Airports Rules: ਹਵਾਈ ਅੱਡੇ 'ਤੇ ਚੈਕ-ਇਨ ਦੌਰਾਨ ਬੈਗ ਨਾ ਰੱਖੋ ਇਹ ਗੈਜੇਟਸ, ਨਹੀਂ ਤਾਂ ਪੈ ਸਕਦਾ ਹੈ ਭਾਰੀ
Gadget Rules For Airports: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਛੁੱਟੀਆਂ ਸ਼ੁਰੂ ਹੋਣ ਵਾਲਿਆਂ ਹਨ। ਅਜਿਹੇ 'ਚ ਜੇਕਰ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਹਵਾਈ ਅੱਡੇ 'ਤੇ ਇਲੈਕਟ੍ਰੋਨਿਕ ਗੈਜੇਟਸ ਨੂੰ ਲੈ ਕੇ ਜਾਣ ਦੇ ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਗੈਜੇਟਸ ਬਾਰੇ ਦਸਾਂਗੇ, ਜਿਨ੍ਹਾਂ ਨੂੰ ਤੁਹਾਨੂੰ ਚੈੱਕ-ਇਨ ਦੌਰਾਨ ਬੈਗ 'ਚੋ ਬਾਹਰ ਕੱਢ ਲੈਣਾ ਚਾਹੀਦਾ ਹੈ। ਤਾਂ ਆਉ ਜਾਣਦੇ ਹਾਂ ਉਨ੍ਹਾਂ ਗੈਜੇਟਸ ਬਾਰੇ...
ਚੈੱਕ-ਇਨ ਦੌਰਾਨ ਬੈਗ 'ਚੋਂ ਬਾਹਰ ਕੱਢੋ PowerBank: ਪਾਵਰ ਬੈਂਕ, ਬੈਟਰੀਆਂ ਜਾਂ ਬੈਟਰੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਵੱਡੇ ਸੂਟਕੇਸ 'ਚ ਨਹੀਂ ਰੱਖਣਾ ਚਾਹੀਦਾ। ਤੁਸੀਂ ਡਿਵਾਈਸ ਤੋਂ ਬੈਟਰੀ ਨੂੰ ਹਟਾ ਕੇ ਇੱਕ ਵੱਡੇ ਸੂਟਕੇਸ 'ਚ ਰੱਖ ਸਕਦੇ ਹੋ ਅਤੇ ਬੈਟਰੀ ਨੂੰ ਇੱਕ ਛੋਟੇ ਬੈਗ 'ਚ ਰੱਖ ਸਕਦੇ ਹੋ। ਇਸ ਤੋਂ ਇਲਾਵਾ 20000mAh ਤੋਂ ਵੱਧ ਪਾਵਰ ਜਾਂ 100Wh ਤੋਂ ਵੱਧ ਸਮਰੱਥਾ ਵਾਲੇ ਪਾਵਰ ਬੈਂਕਾਂ ਨੂੰ ਜਹਾਜ਼ 'ਤੇ ਨਹੀਂ ਲਿਜਾਇਆ ਜਾ ਸਕਦਾ।
ਲੈਪਟਾਪ, ਫ਼ੋਨ ਅਤੇ ਹੋਰ ਚੀਜ਼ਾਂ: ਹਵਾਈ ਅੱਡੇ ਦੀ ਚੈੱਕ-ਇਨ ਦੌਰਾਨ ਲੈਪਟਾਪ, ਸਮਾਰਟਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਨੂੰ ਅਲੱਗ-ਅਲੱਗ ਟਰੇਆਂ 'ਚ ਰੱਖਣਾ ਪੈਂਦਾ ਹੈ। ਫਿਰ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਲਈ ਆਪਣੀਆਂ ਡਿਵਾਈਸਾਂ ਅਤੇ ਉਨ੍ਹਾਂ ਦੀਆਂ ਚਾਰਜਿੰਗ ਕੇਬਲਾਂ ਨੂੰ ਟਰੇ 'ਚ ਰੱਖੋ। ਨਾਲ ਹੀ ਧਿਆਨ 'ਚ ਰੱਖੋ ਕਿ ਜਹਾਜ਼ 'ਚ ਕੁਝ ਲੈਪਟਾਪ ਅਤੇ ਸਮਾਰਟਫ਼ੋਨ ਨੂੰ ਲੈ ਜਾਣ ਦੀ ਇਜਾਜ਼ਤ ਨਹੀਂ ਹੁੰਦੀ।
