Wed, Mar 29, 2023
Whatsapp

Amritpal Arrested!: ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਸਨਸਨੀਖੇਜ਼ ਬਿਆਨ; ਕੱਲ੍ਹ ਤੋਂ ਪੁਲਿਸ ਦੀ ਗ੍ਰਿਫ਼ਤ 'ਚ ਪੁੱਤਰ

ਖ਼ਾਲਿਸਤਾਨੀ ਪੱਖੀ ਜੱਥੇਬੰਦੀ 'ਵਾਰਿਸ ਪੰਜਾਬ ਦੇ' ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੀ.ਟੀ.ਸੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਸਪੁੱਤਰ ਨਾਲ 'ਕੋਈ ਅਣਹੋਣੀ ਨਾ ਘੱਟ ਜਾਵੇ' ਇਸਦਾ ਖ਼ਦਸ਼ਾ ਪ੍ਰਗਟਾਇਆ ਹੈ।

Written by  Jasmeet Singh -- March 19th 2023 11:47 AM -- Updated: March 19th 2023 11:48 AM
Amritpal Arrested!: ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਸਨਸਨੀਖੇਜ਼ ਬਿਆਨ; ਕੱਲ੍ਹ ਤੋਂ ਪੁਲਿਸ ਦੀ ਗ੍ਰਿਫ਼ਤ 'ਚ ਪੁੱਤਰ

Amritpal Arrested!: ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਸਨਸਨੀਖੇਜ਼ ਬਿਆਨ; ਕੱਲ੍ਹ ਤੋਂ ਪੁਲਿਸ ਦੀ ਗ੍ਰਿਫ਼ਤ 'ਚ ਪੁੱਤਰ

ਬਾਬਾ ਬਕਾਲਾ: ਖ਼ਾਲਿਸਤਾਨੀ ਪੱਖੀ ਜੱਥੇਬੰਦੀ 'ਵਾਰਿਸ ਪੰਜਾਬ ਦੇ' ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੀ.ਟੀ.ਸੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਸਪੁੱਤਰ ਨਾਲ 'ਕੋਈ ਅਣਹੋਣੀ ਨਾ ਘੱਟ ਜਾਵੇ' ਇਸਦਾ ਖ਼ਦਸ਼ਾ ਪ੍ਰਗਟਾਇਆ ਹੈ।

ਪਿਤਾ ਤਰਸੇਮ ਸਿੰਘ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਨ੍ਹਾਂ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਬੀਤੇ ਕੱਲ੍ਹ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਅੰਮ੍ਰਿਤਪਾਲ ਦੇ ਸਮਰੱਥਕਾਂ ਵੱਲੋਂ ਕੱਲ੍ਹ ਤੋਂ ਹੀ ਕਿਹਾ ਵੀ ਜਾ ਰਿਹਾ ਹੈ। ਪਰ ਪੁਲਿਸ ਨੇ ਬੀਤੇ ਦਿਨ ਆਪਣੇ ਇੱਕ ਅਧਿਕਾਰਤੀ ਬਿਆਨ 'ਚ ਇਸ ਤੋਂ ਇਨਕਾਰ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਆਪਣੇ ਬਿਆਨਾਂ 'ਚ ਭਾਈ ਅੰਮ੍ਰਿਤਪਾਲ ਨੂੰ ਭਗੌੜਾ ਤੱਕ ਘੋਸ਼ਿਤ ਕਰ ਦਿੱਤਾ ਗਿਆ ਹੈ। 

ਪਿਤਾ ਨੇ ਸ਼ੰਕਾ ਜਤਾਈ ਹੈ ਕਿ ਪੁਲਿਸ ਅਤੇ ਸਰਕਾਰ ਰਣਨੀਤੀ ਬਣਾ ਰਹੀ ਹੈ ਕਿ ਅੰਮ੍ਰਿਤਪਾਲ 'ਤੇ ਕਿਵੇਂ ਕਿਹੜੇ ਹੱਥਿਆਰਾਂ ਦਾ ਕੇਸ ਬਣਾਇਆ ਜਾ ਸਕੇ। ਤਰਸੇਮ ਸਿੰਘ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ। 

ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਘਰਾਂ ਵਿੱਚ ਫ਼ੋਰਸਾਂ ਲਾ ਕੇ ਸਾਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸਾਡੇ ਘਰ ਆ ਕੇ ਤਲਾਸ਼ੀਆ ਲਈ ਜਾ ਰਹੀ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਚੰਗੇ ਕੰਮ ਕਰ ਰਿਹਾ ਹੈ, ਲੋਕਾਂ ਨੂੰ ਨਸ਼ਿਆਂ ਨਾਲੋ ਤੋੜ ਕੇ ਅੰਮ੍ਰਿਤ ਸੰਚਾਰ ਨਾਲ ਜੋੜ ਰਿਹਾ ਹੈ। ਪਰ ਇਹ ਗੱਲ ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ।

- PTC NEWS

adv-img

Top News view more...

Latest News view more...