Sat, Jul 27, 2024
Whatsapp

Ajay Devgn Birthday: ਅੱਜ ਹੈ ਅਜੇ ਦੇਵਗਨ ਦਾ 55ਵਾਂ ਜਨਮਦਿਨ, ਇਸ ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ

Reported by:  PTC News Desk  Edited by:  Amritpal Singh -- April 02nd 2024 05:04 AM
Ajay Devgn Birthday: ਅੱਜ ਹੈ ਅਜੇ ਦੇਵਗਨ ਦਾ 55ਵਾਂ ਜਨਮਦਿਨ, ਇਸ ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ

Ajay Devgn Birthday: ਅੱਜ ਹੈ ਅਜੇ ਦੇਵਗਨ ਦਾ 55ਵਾਂ ਜਨਮਦਿਨ, ਇਸ ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ

Ajay Devgn Birthday: ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਫ਼ਿਲਮੀ ਇੰਡਸਟਰੀ ਦੇ ਸਾਰੇ ਜਾਣੇ-ਮਾਣੇ ਸੁਪਰਸਟਾਰਾਂ 'ਚੋ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨੀ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਵੈਸੇ ਤਾਂ ਬਹੁਤੇ ਘਟ ਲੋਕਾਂ ਨੂੰ ਇਸ ਬਾਰੇ ਪਤਾ ਹੋਵੇਗਾ ਕਿ ਉਨ੍ਹਾਂ ਦਾ ਅਸਲੀ ਨਾਂ ਵਿਸ਼ਾਲ ਵੀਰੂ ਦੇਵਗਨ ਸੀ। ਉਨ੍ਹਾਂ ਨੇ ਫ਼ਿਲਮਾਂ 'ਚ ਆਉਣ ਲਈ ਆਪਣਾ ਨਾਂ ਬਦਲ ਲਿਆ ਨਾਲ ਹੀ ਉਨ੍ਹਾਂ ਨੂੰ ਬਾਲੀਵੁੱਡ ਦਾ 'ਸਿੰਘਮ' ਵੀ ਕਿਹਾ ਜਾਂਦਾ ਹੈ। ਅੱਜ 2 ਅਪ੍ਰੈਲ 2024 ਨੂੰ ਅਜੇ ਦੇਵਗਨ ਆਪਣਾ 55ਵਾਂ ਜਨਮਦਿਨ ਮਨਾਉਣਗੇ। ਦਸ ਦਈਏ ਕਿ ਅਜੇ ਨੇ ਬਾਲੀਵੁੱਡ 'ਚ ਲੰਬਾ ਸਮਾਂ ਬਿਤਾਇਆ ਹੈ। ਉਹ ਸਟਾਰ ਕਿਡ ਨਹੀਂ ਹੈ ਪਰ ਉਸ ਦੇ ਪਿਤਾ ਸਟੰਟਮੈਨ ਸਨ। ਫਿਲਮਾਂ 'ਚ ਸਟੰਟ ਕਰਨ ਵਾਲੇ ਵੀਰੂ ਦੇਵਗਨ ਨੇ ਆਪਣੇ ਬੇਟੇ ਅਜੇ ਦੇਵਗਨ ਨੂੰ ਹੀਰੋ ਬਣਾਇਆ ਸੀ। ਅੱਜ ਉਹ ਇੱਕ ਸਫਲ ਸੁਪਰਸਟਾਰ ਹੈ ਜੋ ਕਰੋੜਾਂ ਦੀ ਜਾਇਦਾਦ 'ਤੇ ਰਾਜ ਕਰਦਾ ਹੈ। 
 
