Sat, Dec 13, 2025
Whatsapp

Airtel ਦੀ ਧੋਖਾਧੜੀ ਵਿਰੁੱਧ ਲੜਾਈ ਨੇ ਆਪਣੇ ਗਾਹਕਾਂ ਦੇ ਵਿੱਤੀ ਨੁਕਸਾਨ ਨੂੰ ਲਗਭਗ 70 ਫ਼ੀਸਦੀ ਤੱਕ ਘਟਾਇਆ

Airtel Fraud and Spam Detection Solution : MHA-I4C ਵੱਲੋਂ ਵਿਸ਼ਲੇਸ਼ਣ ਕੀਤਾ ਗਿਆ ਡਾਟਾ ਸਤੰਬਰ 2024 (ਏਅਰਟੈੱਲ ਦੇ ਫਰਾਡ ਐਂਡ ਸਪੈਮ ਡਿਟੈਕਸ਼ਨ ਸੋਲਿਊਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ) ਅਤੇ ਜੂਨ 2025 ਦੇ ਮੁੱਖ ਸਾਈਬਰ ਅਪਰਾਧ ਸੰਕੇਤਕਾਂ ਦੀ ਤੁਲਨਾ ਕਰਦਾ ਹੈ।

Reported by:  PTC News Desk  Edited by:  KRISHAN KUMAR SHARMA -- September 16th 2025 07:17 PM -- Updated: September 16th 2025 07:20 PM
Airtel ਦੀ ਧੋਖਾਧੜੀ ਵਿਰੁੱਧ ਲੜਾਈ ਨੇ ਆਪਣੇ ਗਾਹਕਾਂ ਦੇ ਵਿੱਤੀ ਨੁਕਸਾਨ ਨੂੰ ਲਗਭਗ 70 ਫ਼ੀਸਦੀ ਤੱਕ ਘਟਾਇਆ

Airtel ਦੀ ਧੋਖਾਧੜੀ ਵਿਰੁੱਧ ਲੜਾਈ ਨੇ ਆਪਣੇ ਗਾਹਕਾਂ ਦੇ ਵਿੱਤੀ ਨੁਕਸਾਨ ਨੂੰ ਲਗਭਗ 70 ਫ਼ੀਸਦੀ ਤੱਕ ਘਟਾਇਆ

Airtel Fraud and Spam Detection Solution : ਭਾਰਤੀ ਏਅਰਟੈੱਲ ਨੇ ਅੱਜ ਐਲਾਨ ਕੀਤਾ ਕਿ ਇਸ ਦੀ ਧੋਖਾਧੜੀ ਵਿਰੋਧੀ ਪਹਿਲਕਦਮੀਆਂ ਕਾਰਨ ਸਾਈਬਰ ਅਪਰਾਧ ਸ਼ਿਕਾਇਤਾਂ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ ਅਤੇ ਇਸ ਨੂੰ ਗ੍ਰਹਿ ਮੰਤਰਾਲੇ (MHA) ਦੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਵੱਲੋਂ ਹਾਲ ਹੀ ਵਿੱਚ ਸਾਂਝੀ ਕੀਤੀ ਜਾਣਕਾਰੀ ਨਾਲ ਹੋਰ ਵੀ ਸਮਰਥਨ ਮਿਲਿਆ ਹੈ ।

MHA-I4C ਦੇ ਅਨੁਸਾਰ, ਏਅਰਟੈੱਲ ਨੈੱਟਵਰਕ 'ਤੇ ਵਿੱਤੀ ਨੁਕਸਾਨ ਦੀ ਕੀਮਤ ਵਿੱਚ 68.7% ਦੀ ਹੈਰਾਨੀਜਨਕ ਕਮੀ ਅਤੇ ਕੁੱਲ ਸਾਈਬਰ ਅਪਰਾਧ ਘਟਨਾਵਾਂ ਵਿੱਚ 14.3% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਏਅਰਟੈੱਲ ਦੇ ਫਰਾਡ ਐਂਡ ਸਪੈਮ ਡਿਟੈਕਸ਼ਨ ਸੋਲਿਊਸ਼ਨ ਦੀ ਪ੍ਰਭਾਵਸ਼ੀਲਤਾ ਸਾਬਿਤ ਹੁੰਦੀ ਹੈ, ਜੋ ਸਾਈਬਰ ਅਪਰਾਧ ਨੂੰ ਰੋਕਣ ਅਤੇ ਆਪਣੇ ਗਾਹਕਾਂ ਲਈ ਸੁਰੱਖਿਅਤ ਨੈੱਟਵਰਕ ਬਣਾਉਣ ਵਿੱਚ ਸਹਾਇਕ ਹੈ। MHA-I4C ਵੱਲੋਂ ਵਿਸ਼ਲੇਸ਼ਣ ਕੀਤਾ ਗਿਆ ਡਾਟਾ ਸਤੰਬਰ 2024 (ਏਅਰਟੈੱਲ ਦੇ ਫਰਾਡ ਐਂਡ ਸਪੈਮ ਡਿਟੈਕਸ਼ਨ ਸੋਲਿਊਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ) ਅਤੇ ਜੂਨ 2025 ਦੇ ਮੁੱਖ ਸਾਈਬਰ ਅਪਰਾਧ ਸੰਕੇਤਕਾਂ ਦੀ ਤੁਲਨਾ ਕਰਦਾ ਹੈ।