ਬੈਗ 'ਚੋਂ ਸਮਾਰਟਵਾਚ ਵੀ ਬਾਹਰ ਕੱਢੋ: ਹਵਾਈ ਅੱਡੇ ਤੁਹਾਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਕੈਰੀ-ਆਨ ਬੈਗ 'ਚ ਆਪਣੀ ਸਮਾਰਟਵਾਚ ਰੱਖਣ ਦੀ ਇਜਾਜ਼ਤ ਨਹੀਂ ਦਿੰਦੇ ਹਨ, ਪਰ ਹਾਂ, ਚੈੱਕ-ਇਨ ਦੌਰਾਨ ਇਸਨੂੰ ਇੱਕ ਵੱਖਰੀ ਟਰੇ 'ਚ ਰੱਖਣਾ ਹੋਵੇਗਾ।
ਸਪੀਕਰ: ਜੇਕਰ ਤੁਸੀਂ TWS ਈਅਰਬਡ, ਹੈੱਡਫੋਨ ਜਾਂ ਪੋਰਟੇਬਲ ਸਪੀਕਰ ਲੈ ਕੇ ਜਾ ਰਹੇ ਹੋ? ਇਨ੍ਹਾਂ ਨੂੰ ਹਵਾਈ ਅੱਡੇ ਦੀ ਚੈੱਕ-ਇਨ ਦੌਰਾਨ ਇੱਕ ਵੱਖਰੀ ਟਰੇ 'ਚ ਰੱਖਣਾ ਹੋਵੇਗਾ ਅਤੇ ਸਕ੍ਰੀਨਿੰਗ ਲਈ ਬਾਹਰ ਲਿਜਾਣਾ ਹੋਵੇਗਾ। ਦਸ ਦਈਏ ਕਿ ਕੁਝ ਹਵਾਈ ਅੱਡੇ ਚਾਰਜਿੰਗ ਕੇਬਲ ਨੂੰ ਹਟਾਉਣ ਲਈ ਵੀ ਕਹਿ ਸਕਦੇ ਹਨ।
ਇਲੈਕਟ੍ਰਿਕ ਸ਼ੇਵਰ ਅਤੇ ਰੇਜ਼ਰ: ਹਵਾਈ ਅੱਡੇ 'ਤੇ ਇਲੈਕਟ੍ਰਿਕ ਸ਼ੇਵਰ ਅਤੇ ਰੇਜ਼ਰ ਦੀ ਇਜਾਜ਼ਤ ਹੁੰਦੀ ਹੈ। ਤੁਸੀਂ ਇਨ੍ਹਾਂ ਨੂੰ ਆਪਣੇ ਛੋਟੇ ਬੈਗ ਜਾਂ ਵੱਡੇ ਸੂਟਕੇਸ 'ਚ ਰੱਖ ਸਕਦੇ ਹੋ। ਵੈਸੇ ਤਾਂ ਪੁਰਾਣੇ ਜ਼ਮਾਨੇ ਦੇ ਰੇਜ਼ਰ ਬਲੇਡ ਅਤੇ ਡਿਸਪੋਜ਼ੇਬਲ ਰੇਜ਼ਰ ਜਿਨ੍ਹਾਂ ਦੇ ਬਲੇਡ ਵੱਖਰੇ ਤੌਰ 'ਤੇ ਬਾਹਰ ਆਉਂਦੇ ਹਨ, ਸਿਰਫ ਉਹੀਂ ਵੱਡੇ ਸੂਟਕੇਸ 'ਚ ਰੱਖੇ ਜਾ ਸਕਦੇ ਹਨ।
ਕੈਮਰਾ: ਜੇਕਰ ਤੁਸੀਂ ਵੱਡੇ ਲੈਂਸਾਂ ਵਾਲੇ ਪੇਸ਼ੇਵਰ ਕੈਮਰੇ ਅਤੇ ਟ੍ਰਾਈਪੌਡ ਵਰਗੀਆਂ ਚੀਜ਼ਾਂ ਨੂੰ ਲਿਜਾਣਾ ਚਾਹੁੰਦੇ ਹੋ, ਤਾਂ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਵੱਖਰੇ ਤੌਰ 'ਤੇ ਚੈੱਕ ਕਰਨਾ ਪੈ ਸਕਦਾ ਹੈ। ਦਸ ਦਈਏ ਕਿ ਜੇਕਰ ਤੁਹਾਡਾ ਪੂਰਾ ਕੈਮਰਾ ਸਮਾਨ, ਬੈਟਰੀਆਂ ਨੂੰ ਹਟਾ ਕੇ, ਇੱਕ ਵੱਡੇ ਸੂਟਕੇਸ ਜਾਂ ਛੋਟੇ ਬੈਗ 'ਚ ਫਿੱਟ ਹੋ ਜਾਂਦਾ ਹੈ, ਤਾਂ ਤੁਹਾਨੂੰ ਵੱਖਰੀ ਜਾਂਚ ਦੀ ਲੋੜ ਨਹੀਂ ਹੋ ਸਕਦੀ।
ਇਲੈਕਟ੍ਰਾਨਿਕ ਸਿਗਰੇਟ: ਇਲੈਕਟ੍ਰਾਨਿਕ ਸਿਗਰੇਟ ਭਾਰਤ 'ਚ ਗੈਰ-ਕਾਨੂੰਨੀ ਹਨ, ਜਿਸਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਹਵਾਈ ਅੱਡੇ 'ਤੇ ਨਹੀਂ ਲੈ ਜਾ ਸਕਦੇ। ਜੇਕਰ ਤੁਹਾਡੇ ਕੋਲ ਇਹ ਸਿਗਰਟਾਂ ਫੜੀਆਂ ਜਾਂਦੀਆਂ ਹਨ, ਤਾਂ ਇਨ੍ਹਾਂ ਨੂੰ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਤੁਹਾਨੂੰ ਕਾਨੂੰਨੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- PTC NEWS