ਅਜੇ ਦੇਵਗਨ ਇੱਕ ਸਟੰਟਮੈਨ ਦੇ ਬੇਟੇ ਹਨ 
ਅਜੇ ਦੇਵਗਨ ਦਾ ਜਨਮ 2 ਅਪ੍ਰੈਲ 1969 ਨੂੰ ਇੱਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਦੱਸ ਦਈਏ ਕਿ ਉਹ ਅੰਮ੍ਰਿਤਸਰ, ਪੰਜਾਬ ਦਾ ਵਸਨੀਕ ਹੈ। ਉਸਦੇ ਪਿਤਾ ਵੀਰੂ ਦੇਵਗਨ ਇੱਕ ਸਟੰਟ ਕੋਰੀਓਗ੍ਰਾਫਰ ਸਨ ਜੋ ਫਿਲਮਾਂ 'ਚ ਐਕਸ਼ਨ ਅਤੇ ਸਟੰਟ ਸੀਨ ਫਿਲਮਾਉਂਦੇ ਸਨ। ਉਸ 'ਚ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਸੀ। ਵੈਸੇ ਤਾਂ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਵੀਰੂ ਦੇਵਗਨ ਆਪਣੇ ਬੇਟੇ ਨੂੰ ਸਟਾਰ ਬਣਾਉਣ ਲਈ ਦ੍ਰਿੜ ਸਨ। ਅਜੇ ਦੀ ਮਾਂ ਵੀਨਾ ਦੇਵਗਨ ਫਿਲਮ ਨਿਰਮਾਤਾ ਸੀ। ਉਹ ਫਿਲਮੀ ਪਰਿਵਾਰ ਤੋਂ ਆਉਂਦਾ ਹੈ। ਅਜਿਹੇ 'ਚ ਅਜੇ ਦੇਵਗਨ ਦਾ ਐਕਟਿੰਗ 'ਚ ਆਉਣਾ ਸੁਭਾਵਿਕ ਸੀ।
 
ਅਜੇ ਦੇਵਗਨ ਬਹੁਤ ਪੜ੍ਹੇ-ਲਿਖੇ ਹਨ 
ਅਦਾਕਾਰੀ ਤੋਂ ਇਲਾਵਾ ਅਜੇ ਦੇਵਗਨ ਪੜ੍ਹੇ-ਲਿਖੇ ਹਨ। ਦੱਸ ਦਈਏ ਕਿ ਉਨ੍ਹਾਂ ਨੇ ਸਿਲਵਰ ਬੀਚ ਹਾਈ ਸਕੂਲ ਤੋਂ ਪੜ੍ਹਾਈ ਕੀਤੀ। 'ਤੇ ਮੁੰਬਈ ਦੇ ਹੀ ਮਿਠਾਬਾਈ ਕਾਲਜ ਤੋਂ ਗ੍ਰੈਜੂਏਸ਼ਨ ਵੀ ਕੀਤੀ ਹੈ। ਨਾਲ ਹੀ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੋਂਕ ਸੀ।
 
ਫਿਲਮਾਂ 'ਚ ਐਕਸ਼ਨ ਹੀਰੋ ਵਜੋਂ ਐਂਟਰੀ ਲਈ
ਅਜੇ ਦੇਵਗਨ ਨੇ 1991 'ਚ ਫਿਲਮ 'ਫੂਲ ਔਰ ਕਾਂਟੇ' ਨਾਲ ਡੈਬਿਊ ਕੀਤਾ ਸੀ। ਦੱਸ ਦਈਏ ਕਿ ਉਨ੍ਹਾਂ ਦੇ ਪਿਤਾ ਵੀਰੂ ਦੇਵਗਨ ਨੇ ਉਨ੍ਹਾਂ ਨੂੰ ਐਕਸ਼ਨ ਹੀਰੋ ਵਜੋਂ ਪੇਸ਼ ਕੀਤਾ। ਅਜੇ ਨੇ ਬਾਈਕ 'ਤੇ ਸ਼ਾਨਦਾਰ ਐਂਟਰੀ ਕਰਕੇ ਕਾਲਜ 'ਚ ਧਮਾਲ ਮਚਾ ਦਿੱਤੀ ਹੈ। ਉਸ ਨੇ ਇਸ ਫਿਲਮ ਲਈ ਸਰਵੋਤਮ ਪੁਰਸ਼ ਅਦਾਕਾਰ ਡੈਬਿਊ ਲਈ ਫਿਲਮਫੇਅਰ ਅਵਾਰਡ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਫਲਤਾ ਮਿਲੀ ਅਤੇ ਅਜੇ ਐਕਸ਼ਨ-ਹੀਰੋ ਬਣ ਕੇ ਬਾਲੀਵੁੱਡ 'ਚ ਹਿੱਟ ਹੋ ਗਏ। 
 ਸਾਲ 1992 'ਚ ਆਈ ਫਿਲਮ 'ਜਿਗਰ' ਨੇ ਉਸ ਨੂੰ ਵੱਡੀ ਕਮਾਈ ਨਾਲ ਰਾਤੋ-ਰਾਤ ਸਟਾਰ ਬਣਾ ਦਿੱਤਾ। ਫਿਲਮ ਨੇ ਉਸ ਸਮੇਂ 7 ਕਰੋੜ ਦੀ ਕਮਾਈ ਕਰਕੇ ਝੰਡੇ ਗੱਡੇ ਸਨ। ਇਸ ਤੋਂ ਬਾਅਦ ਅਜੇ ਦੇਵਗਨ ਨੇ ਆਪਣੇ ਕਰੀਅਰ 'ਚ ਜ਼ਖਮ, ਹਮ ਦਿਲ ਦੇ ਚੁਕੇ ਸਨਮ, ਇਸ਼ਕ, ਕੰਪਨੀ, ਦ ਲੀਜੈਂਡ ਆਫ ਭਗਤ ਸਿੰਘ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦੇ ਕੇ ਆਪਣੀ ਅਦਾਕਾਰੀ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ।
 
