Tue, Dec 23, 2025
Whatsapp

ਅਮਿਤਾਬ ਬੱਚਨ ਹਸਪਤਾਲ ਦਾਖਲ, ਪੈਰ ਦੀ ਹੋਈ ਸਰਜਰੀ, ਪ੍ਰਸ਼ੰਸਕ ਕਰ ਰਹੇ ਦੁਆਵਾਂ

Reported by:  PTC News Desk  Edited by:  KRISHAN KUMAR SHARMA -- March 15th 2024 03:13 PM -- Updated: March 15th 2024 03:25 PM
ਅਮਿਤਾਬ ਬੱਚਨ ਹਸਪਤਾਲ ਦਾਖਲ, ਪੈਰ ਦੀ ਹੋਈ ਸਰਜਰੀ, ਪ੍ਰਸ਼ੰਸਕ ਕਰ ਰਹੇ ਦੁਆਵਾਂ

ਅਮਿਤਾਬ ਬੱਚਨ ਹਸਪਤਾਲ ਦਾਖਲ, ਪੈਰ ਦੀ ਹੋਈ ਸਰਜਰੀ, ਪ੍ਰਸ਼ੰਸਕ ਕਰ ਰਹੇ ਦੁਆਵਾਂ

Amitabh Bachchan Hospitalised: ਬਾਲੀਵੁੱਡ ਦੇ ਮਹਾਂਨਾਇਕ ਅਮਿਤਾਬ ਬੱਚਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਿੱਗ ਬੀ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਨੂੰ ਸ਼ਨੀਵਾਰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੇ ਪੈਰ ਦੀ ਐਂਜੀਓਪਲਾਸਟੀ ਸਰਜਰੀ ਹੋਈ ਹੈ। ਸਰਜਰੀ ਤੋਂ ਬਾਅਦ ਅਮਿਤਾਬ ਬੱਚਨ ਵਲੋਂ ਟਵਿੱਟਰ ਐਕਸ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਡਾਕਟਰਾਂ ਅਨੁਸਾਰ ਇਹ ਐਂਜੀਓਪਲਾਸਟੀ ਆਮ ਤੌਰ 'ਤੇ ਦਿਲ ਲਈ ਕੀਤੀ ਜਾਂਦੀ ਹੈ, ਪਰ ਅਮਿਤਾਬ ਬੱਚਨ ਲਈ ਇਹ ਪੈਰ 'ਚ ਖੂਨ ਦੇ ਥੱਕਿਆਂ ਲਈ ਕੀਤੀ ਗਈ ਹੈ।


ਦਿ

ਅਮਿਤਾਭ ਬੱਚਨ ਦੀ ਹੈਲਥ ਅਪਡੇਟ ਪੋਸਟ 'ਤੇ ਪ੍ਰਸ਼ੰਸਕ ਖੂਬ ਟਿੱਪਣੀਆਂ ਕਰ ਰਹੇ ਹਨ ਅਤੇ ਹੌਂਸਲਾ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਟਿੱਪਣੀ ਵਿੱਚ ਲਿਖਿਆ, "ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਸਿਹਤਮੰਦ ਰਹੋ।" ਦੂਜੇ ਨੇ ਲਿਖਿਆ, "ਸਾਨੂੰ ਉਮੀਦ ਹੈ ਕਿ ਅਸੀਂ ਮਿਲਾਂਗੇ।" ਇੱਕ ਹੋਰ ਨੇ ਲਿਖਿਆ, ''ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਸੀਂ ਹਮੇਸ਼ਾ ਸਿਹਤਮੰਦ ਰਹੋ।”

ਦੱਸ ਦਈਏ ਕਿ ਕੋਰੋਨ ਸਮੇਂ ਦੌਰਾਨ ਅਮਿਤਾਬ ਬੱਚਨ ਨੂੰ ਕੋਵਿਡ-19 ਬਿਮਾਰੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਕਈ ਮੈਡੀਕਲ ਤਰੀਕਾਂ ਲੈ ਰੱਖੀਆਂ ਹਨ, ਜਿਨ੍ਹਾਂ ਕਾਰਨ ਉਹ 2023 ਕਾਮਿਕ ਕਾਨ ਲਈ ਸੈਨ ਡਿਏਗੋ ਨਹੀਂ ਜਾ ਸਕੇ। ਅਸਲ ਵਿੱਚ ਉਨ੍ਹਾਂ ਨੇ ਇਥੇ ਆਪਣੀ ਆਉਣ ਵਾਲੀ ਫਿਲਮ (ਕਲਕੀ 2989 AD) ਦਾ ਪੋਸਟਰ ਜਾਰੀ ਕਰਨਾ ਸੀ।

-

Top News view more...

Latest News view more...

PTC NETWORK
PTC NETWORK