Bhai Amritpal Singh in Ajnala: ਭਾਈ ਅੰਮ੍ਰਿਤਪਾਲ ਸਿੰਘ ਦੀ ਪੁਲਿਸ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਮਾਮਲੇ ਦੀ ਜਾਂਚ ਲਈ SIT ਦਾ ਗਠਨ
Bhai Amritpal Singh in Ajnala: ਅਜਨਾਲਾ ’ਚ 'ਵਾਰਿਸ ਪੰਜਾਬ ਦੇ' ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹਜ਼ਾਰਾਂ ਸਮਰਥਕਾਂ ਅਤੇ ਪੁਲਿਸ ਵਿਚਾਲੇ ਹੰਗਾਮਾ ਹੋਇਆ। ਇਸ ਦੌਰਾਨ ਭਾਈ ਅੰਮ੍ਰਿਤਪਾਲ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਸਹਿਮਤੀ ਬਣੀ। ਮਾਮਲੇ ਸਬੰਧੀ ਜਾਂਚ ਦੇ ਲਈ ਐਸਆਈਟੀ ਦਾ ਗਠਨ ਕੀਤਾ ਗਿਆ।
ਭਾਈ ਅੰਮ੍ਰਿਤਪਾਲ ਸਿੰਘ ਨੇ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਹੈ ਕਿ ਪੁਲਿਸ ਥਾਣੇ ’ਚੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ। ਅਜਨਾਲਾ ’ਚ ਅੰਮ੍ਰਿਤ ਸੰਚਾਰ ਦਾ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਥੀਆਂ ਨੂੰ ਰਿਹਾਅ ਕਰਵਾ ਕੇ ਹੀ ਇੱਥੋਂ ਜਾਵਾਂਗੇ।
ਭਾਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਲਕੇ ਭਾਈ ਲਵਪ੍ਰੀਤ ਉਰਫ਼ ਤੂਫਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅੱਜ ਦੇ ਟਕਰਾਅ ’ਤੇ ਵੀ ਕਾਰਵਾਈ ਕਰਨ ਦੀ ਜੁਰਅਤ ਨਾ ਕਰੇ। ਉੱਥੇ ਹੀ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਨੇ ਸ਼ਾਂਤੀ ਬਣਾਏ ਰੱਖਣ ਦਾ ਭਰੋਸਾ ਦਿੱਤਾ ਹੈ।
We came to talk to Admin that FIR has been registered against Lovepreet Toofan. It also included Amritpal Singh's name. No false case should've been registered. Admin accepted Lovepreet wasn't involved,so they'll release him tomorrow&cancel FIR: Harpal Singh Blair, SAD (Amritsar) pic.twitter.com/lAtbPdO2hH — ANI (@ANI) February 23, 2023
ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰਪਾਲ ਸਿੰਘ ਬਲੈਰ ਨੇ ਕਿਹਾ ਕਿ ਅਸੀਂ ਐਡਮਿਨ ਨਾਲ ਗੱਲ ਕਰਨ 'ਤੇ ਆਏ ਕਿ ਲਵਪ੍ਰੀਤ ਤੂਫਾਨ ਖਿਲਾਫ ਐੱਫ.ਆਈ.ਆਰ. ਇਸ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸ਼ਾਮਲ ਸੀ। ਕੋਈ ਝੂਠਾ ਕੇਸ ਦਰਜ ਨਹੀਂ ਹੋਣਾ ਚਾਹੀਦਾ। ਪ੍ਰਸ਼ਾਸਨ ਨੇ ਸਵੀਕਾਰ ਕੀਤਾ ਕਿ ਲਵਪ੍ਰੀਤ ਸ਼ਾਮਲ ਨਹੀਂ ਸੀ, ਇਸ ਲਈ ਉਹ ਉਸ ਨੂੰ ਕੱਲ੍ਹ ਰਿਹਾਅ ਕਰਨਗੇ ਅਤੇ ਐਫਆਈਆਰ ਰੱਦ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਮਿਲ ਕੇ ਕਰੇਗੀ ਕੰਮ: ਡੀਜੀਪੀ ਗੌਰਵ ਯਾਦਵ
- PTC NEWS