆਦ
Patiala News: ਪਟਿਆਲਾ ’ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਇੱਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ ਪਟਿਆਲਾ ’ਚ ਚਾਕਲੇਟ ਖਾਣ ਨਾਲ ਇੱਕ ਬੱਚੀ ਬੀਮਾਰ ਹੋ ਗਈ ਹੈ ਜਿਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਮਿਆਦ ਪੁੱਗੀ ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਕਲੇਟ ਦੀ 6 ਮਹੀਨੇ ਪਹਿਲਾਂ ਹੀ ਮਿਆਦ ਪੂਰੀ ਹੋ ਚੁੱਕੀ ਸੀ ਜਿਸ ਨੂੰ ਖਾ ਕੇ ਬੱਚੀ ਬੀਮਾਰ ਪੈ ਗਈ ਹੈ ।
ਉੱਥੇ ਹੀ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਦੁਕਾਨ ’ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਨੇ ਦੁਕਾਨ ਤੋਂ ਚਾਕਲੇਟਾਂ ਆਦਿ ਦੇ ਸੈਂਪਲ ਲਏ। ਫਿਲਹਾਲ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੰਗਰੂਰ ਜੇਲ੍ਹ ’ਚ ਕੈਦੀਆਂ ਵਿਚਾਲੇ ਹੋਈ ਖ਼ੂਨੀ ਝੜਪ; ਹਮਲੇ ਮਗਰੋਂ ਦੋ ਕੈਦੀਆਂ ਦੀ ਹੋਈ ਮੌਤ
- PTC NEWS