ਇਸ ਪਹਿਲ ਕਦਮ ‘ਤੇ ਟਿੱਪਣੀ ਕਰਦੇ ਹੋਏ, ਭਾਰਤੀ ਏਅਰਟੈੱਲ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੋਪਾਲ ਵਿੱਟਲ ਨੇ ਕਿਹਾ, “ਅਸੀਂ ਆਪਣੇ ਗਾਹਕਾਂ ਲਈ ਸਪੈਮ ਅਤੇ ਵਿੱਤੀ ਧੋਖਾਧੜੀ ਨੂੰ ਖਤਮ ਕਰਨ ਦੇ ਮਿਸ਼ਨ 'ਤੇ ਹਾਂ। ਪਿਛਲੇ ਇੱਕ ਸਾਲ ਵਿੱਚ, ਸਾਡੇ AI-ਪਾਵਰਡ ਨੈਟਵਰਕ ਸੋਲਿਊਸ਼ਨਜ਼ ਨੇ 48.3 ਬਿਲੀਅਨ ਤੋਂ ਵੱਧ ਸਪੈਮ ਕਾਲਾਂ ਦੀ ਪਛਾਣ ਕੀਤੀ ਹੈ ਅਤੇ 3.2 ਲੱਖ ਧੋਖਾਧੜੀ ਵਾਲੀਆਂ ਲਿੰਕਾਂ ਨੂੰ ਬਲੌਕ ਕੀਤਾ ਹੈ। ਹਾਲਾਂਕਿ, ਅਸੀਂ ਇਸਨੂੰ ਇੱਕ ਵੱਡੀ ਲੜਾਈ ਦੇ ਛੋਟੇ ਕਦਮਾਂ ਵਜੋਂ ਵੇਖਦੇ ਹਾਂ। ਅਸੀਂ ਇਸ ਖੇਤਰ ਵਿੱਚ ਨਵੀਨਤਾ ਲਿਆਉਂਦੇ ਰਹਾਂਗੇ ਅਤੇ ਵੱਡੇ ਪੱਧਰ ‘ਤੇ ਨਿਵੇਸ਼ ਕਰਦੇ ਰਹਾਂਗੇ, ਜਦ ਤੱਕ ਸਾਡੇ ਨੈਟਵਰਕ ਡਿਜੀਟਲ ਸਪੈਮ ਅਤੇ ਸਕੈਮ ਤੋਂ ਮੁਕਤ ਨਹੀਂ ਹੋ ਜਾਂਦੇ।”

ਵਿੱਟਲ ਨੇ ਹੋਰ ਕਿਹਾ, “ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) –ਮਿਨੀਸਟਰੀ ਆਫ ਹੋਮ ਅਫੇਅਰਜ਼ (MHA) ਵੱਲੋਂ ਸਾਂਝਾ ਕੀਤਾ ਗਿਆ ਪ੍ਰਭਾਵ ਸਾਨੂੰ ਬਹੁਤ ਪ੍ਰੇਰਿਤ ਕਰਦਾ ਹੈ ਅਤੇ ਇਸ ਮਿਸ਼ਨ ਵਿੱਚ ਸਾਡੇ ਯਤਨਾਂ ਦੀ ਪੁਸ਼ਟੀ ਕਰਦਾ ਹੈ। ਮੈਂ MHA I4C ਅਤੇ DoT ਦੀਆਂ ਸਪੈਮ ਅਤੇ ਧੋਖਾਧੜੀ ਨੂੰ ਰੋਕਣ ਲਈ ਕੀਤੀਆਂ ਪਹਿਲਕਦਮੀਆਂ ਦੀ ਸਰਾਹਨਾ ਕਰਦਾ ਹਾਂ ਅਤੇ ਅਸੀਂ ਅਧਿਕਾਰੀਆਂ ਨਾਲ ਗਹਿਰਾਈ ਨਾਲ ਸਹਿਯੋਗ ਕਰਨ ਦੀ ਉਮੀਦ ਰੱਖਦੇ ਹਾਂ, ਤਾਂ ਜੋ ਸਾਈਬਰ ਅਪਰਾਧ ਅਤੇ ਧੋਖਾਧੜੀ ਦੇ ਖ਼ਤਰਿਆਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।”

