Thu, Feb 26, 2026
Whatsapp

ਸਿੱਖ ਨੌਜਵਾਨ ਦੇ "ਫੇਕ ਮੁਕਾਬਲੇ" ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਦੁਆਈ : ਬਿਕਰਮ ਸਿੰਘ ਮਜੀਠੀਆ

Shiromani Akali Dal : ਬਿਕਰਮ ਮਜੀਠਿਆ ਨੇ ਜਿੱਥੇ ਝੂਠੇ ਮੁਕਾਬਲੇ ਵਿਚ ਮਾਰੇ ਨੌਜਵਾਨ ਰਣਜੀਤ ਸਿੰਘ (Ranjit Singh Encounter) ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਓਥੇ 'ਆਪ' ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਪੰਜਾਬ ਦੇ ਸਿੱਖ ਨੌਜਵਾਨ ਦੇ "ਫੇਕ ਐਨਕਾਉਂਟਰ" ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਦਵਾ ਦਿੱਤੀ ਹੈ।

Reported by:  PTC News Desk  Edited by:  KRISHAN KUMAR SHARMA -- February 26th 2026 07:26 PM -- Updated: February 26th 2026 07:30 PM
ਸਿੱਖ ਨੌਜਵਾਨ ਦੇ

ਸਿੱਖ ਨੌਜਵਾਨ ਦੇ "ਫੇਕ ਮੁਕਾਬਲੇ" ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਦੁਆਈ : ਬਿਕਰਮ ਸਿੰਘ ਮਜੀਠੀਆ

Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਅੱਜ ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀ ਗੁਰਦਾਸਪੁਰ ਪੁਲਿਸ ਮੁਲਾਜ਼ਮਾਂ (Gurdaspur Police Murder Case) ਦੇ ਕਤਲ ਕਾਂਡ ਮਾਮਲੇ 'ਚ ਦੋਸ਼ੀ ਬਣਾ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਨੌਜਵਾਨ ਰਣਜੀਤ ਸਿੰਘ ਦੇ ਘਰ ਪਿੰਡ ਆਦੀਆਂ ਪੁੱਜੇ l ਬਿਕਰਮ ਮਜੀਠਿਆ ਨੇ ਜਿੱਥੇ ਝੂਠੇ ਮੁਕਾਬਲੇ ਵਿਚ ਮਾਰੇ ਨੌਜਵਾਨ ਰਣਜੀਤ ਸਿੰਘ (Ranjit Singh Encounter) ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਓਥੇ 'ਆਪ' ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੰਜਾਬ ਦੇ ਸਿੱਖ ਨੌਜਵਾਨ ਦੇ " ਫੇਕ ਐਨਕਾਉਂਟਰ" (ਝੂਠੇ ਪੁਲਿਸ ਮੁਕਾਬਲੇ) ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਦਵਾ ਦਿੱਤੀ ਹੈ।

ਸ ਮਜੀਠੀਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਵਾਲਿਆਂ ਦੇ ਇਸ਼ਾਰੇ 'ਤੇ ਪੰਜਾਬ ਦੇ ਨੌਜਵਾਨਾਂ ਦੀ 'ਨਸਲਕੁਸ਼ੀ' ਕੀਤੀ ਜਾ ਰਹੀ ਹੈ ਜਿਸ ਨਾਲ ਸਾਰੇ ਪੰਜਾਬ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਇਸ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ, ਸੂਬੇ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ 'ਤੇ 302 ਦਾ ਮੁੱਕਦਮਾ ਦਰਜ ਕਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਅਤੇ ਗੌਰਵ ਯਾਦਵ ਦੇ ਪੁਲਿਸ ਮੁਖੀ ਹੋਣ ਦੇ ਨਾਤੇ ਇਸ ਬੇਦੋਸ਼ੇ ਨੌਜਵਾਨ ਦੇ ਕਤਲ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਤਲ ਕਾਂਡ ਅਤੇ ਝੂਠੇ ਪੁਲਿਸ ਮੁਕਾਬਲੇ ਦੀ  ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤਾਂ ਜੌ ਇਸ ਝੂਠੇ ਪੁਲਿਸ ਮੁਕਾਬਲੇ ਦਾ ਸੱਚ ਸਾਹਮਣੇ ਆ ਸਕੇ  ਕਿ ਇਸ ਕਤਲ ਕਾਂਡ ਦੀ ਸਾਜ਼ਿਸ਼ ਜਿਸਦੇ ਕਹਿਣ ਉੱਤੇ ਅਤੇ ਕਿਉਂ ਰਚੀ ਗਈ।


