Amritsar News : ਪਿੰਡ ਮੂਲੇ ਚੱਕ 'ਚ 15 ਮਹੀਨਿਆਂ ਤੋਂ ਵਿਕਾਸ ਕਾਰਜ ਠੱਪ, ਲੋਕਾਂ ਨੇ ਕੀਤਾ ਰੋਸ ਪ੍ਰਗਟਾਵਾ
Amritsar News : ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੇ ਵਾਸੀਆਂ ਨੇ ਵਿਕਾਸ ਕਾਰਜਾਂ ਦੇ ਲੰਮੇ ਸਮੇਂ ਤੋਂ ਰੁਕਣ 'ਤੇ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਖਿਲਾਫ਼ ਰੋਸ ਪ੍ਰਗਟਾਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 14–15 ਮਹੀਨੇ ਤੋਂ ਨਾਂ ਤਾ ਗਲੀਆਂ ਬਣੀਆਂ, ਨਾਂ ਹੀ ਸੀਵਰੇਜ ਦਾ ਕੰਮ ਪੂਰਾ ਹੋਇਆ ਅਤੇ ਨਾ ਹੀ ਪਾਣੀ ਦੀ ਨਿਕਾਸੀ ਦੀ ਕੋਈ ਢੰਗ ਦੀ ਸੁਵਿਧਾ ਬਣੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਗਲੀਆਂ ਵਿਚ ਚਿੱਕੜ ਅਤੇ ਗੰਦੇ ਪਾਣੀ ਦੇ ਕਰਕੇ ਨਾਂ ਤਾ ਬੱਚੇ ਸਕੂਲ ਜਾ ਸਕਦੇ, ਨਾਂ ਹੀ ਮਹਿਲਾਵਾਂ ਜਾਂ ਵੱਡੇ ਬਜ਼ੁਰਗ ਬਿਨਾਂ ਮੁਸ਼ਕਿਲ ਦੇ ਘਰੋਂ ਬਾਹਰ ਨਿਕਲ ਸਕਦੇ ਹਨ। ਪਾਣੀ ਦਾ ਇਕੱਠ ਹੋਣਾ ਮੱਛਰਾਂ ਨੂੰ ਪੈਦਾ ਕਰ ਰਿਹਾ ਹੈ। ਜਿਸ ਨਾਲ ਬੁਖਾਰ ਅਤੇ ਹੋਰ ਬਿਮਾਰੀਆਂ ਦਾ ਖਤਰਾ ਵਧ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਦਾ ਕੰਮ ਅਧੂਰਾ ਛੱਡ ਦਿੱਤਾ ਗਿਆ, ਹੌਦੀਆਂ ਦੇ ਢੱਕਣ ਨਹੀਂ ਲਾਏ ਗਏ ਅਤੇ ਪੁੱਟੀਆਂ ਦੇ ਬਿਨਾਂ ਚਲ ਰਹੀ ਲਾਈਨਾਂ ਕਾਰਨ ਇੱਕ ਛੋਟੇ ਬੱਚੇ ਦੀ ਲੱਤ ਟੁੱਟ ਗਈ।
ਇਸ ਮਾਮਲੇ ਦੀ ਸ਼ਿਕਾਇਤ ਡੀਸੀ ਅਤੇ ਮੰਤਰੀ ਤੱਕ ਕੀਤੀ ਗਈ ਪਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਮੌਜੂਦਾ ਸਰਪੰਚ ਵੱਲੋਂ ਜ਼ਰੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੇ ਹੱਥ ਪੁਰਾਣੀ ਪ੍ਰਬੰਧਕ ਵਿਵਸਥਾ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਬੰਧੇ ਹੋਏ ਦਿਸਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਪੂਰਾ ਹੋਣ ਤੋਂ ਬਾਅਦ ਹੀ ਪੱਕਾ ਬਾਜ਼ਾਰ ਬਣਾਇਆ ਜਾਵੇਗਾ ਨਹੀਂ ਤਾਂ ਨਵਾਂ ਬਣਿਆ ਰਸਤਾ ਬਹਿ ਸਕਦਾ ਹੈ।
ਲੋਕਾਂ ਨੇ ਡੀਸੀ ਅੰਮ੍ਰਿਤਸਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖਤੀ ਅਰਜ਼ੀ ਦਿੱਤੀ ਹੈ ਕਿ ਮੂਲੇ ਚੱਕ ਦਾ ਪਾਣੀ ਡਰੈਨ ਕਰਕੇ ਨਿਕਾਸੀ ਦੀ ਪੱਕੀ ਪ੍ਰਣਾਲੀ ਬਣਾਈ ਜਾਵੇ ਅਤੇ ਰੁਕਿਆ ਹੋਇਆ ਵਿਕਾਸ ਤੁਰੰਤ ਸ਼ੁਰੂ ਕੀਤਾ ਜਾਵੇ। ਨਵੇਂ ਪ੍ਰਬੰਧਕ ਅਸ਼ੋਕ ਕੁਮਾਰ ਤੇ ਨਵੇਂ ਸੈਕਟਰੀ ਤੋਂ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਉਹ ਪੁਰਾਣੀਆਂ ਗਲਤੀਆਂ ਨਹੀਂ ਦੁਹਰਾਉਣਗੇ।
- PTC NEWS