ਸਤੰਬਰ 2024 ਵਿੱਚ, ਦੇਸ਼ ਵਿੱਚ ਸਪੈਮ ਦੀ ਸਮੱਸਿਆ ਨੂੰ ਰੋਕਣ ਲਈ ਇੱਕ ਅਗਾਂਹਵਧੂ ਕਦਮ ਦੇ ਤੌਰ ‘ਤੇ, ਕੰਪਨੀ ਨੇ ਭਾਰਤ ਦਾ ਪਹਿਲਾ  ਨੈੱਟਵਰਕ -ਅਧਾਰਿਤ AI-ਪਾਵਰਡ ਸਪੈਮ ਡਿਟੈਕਸ਼ਨ ਸੋਲਿਊਸ਼ਨ ਸ਼ੁਰੂ ਕੀਤਾ। ਇਸ ਨਾਲ ਸਪੈਮ ਕਾਲਾਂ ਅਤੇ ਸੁਨੇਹਿਆਂ ਦੀ ਵੱਧ ਰਹੀ ਸਮੱਸਿਆ ਦਾ ਹੱਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ। ਇਹ ਸੋਲਿਊਸ਼ਨ ਦੇਸ਼ ਵਿੱਚ ਕਿਸੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਵੱਲੋਂ ਆਪਣੀ ਕਿਸਮ ਦਾ ਪਹਿਲਾ ਹੱਲ ਹੈ, ਜੋ ਗਾਹਕਾਂ ਨੂੰ ਰੀਅਲ-ਟਾਈਮ ਵਿੱਚ ਸਾਰੀਆਂ ਸ਼ੱਕੀ ਸਪੈਮ ਕਾਲਾਂ ਅਤੇ SMS ਬਾਰੇ ਸੁਚੇਤ ਕਰਦਾ ਹੈ। ਇਸਨੂੰ ਜਾਰੀ ਰੱਖਦਿਆਂ , ਮਈ 2025 ਵਿੱਚ ਕੰਪਨੀ ਨੇ ਦੁਨੀਆ ਦਾ ਪਹਿਲਾ ਐਸਾ ਹੱਲ ਪੇਸ਼ ਕੀਤਾ, ਜੋ ਆਪਣੇ ਨੈੱਟਵਰਕ ‘ਤੇ ਸੰਚਾਰ ਦੇ ਹਰ ਰੂਪ ਵਿੱਚ ਖਤਰਨਾਕ ਲਿੰਕਾਂ ਦੀ ਰੀਅਲ-ਟਾਈਮ ਪਛਾਣ ਅਤੇ ਰੋਕਥਾਮ ਕਰਦਾ ਹੈ। ਇਹ ਸੁਰੱਖਿਅਤ ਸੇਵਾ ਸਾਰੇ ਏਅਰਟੈੱਲ ਮੋਬਾਈਲ ਅਤੇ ਬ੍ਰਾਡਬੈਂਡ ਗਾਹਕਾਂ ਲਈ ਬਿਨਾਂ ਕਿਸੇ ਵਾਧੂ ਖਰਚੇ ਦੇ ਜੋੜੀ ਗਈ ਅਤੇ ਆਟੋ-ਅਨੈਬਲ(ਸਮਰੱਥ) ਕੀਤੀ ਗਈ ਹੈ। I4C ਦੇ ਵਿਸ਼ਲੇਸ਼ਣ ਦੇ ਨਤੀਜੇ ਏਅਰਟੈੱਲ ਵੱਲੋਂ ਆਪਣੇ ਗਾਹਕਾਂ ਲਈ ਕੀਤੀਆਂ ਇਹਨਾਂ ਸਰਗਰਮ ਕਦਮਾਂ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦੇ ਹਨ।

- PTC NEWS

Top News view more...

Latest News view more...

PTC NETWORK
PTC NETWORK