ਅਜੈ ਦੇਵਗਨ ਨੈੱਟਵਰਥ ਅਤੇ ਫੀਸ 
ਜਿਵੇ ਤੁਸੀਂ ਜਾਣਦੇ ਹੋ ਕਿ ਅਜੇ ਦੇਵਗਨ ਇੱਕ ਬਹੁਮੁਖੀ ਅਦਾਕਾਰ ਹੈ। ਉਸ ਨੇ ਕਾਮੇਡੀ, ਐਕਸ਼ਨ, ਗੰਭੀਰ ਭੂਮਿਕਾਵਾਂ ਅਤੇ ਖਲਨਾਇਕ ਦੀਆਂ ਭੂਮਿਕਾਵਾਂ ਬਹੁਤ ਵਧੀਆ ਢੰਗ ਨਾਲ ਨਿਭਾਈਆਂ ਹਨ। ਇਕ ਰਿਪੋਰਟ ਮੁਤਾਬਕ ਉਹ ਹੁਣ ਤੱਕ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦਾ ਸਟਾਰਡਮ ਵੀ ਕਾਬਲੇ ਤਾਰੀਫ ਹੈ। ਦਸ ਦਈਏ ਕਿ ਅੱਜ ਉਹ ਅਦਾਕਾਰ ਹੋਣ ਦੇ ਨਾਲ-ਨਾਲ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ। ਅਜੇ ਦੇਵਗਨ ਇੱਕ ਫਿਲਮ ਲਈ ਲਗਭਗ 60 ਕਰੋੜ ਰੁਪਏ ਲੈਂਦੇ ਹਨ। ਰਿਪੋਰਟ ਮੁਤਾਬਕ ਅਜੇ ਦੇਵਗਨ ਦੀ ਕੁੱਲ ਜਾਇਦਾਦ 427 ਕਰੋੜ ਰੁਪਏ ਦੇ ਕਰੀਬ ਹੈ। ਉਸ ਕੋਲ ਮੁੰਬਈ 'ਚ ਇੱਕ ਆਲੀਸ਼ਾਨ ਬੰਗਲਾ, ਲੰਡਨ 'ਚ ਇੱਕ ਘਰ ਅਤੇ ਰੋਲਸ ਰਾਇਸ ਵਰਗੀਆਂ ਲਗਜ਼ਰੀ ਕਾਰਾਂ ਹਨ।
 
ਅਜੇ ਦੇਵਗਨ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਸਿਨੇਮਾ 'ਚ ਸ਼ਾਨਦਾਰ ਯੋਗਦਾਨ ਲਈ ਕਈ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਆਪਣੇ ਕਰੀਅਰ 'ਚ ਹੁਣ ਤੱਕ 32 ਐਵਾਰਡ ਜਿੱਤ ਚੁੱਕੇ ਹਨ। ਇਸ 'ਚ 4 ਫਿਲਮਫੇਅਰ ਐਵਾਰਡ, 4 ਨੈਸ਼ਨਲ ਐਵਾਰਡ ਸ਼ਾਮਲ ਹਨ। ਭਾਰਤ ਸਰਕਾਰ ਨੇ ਵੀ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਹੈ।


-

Top News view more...

Latest News view more...

PTC NETWORK