Sat, Dec 7, 2024
Whatsapp

Aishwarya Rai Dating History : ਸਲਮਾਨ ਜਾਂ ਅਭਿਸ਼ੇਕ ਨਹੀਂ ਐਸ਼ਵਰਿਆ ਇਸ ਨਾਲ ਕਰਨਾ ਚਾਹੁੰਦੀ ਸੀ ਵਿਆਹ, ਨਾਂਅ ਜਾਣ ਹੋ ਜਾਓਗੇ ਹੈਰਾਨ !

ਹੁਣ ਅਜਿਹੇ 'ਚ ਲੋਕ ਅਭਿਸ਼ੇਕ ਅਤੇ ਐਸ਼ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਲੱਭ ਰਹੇ ਹਨ। ਜਿਸ ਵਿੱਚ ਉਸਦੇ ਪਿਛਲੇ ਰਿਸ਼ਤੇ ਵੀ ਸ਼ਾਮਿਲ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਐਸ਼ਵਰਿਆ ਰਾਏ ਦਾ ਨਾਂ ਸਭ ਤੋਂ ਪਹਿਲਾਂ ਇੱਕ ਅਜਿਹੇ ਸ਼ਖਸ ਨਾਲ ਜੁੜਿਆ ਸੀ

Reported by:  PTC News Desk  Edited by:  Aarti -- November 19th 2024 02:20 PM
Aishwarya Rai Dating History : ਸਲਮਾਨ ਜਾਂ ਅਭਿਸ਼ੇਕ ਨਹੀਂ ਐਸ਼ਵਰਿਆ ਇਸ ਨਾਲ ਕਰਨਾ ਚਾਹੁੰਦੀ ਸੀ ਵਿਆਹ, ਨਾਂਅ ਜਾਣ ਹੋ ਜਾਓਗੇ ਹੈਰਾਨ !

Aishwarya Rai Dating History : ਸਲਮਾਨ ਜਾਂ ਅਭਿਸ਼ੇਕ ਨਹੀਂ ਐਸ਼ਵਰਿਆ ਇਸ ਨਾਲ ਕਰਨਾ ਚਾਹੁੰਦੀ ਸੀ ਵਿਆਹ, ਨਾਂਅ ਜਾਣ ਹੋ ਜਾਓਗੇ ਹੈਰਾਨ !

Aishwarya Rai Dating History :  ਬਾਲੀਵੁੱਡ ਦੀਆਂ ਸਾਰੀਆਂ ਖਬਰਾਂ ਵਿੱਚ ਲੋਕ ਬਹੁਤ ਦਿਲਚਸਪੀ ਰੱਖਦੇ ਹਨ, ਖਾਸ ਤੌਰ 'ਤੇ ਉਹ ਉਨ੍ਹਾਂ ਖਬਰਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਜਿਨ੍ਹਾਂ ਵਿੱਚ ਕਿਸੇ ਦੇ ਰਿਸ਼ਤੇ ਜਾਂ ਬ੍ਰੇਕਅੱਪ ਦੀ ਗੱਲ ਹੁੰਦੀ ਹੈ। ਲੰਬੇ ਸਮੇਂ ਤੋਂ ਅਭਿਸ਼ੇਕ ਬੱਚਨ ਅਤੇ ਅਦਾਕਾਰਾ ਐਸ਼ਵਰਿਆ ਰਾਏ ਦੇ ਵਿੱਚ ਦਰਾਰ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਹਨ, ਇਨ੍ਹੀਂ ਦਿਨੀਂ ਦੋਵਾਂ ਵਿਚਕਾਰ ਦੂਰੀਆਂ ਵਧਣ ਦੀਆਂ ਖਬਰਾਂ ਮੀਡੀਆ ਵਿੱਚ ਛਾਈਆਂ ਹੋਈਆਂ ਹਨ। ਇਕ ਵਾਰ ਫਿਰ ਅਜਿਹੀਆਂ ਖਬਰਾਂ ਆਉਣ ਤੋਂ ਬਾਅਦ ਦੋਹਾਂ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ ਅਤੇ ਉਨ੍ਹਾਂ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ। 

