Sat, Dec 13, 2025
Whatsapp

ਅਮਿਤ ਸ਼ਾਹ ਆਪਣੇ ਬਿਆਨ ਨੂੰ ਇੱਕ ਵਾਰ ਵਾਚਣ ਨਹੀਂ ਤਾਂ ਸਿੱਖ ਕੌਮ BJP ਨੂੰ ਵੀ ਸਿੱਖ ਵਿਰੋਧੀ ਸਮਝੇਗੀ: ਭਾਈ ਗਰੇਵਾਲ

Reported by:  PTC News Desk  Edited by:  KRISHAN KUMAR SHARMA -- December 21st 2023 04:22 PM
ਅਮਿਤ ਸ਼ਾਹ ਆਪਣੇ ਬਿਆਨ ਨੂੰ ਇੱਕ ਵਾਰ ਵਾਚਣ ਨਹੀਂ ਤਾਂ ਸਿੱਖ ਕੌਮ BJP ਨੂੰ ਵੀ ਸਿੱਖ ਵਿਰੋਧੀ ਸਮਝੇਗੀ: ਭਾਈ ਗਰੇਵਾਲ

ਅਮਿਤ ਸ਼ਾਹ ਆਪਣੇ ਬਿਆਨ ਨੂੰ ਇੱਕ ਵਾਰ ਵਾਚਣ ਨਹੀਂ ਤਾਂ ਸਿੱਖ ਕੌਮ BJP ਨੂੰ ਵੀ ਸਿੱਖ ਵਿਰੋਧੀ ਸਮਝੇਗੀ: ਭਾਈ ਗਰੇਵਾਲ

ਚੰਡੀਗੜ੍ਹ: ਪਾਰਲੀਮੈਂਟ 'ਚ ਬੰਦੀ ਸਿੰਘਾਂ ਅਤੇ ਰਾਜੋਆਣਾ ਮਾਮਲੇ 'ਚ ਟਿੱਪਣੀ 'ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਤੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਜਾਂਚ ਲੈਣਾ ਚਾਹੀਦਾ ਹੈ, ਕਿਉਂਕਿ ਨਹੀਂ ਤਾਂ ਸਿੱਖ ਕੌਮ, ਕਾਂਗਰਸ ਤੋਂ ਬਾਅਦ ਭਾਜਪਾ ਨੂੰ ਵੀ ਸਿੱਖ ਵਿਰੋਧੀ ਸਮਝੇਗੀ। ਉਨ੍ਹਾਂ ਕਿਹਾ ਕਿ ਸ਼ਾਹ ਵੱਲੋਂ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਦਿੱਤੇ ਬਿਆਨ ਪੀਐਮ ਮੋਦੀ ਦੇ ਬਿਆਨਾਂ ਨੂੰ ਝੂਠਾ ਸਾਬਤ ਕਰ ਰਹੇ ਹਨ।

ਦੱਸ ਦੇਈਏ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੰਦੀ ਸਿੰਘਾਂ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮੁੱਦਾ ਚੁੱਕਿਆ ਪਰ ਉਸ ਭਾਸ਼ਣ ਤੋਂ ਬਾਅਦ ਅਮਿਤ ਸ਼ਾਹ ਨੇ ਸਿੱਖਾਂ ਦੇ ਅਹਿਮ ਮਸਲੇ ਉੱਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਜਿਸ ਨੂੰ ਆਪਣੇ ਕੀਤੇ ਦਾ ਅਹਿਸਾਸ ਨਹੀਂ ਉਸ ਨੂੰ ਰਹਿਮ ਦੀ ਅਪੀਲ ਕਿਵੇਂ ਦਿੱਤੀ ਜਾ ਸਕਦੀ ਹੈ।


ਭਾਈ ਗਰੇਵਾਲ ਨੇ ਕਿਹਾ ਕਿ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਸਿੱਖਾਂ ਖਿਲਾਫ ਟਿੱਪਣੀ ਕੀਤੀ ਹੈ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਦੀ ਗੱਲ 'ਤੇ ਅਸਹਿਮਤੀ ਦਿਖਾਈ ਹੈ, ਜਿਸ ਨਾਲ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦਾ ਮੁੱਦਾ ਪੂਰੇ ਵਿਸ਼ਵ ਵਿੱਚ ਭਖਿਆ ਹੋਇਆ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸਿੱਖਾਂ ਨੂੰ ਭਰੋਸਾ ਦਿੰਦੇ ਹੋਏ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਬਾਰੇ ਕਿਹਾ ਸੀ ਪਰ ਬੀਤੇ ਕੱਲ੍ਹ ਕੇਂਦਰੀ ਮੰਤਰੀ ਦੇ ਬਿਆਨ ਕਾਰਨ ਸਿੱਖ ਜਗਤ 'ਚ ਹੈਰਾਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਹ, ਪ੍ਰਧਾਨ ਮੰਤਰੀ ਦੇ ਵਾਅਦੇ ਨੂੰ ਝੁਠਲਾ ਰਹੇ ਹਨ, ਜਿਸ 'ਤੇ ਸਾਰਿਆਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ।  

ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਪਸ਼ਟ ਤੌਰ 'ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਮੰਤਰੀ ਦੇ ਬਿਆਨ ਨੂੰ ਵੇਖੇ ਅਤੇ ਸਿੱਖ ਕੌਮ ਦੇ ਮਨਾਂ 'ਚ ਜੋ ਰੋਸ ਦੀ ਪੈਦਾ ਹੋਇਆ ਹੈ, ਉਸ ਨੂੰ ਬਿਨਾਂ ਦੇਰੀ ਦੂਰ ਕੀਤਾ ਜਾਵੇ।

-

Top News view more...

Latest News view more...

PTC NETWORK
PTC NETWORK