adv-img
ਮੁੱਖ ਖਬਰਾਂ

ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਜੋੜੇ 'ਤੇ ਮਾਮਲਾ ਦਰਜ View in English

By Pardeep Singh -- November 23rd 2022 07:08 PM
ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਜੋੜੇ 'ਤੇ ਮਾਮਲਾ ਦਰਜ

ਜਲੰਧਰ ਜਲੰਧਰ 'ਚ ਪਿਛਲੇ ਦਿਨੀਂ ਸ਼ਹਿਰ ਦੇ ਕੁੱਲੜ ਪੀਜ਼ਾ ਵਜੋਂ ਜਾਣੇ ਜਾਂਦੇ ਜੋੜੀ ਦੇ ਇਕ ਪੰਜਾਬੀ ਗੀਤ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪਤੀ-ਪਤਨੀ ਖਿਲਾਫ ਧਾਰਾ 188 ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸ 'ਚ ਇਹ ਜੋੜਾ ਹੱਥ 'ਚ ਰਾਈਫਲ ਫੜ ਕੇ ਪੰਜਾਬੀ ਗੀਤ 'ਤੇ ਵੀਡੀਓ ਬਣਾ ਰਿਹਾ ਸੀ। ਕੁੱਲੜ ਪੀਜ਼ਾ ਦੇ ਮਾਲਕ ਸਹਿਜ ਨੇ ਕਿਹਾ ਕਿ ਜੇਕਰ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਪਿਸਤੌਲ ਰੱਖਣਾ ਕੋਈ ਗਲਤ ਗੱਲ ਨਹੀਂ ਹੈ। ਉਨ੍ਹਾਂ ਨੂੰ ਹੀ ਨਹੀਂ ਪੰਜਾਬ ਪੁਲਿਸ ਤੇ ਸਾਰੇ ਲੋਕਾਂ ਨੂੰ ਇਸ ਦੀ ਲੋੜ ਹੈ। ਉਸ ਨੇ ਦੱਸਿਆ ਕਿ ਉਸ ਕੋਲ ਇਕ ਨਕਲੀ ਬੰਦੂਕ ਸੀ ਜੋ ਉਸ ਨੇ ਸਿਰਫ਼ ਵੀਡੀਓ ਬਣਾਉਣ ਲਈ ਰੱਖੀ ਸੀ।


ਦੱਸ ਦੇਈਏ ਕਿ 6 ਦਿਨ ਪਹਿਲਾਂ ਦੋਵਾਂ ਨੇ ਹੱਥ ਵਿਚ ਦੋਨਾਲੀਆਂ ਫੜ ਕੇ ਇਕ ਪੰਜਾਬੀ ਗੀਤ 'ਤੇ ਵੀਡੀਓ ਬਣਾਈ ਤੇ ਇਹ ਵੀਡੀਓ ਇੰਟਰਨੈੱਟ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਦਾ ਪ੍ਰਚਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਬਾਵਜੂਦ ਲੋਕ ਹਥਿਆਰਾਂ ਨਾਲ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਤੇ ਇੰਟਰਨੈੱਟ ਮੀਡੀਆ 'ਤੇ ਪੋਸਟ ਕਰਨ ਤੋਂ ਪਿੱਛੇ ਨਹੀਂ ਹਟ ਰਹੇ।  

ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਪਲੇਟਾਂ ਵਿੱਚ ਪੀਜ਼ਾ ਹਰ ਕੋਈ ਖਾਂਧਾ ਹੈ, ਪਰ ਕੁਲ੍ਹੜ ਪੀਜ਼ਾ ਵੱਖਰਾ ਹੈ। ਜੇਕਰ ਤੁਸੀਂ ਜੋਤੀ ਚੌਂਕ ਤੋਂ ਨਕੋਦਰ ਰੋਡ ਵੱਲ ਜਾ ਰਹੇ ਹੋ ਤਾਂ ਤੁਸੀਂ ਕੁਲ੍ਹੜ ਪੀਜ਼ਾ ਦਾ ਸਵਾਦ ਲੈ ਸਕਦੇ ਹੋ। ਜਲੰਧਰ ਦੇ ਲੋਕ ਇਸ ਪੀਜ਼ਾ ਦੇ ਸਵਾਦ ਦੇ ਦੀਵਾਨੇ ਹਨ। ਕੁਲ੍ਹੜ ਪੀਜ਼ਾ ਉਜਾਲਾ ਨਗਰ ਦੇ ਵਸਨੀਕ ਗੁਰਪ੍ਰੀਤ ਕੌਰ ਅਤੇ ਉਹਨਾਂ ਦੇ ਪਤੀ ਵੱਲੋਂ ਬਣਾਇਆ ਗਿਆ ਹੈ। ਇਸ ਵਿਆਹੁਤਾ ਜੋੜੇ ਨੇ ਪੀਜ਼ਾ ਸਟਾਲ ਲਗਾਇਆ ਹੈ। ਜਿਸ ਕਰਕੇ ਜੋੜਾ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ। ਪਰ ਹੁਣ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਪਰ ਇਸ ਵਾਰ ਕਾਰਨ ਪੀਜ਼ਾ ਨਹੀਂ ਬਲਕਿ ਹਥਿਆਰ ਹਨ।


- PTC NEWS

adv-img
  • Share