Advertisment

Amritpal Singh in Haryana: ਪੰਜਾਬ ਤੋਂ ਫਰਾਰ ਹੋਣ ਤੋਂ ਬਾਅਦ ਹਰਿਆਣਾ ’ਚ 2 ਦਿਨ ਰੁਕਿਆ ਸੀ ਅੰਮ੍ਰਿਤਪਾਲ !

ਅੰਮ੍ਰਿਤਪਾਲ ਸਿੰਘ ਫ਼ਰਾਰ ਹੋਣ ਤੋਂ ਬਾਅਦ ਹਰਿਆਣਾ ਦੇ ਸ਼ਾਹਬਾਦ ’ਚ ਦੋ ਦਿਨ ਦੇ ਲਈ ਰੁਕਿਆ ਸੀ। ਇਸ ਸਬੰਧੀ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ।

author-image
Aarti
Updated On
New Update
Amritpal Singh  in Haryana: ਪੰਜਾਬ ਤੋਂ ਫਰਾਰ ਹੋਣ ਤੋਂ ਬਾਅਦ ਹਰਿਆਣਾ ’ਚ 2 ਦਿਨ ਰੁਕਿਆ ਸੀ ਅੰਮ੍ਰਿਤਪਾਲ !
Advertisment

Amritpal Singh  in Haryana:  ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਆਏ ਦਿਨ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਫ਼ਰਾਰ ਹੋਣ ਤੋਂ ਬਾਅਦ ਹਰਿਆਣਾ ਦੇ ਸ਼ਾਹਬਾਦ ’ਚ ਦੋ ਦਿਨ ਦੇ ਲਈ ਰੁਕਿਆ ਸੀ। ਇਸ ਸਬੰਧੀ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ। 

Advertisment

ਹਰਿਆਣਾ ਪੁਲਿਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਅੰਮ੍ਰਿਤਪਾਲ 19 ਅਤੇ 20 ਮਾਰਚ ਨੂੰ ਹਰਿਆਣਾ ਦੇ ਸ਼ਾਹਬਾਦ ’ਚ ਰੁਕਿਆ ਸੀ। ਇਨ੍ਹਾਂ ਹੀ ਨਹੀਂ ਜਿੱਥੇ ਸ਼ਾਹਬਾਦ ’ਚ ਰੁਕਿਆ ਸੀ ਉੱਥੇ ਇੱਕ ਮਹਿਲਾ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਫਿਲਹਾਲ ਇੰਟੇਲਿਜੇਂਸ ਪੂਰੀ ਤਰ੍ਹਾਂ ਨਾਲ ਚੌਂਕਸ ਹੈ। ਨਾਲ ਹੀ ਹਰਿਆਣਾ ਪੁਲਿਸ ਵੱਲੋਂ ਵੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਪੁਲਿਸ ਨੇ ਗ੍ਰਿਫਤਾਰ ਕੀਤੀ ਗਈ ਮਹਿਲਾ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਮਹਿਲਾ ਨੇ ਅੰਮ੍ਰਿਤਪਾਲ ਦੇ ਉੱਤਰਾਖੰਡ ਭੱਜਣ ਦਾ ਖੁਲਾਸਾ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਪਾਲ 18 ਮਾਰਚ ਨੂੰ ਸ਼ਾਹਕੋਟ ਤੋਂ ਫਰਾਰ ਹੋਇਆ ਸੀ। 

ਇਹ ਵੀ ਪੜ੍ਹੋ: Mobile Internet Services Resume in Punjab: ਪੰਜਾਬ ਦੇ ਕਈ ਥਾਵਾਂ ’ਤੇ ਇੰਟਰਨੈੱਟ ਸੇਵਾਵਾਂ ਬਹਾਲ, ਪਰ ਇਨ੍ਹਾਂ ਦੋ ਜ਼ਿਲ੍ਹਿਆਂ ’ਚ ਵਧਾਈ ਪਾਬੰਦੀ ਦੀ ਮਿਆਦ

- PTC NEWS
haryana amritpal-singh-news operation-amritpal
Advertisment

Stay updated with the latest news headlines.

Follow us:
Advertisment