ਮਾਮਲਾ ਪਹਿਲੇ ਦਿਨ ਤੋਂ ਸ਼ੱਕੀ : ਮਜੀਠੀਆ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਪਹਿਲੇ ਦਿਨ ਤੋਂ ਸ਼ੱਕੀ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਵਲੋਂ ਪਹਿਲੇ ਹੀ ਦਿਨ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਕਾਂਡ ਵਿੱਚ ਗੈਰ ਜਿੰਮੇਵਾਰਾਨਾ ਬਿਆਨ ਦਿੱਤਾ ਗਿਆ ਕਿ ਦੋਵੇਂ ਪੁਲਿਸ ਵਾਲੇ ਆਪਸ ਵਿੱਚ ਝਗੜੇ ਦੌਰਾਨ ਮਾਰੇ ਗਏ ਹਨ ਜਦਕਿ ਪੁਲਿਸ ਵਲੋਂ ਵੀ ਆਪਣੀ ਥਿਊਰੀ ਬਾਰ ਬਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਦੇ ਕਤਲ ਦੀ ਜਿੰਮੇਵਾਰੀ ਇੱਕ ਗੈਂਗਸਟਰ ਗਰੁੱਪ ਵਲੋਂ ਲਈ ਗਈ ਸੀ ਪਰ ਉਸਦੀ ਜਾਂਚ ਕਰਨ ਦੀ ਬਜਾਏ ਪੁਲਿਸ ਨੇ ਆਪਣੀ ਨਲਾਇਕੀ ਛੁਪਾਉਣ ਲਈ ਜਾਂ ਕਿਸੇ ਕਿਸਮ ਦੇ ਸਿਆਸੀ ਦਬਾਅ ਹੇਠ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇੱਕ ਬੇਦੋਸ਼ੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਿਸਦੀ ਸ਼੍ਰੋਮਣੀ ਅਕਾਲੀ ਦਲ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਉੱਥੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਹਰ ਲੜਾਈ ਲੜੇਗਾ।

'ਮੁਹਾਲੀ ਐਨਕਾਊਂਟਰ ਦੌਰਾਨ ਵੀ ਪੁਲਿਸ ਦੀ ਥਿਓਰੀ ਰਟੀ-ਰਟਾਈ ਸੀ'

ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਮੁਹਾਲੀ 'ਚ ਹੋਏ ਇੱਕ ਐਨਕਾਉਂਟਰ ਦੌਰਾਨ ਪੁਲਿਸ ਵਲੋਂ ਇਹੀ ਦਾਅਵਾ ਕੀਤਾ ਗਿਆ ਸੀ ਕਿ "ਧੁੰਦ ਕਾਰਨ ਗੱਡੀ ਪਲਟ ਗਈ ਅਤੇ ਦੋਸ਼ ਭੱਜਣ ਲੱਗਿਆ ਸੀ ਤਾਂ ਐਨਕਾਉਂਟਰ ਕਰਨਾ ਪਿਆ ਅਤੇ ਇਸ ਕੇਸ ਵਿੱਚ ਵੀ ਪੁਲਿਸ ਵਲੋਂ ਐਵੇਂ ਦੀ ਹੀ ਰਟੀ ਰਟਾਈ ਕਹਾਣੀ ਸੁਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਤਲ ਹੋਏ ਪੁਲਿਸ ਵਾਲਿਆਂ ਦੇ ਅਸਲ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਨਾ ਕਿ ਇਸ ਤਰਾਂ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਅਤੇ ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਇਸ ਝੂਠੇ ਪੁਲਿਸ ਮੁਕਾਬਲੇ ਵਿੱਚ ਇਨਸਾਫ਼ ਦੀ ਮੰਗ ਲਈ ਅੱਗੇ ਆਉਣ ਤਾਂ ਜੋ ਫਿਰ ਅਜਿਹੀ ਸਾਜਿਸ਼ ਰਚ ਕੇ ਸਰਕਾਰ ਜਾਂ ਪੁਲਿਸ ਸਾਡੇ ਨੌਜਵਾਨ ਬੱਚਿਆਂ ਨੂੰ ਕਿਸੇ ਕੇਸ 'ਚ ਫਸਾ ਕੇ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਨਾ ਕਰ ਸਕਣ।

ਇਸਤੋਂ ਪਹਿਲਾ ਬਿਕਰਮ ਸਿੰਘ ਮਜੀਠਿਆ ਆਦੀਆਂ ਪੁਲਿਸ ਪੋਸਟ ਵਿਚ ਸ਼ਹੀਦ ਹੋਏ ਏਐਸਆਈ ਗੁਰਨਾਮ ਸਿੰਘ ਦੇ ਘਰ ਅਫ਼ਸੋਸ ਕਰਨ ਗਏ ਜਿੱਥੇ ਗੁਰਨਾਮ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

- PTC NEWS

Top News view more...

Latest News view more...

PTC NETWORK
PTC NETWORK