Bank Festival Offers: SBI ਬੈਂਕ ਦੇ ਨਾਲ-ਨਾਲ ਇਹ ਬੈਂਕ ਦੇ ਰਹੇ ਹਨ ਤਿਉਹਾਰੀ ਸੀਜ਼ਨ ’ਚ ਆਫ਼ਰ, ਇੱਥੇ ਜਾਣੋ
Bank Festival Offers: ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ ਇਸ ਮੌਕੇ ਕਈ ਬੈਂਕ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਆਫ਼ਰ ਦੇ ਰਹੇ ਹਨ। ਇਸ 'ਚ ਕਾਰ ਲੋਨ ਤੋਂ ਲੈ ਕੇ ਹੋਮ ਲੋਨ ਤੱਕ ਸਭ ਕੁਝ ਸ਼ਾਮਿਲ ਹੈ। ਉਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਤਿਉਹਾਰ ਨੂੰ ਹੋਰ ਖੁਸ਼ੀਆਂ ਨਾਲ ਭਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿਹੜੇ ਕਿਹੜੇ ਬੈਂਕ ਤਿਉਹਾਰਾਂ ਦੇ ਸੀਜ਼ਨ 'ਚ ਆਫ਼ਰ ਦੇ ਰਹੇ ਹਨ।
ਬੈਂਕ ਆਫ਼ ਬੜੌਦਾ :
ਇਹ ਬੈਂਕ ਆਪਣੇ ਗਾਹਕਾਂ ਨੂੰ ਤਿਉਹਾਰੀ ਸੀਜ਼ਨ 'ਚ 8.40 ਫੀਸਦੀ ਦੀ ਦਰ 'ਤੇ ਹੋਮ ਲੋਨ ਦੇ ਰਿਹਾ ਹੈ। ਅਤੇ ਇਸ ਦੇ ਨਾਲ 20 ਲੱਖ ਰੁਪਏ ਦੇ ਪਰਸਨਲ ਲੋਨ 'ਤੇ 0.80 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਬੈਂਕ ਵੱਲੋਂ 10.10 ਫੀਸਦੀ ਤੋਂ ਸ਼ੁਰੂ ਹੋ ਕੇ ਵਿਆਜ ਦਰ 'ਤੇ ਨਿੱਜੀ ਕਰਜ਼ੇ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਕਾਰ ਲੋਨ 'ਤੇ 8.70 ਫੀਸਦੀ ਦੀ ਸ਼ੁਰੂਆਤੀ ਵਿਆਜ ਦਰ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਇਸਦੀ ਪ੍ਰੋਸੈਸਿੰਗ ਫੀਸ ਵੀ ਜ਼ੀਰੋ ਹੈ।
ਐਸ.ਬੀ.ਆਈ ਬੈਂਕ :
ਐਸ.ਬੀ.ਆਈ ਬੈਂਕ ਵਲੋਂ ਵੀ ਆਪਣੇ ਗਾਹਕਾਂ ਨੂੰ ਹੋਮ ਲੋਨ ਤੇ ਵਿਆਜ ਦਰ 'ਚ 0.65 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਆਫਰ 31 ਦਸੰਬਰ 2023 ਤੱਕ ਹੈ। ਹੋਮ ਲੋਨ ਦੀ ਵਿਆਜ ਦਰ ਵਿੱਚ ਛੋਟ ਰੈਗੂਲਰ ਹੋਮ ਲੋਨ, ਫਲੈਕਸੀਪੇ, ਐਨਆਰਆਈ, ਗੈਰ-ਤਨਖ਼ਾਹ ਵਾਲੇ ਅਤੇ ਆਪਣਾ ਘਰ ਸ਼੍ਰੇਣੀ ਦੇ ਕਰਜ਼ਿਆਂ ਲਈ ਹੈ ਅਤੇ ਇਸਦੇ ਨਾਲ ਹੀ ਕਾਰ ਲੋਨ ਤੇ ਪ੍ਰੋਸੈਸਿੰਗ ਫੀਸ ਵੀ ਜ਼ੀਰੋ ਹੈ। ਇਹ ਆਫਰ 31 ਜਨਵਰੀ 2024 ਤੱਕ ਹੈ।
AU ਸਮਾਲ ਫਾਈਨਾਂਸ ਬੈਂਕ :
AU ਸਮਾਲ ਫਾਈਨਾਂਸ ਬੈਂਕ ਵੀ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਗਾਹਕਾਂ ਨੂੰ ਇਕ ਤੋਫਹਾ ਦੇ ਰਿਹਾ ਹੈ ਇਸ 'ਚ AU ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਤੇ 'ਹਾਰਟ ਟੂ ਕਾਰਟ' ਆਫ਼ਰ ਹੈ। ਇਹ ਆਫਰ 15 ਅਕਤੂਬਰ ਨੂੰ ਸ਼ੁਰੂ ਹੋਇਆ ਹੈ ਅਤੇ ਇਸ ਆਫ਼ਰ 15 ਨਵੰਬਰ ਤੱਕ ਚੱਲੇਗਾ। ਇਸ ਵਿੱਚ, ਤੁਹਾਨੂੰ ਇੱਕ ਤੋਂ ਵੱਧ ਵਪਾਰੀਆਂ ਤੋਂ ਖਰੀਦਦਾਰੀ ਕਰਨ 'ਤੇ ਵੱਖ-ਵੱਖ ਤਰ੍ਹਾਂ ਦੀਆਂ ਛੋਟਾਂ ਮਿਲਣਗੀਆਂ।
ਐਸ.ਬੀ.ਆਈ ਕਾਰਡ :
SBI ਕਾਰਡਾਂ ਦੇ ਗਾਹਕ ਵੱਖ-ਵੱਖ ਸਹਿਭਾਗੀ ਬ੍ਰਾਂਡਾਂ 'ਤੇ 27.5% ਤੱਕ ਕੈਸ਼ਬੈਕ ਅਤੇ ਤਤਕਾਲ 'ਚ ਛੂਟਾ ਦਾ ਲਾਭ ਲੈ ਸਕਦੇ ਹਨ, ਜਿਸ ਵਿੱਚ ਫਲਿੱਪਕਾਰਟ, ਐਮਾਜ਼ਾਨ, ਮਿਨਟਰਾ, ਰਿਲਾਇੰਸ ਰਿਟੇਲ ਗਰੁੱਪ, ਵੈਸਟਸਾਈਡ, ਪੈਂਟਾਲੂਨ, ਮੈਕਸ, ਤਨਿਸ਼ਕ ਅਤੇ TBZ ਸ਼ਾਮਲ ਹਨ।
-ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ 'ਚ SBI ਕਾਰਡ ਆਫਰ, ਜਾਣੋਂ...
- PTC NEWS