ਹੁਣ ਅਜਿਹੇ 'ਚ ਲੋਕ ਅਭਿਸ਼ੇਕ ਅਤੇ ਐਸ਼ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਲੱਭ ਰਹੇ ਹਨ। ਜਿਸ ਵਿੱਚ ਉਸਦੇ ਪਿਛਲੇ ਰਿਸ਼ਤੇ ਵੀ ਸ਼ਾਮਿਲ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਐਸ਼ਵਰਿਆ ਰਾਏ ਦਾ ਨਾਂ ਸਭ ਤੋਂ ਪਹਿਲਾਂ ਇੱਕ ਅਜਿਹੇ ਸ਼ਖਸ ਨਾਲ ਜੁੜਿਆ ਸੀ, ਜਿਸ ਨੂੰ ਤੁਸੀਂ ਸ਼ਾਇਦ ਹੀ ਜਾਣਦੇ ਹੋਵੋ। ਐਸ਼ਵਰਿਆ ਰਾਏ ਬੱਚਨ ਦਾ ਨਾਂ ਅਭਿਸ਼ੇਕ ਬੱਚਨ ਨਾਲ ਵਿਆਹ ਤੋਂ ਪਹਿਲਾਂ ਇਕ ਕਾਰੋਬਾਰੀ ਨਾਲ ਜੁੜਿਆ ਸੀ, ਸਲਮਾਨ ਖਾਨ ਤੋਂ ਬਾਅਦ ਐਸ਼ਵਰਿਆ ਦੀ ਜ਼ਿੰਦਗੀ 'ਚ ਆਏ ਸਾਬਿਰ ਭਾਟੀਆ ਨੇ ਉਸ ਦੇ ਦਿਲ 'ਤੇ ਆਪਣੀ ਛਾਪ ਛੱਡੀ ਸੀ। ਦੋਵਾਂ ਵਿਚਾਲੇ ਕਾਫੀ ਮੁਲਾਕਾਤਾਂ ਹੋਈਆਂ।


ਐਸ਼ਵਰਿਆ ਅਤੇ ਸਾਬਿਰ ਦੀ ਨੇੜਤਾ ਦੀਆਂ ਖਬਰਾਂ ਮੀਡੀਆ 'ਚ ਕਾਫੀ ਚਰਚਾ 'ਚ ਰਹੀਆਂ ਸਨ। ਸਾਬਿਰ ਨੇ ਇੱਕ ਇੰਟਰਵਿਊ ਵਿੱਚ ਐਸ਼ਵਰਿਆ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। 

ਹਾਲਾਂਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਵਿਆਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੋਹਾਂ ਦਾ ਵਿਆਹ 2007 'ਚ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਨੇ ਮੀਡੀਆ 'ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਜਦੋਂ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਆ ਰਹੀ ਹੈ ਤਾਂ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਐਸ਼ਵਰਿਆ ਅਤੇ ਅਭਿਸ਼ੇਕ ਦਾ ਵਿਆਹ ਟੁੱਟਣ ਵਾਲਾ ਹੈ? ਕੀ ਨਿਮਰਤ ਕੌਰ ਨਾਲ ਅਫੇਅਰ ਕਾਰਨ ਦੋਵਾਂ 'ਚ ਦਰਾਰ ਹੋ ਗਈ ਹੈ? ਫਿਲਹਾਲ ਇਨ੍ਹਾਂ ਸਵਾਲਾਂ ਦਾ ਜਵਾਬ ਮਿਲਣਾ ਮੁਸ਼ਕਿਲ ਹੈ ਪਰ ਇਹ ਤੈਅ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਤੋਂ ਦੁਖੀ ਹਨ।

ਇਹ ਵੀ ਪੜ੍ਹੋ ; Producer KV Dhillon Death Threat : ਪੰਜਾਬੀ ਫਿਲਮ ਤੇ ਸੰਗੀਤ ਇੰਡਸਟਰੀ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ ਐਮਪੀ3 ਦੇ ਮਾਲਕ ਦੀ ਜਾਨ ਨੂੰ ਖ਼ਤਰਾ !

- PTC NEWS

Top News view more...

Latest News view more...

PTC NETWORK