Amritsar Gym Viral Video : ਜੇ ਤੂੰ ਇਹ ਪੀ ਲਿਆ ਤਾਂ ਤੂੰ ਤਗੜਾ ਹੋ ਜਾਵੇਂਗਾ..., ਜ਼ਿੰਮ ਟ੍ਰੇਨਰ ਨੇ ਚੇਲੇ ਨੂੰ ਪਸੀਨਾ ਪਿਆਉਣ ਦੀ ਵੀਡੀਓ 'ਤੇ ਮੰਗੀ ਮਾਫ਼ੀ
Amritsar Gym Viral Video : ਅੰਮ੍ਰਿਤਸਰ ਵਿੱਚ ਇੱਕ ਜਿਮ ਟ੍ਰੇਨਰ ਵੱਲੋਂ ਆਪਣੇ ਚੇਲੇ ਨੂੰ ਟੀ-ਸ਼ਰਟ ਨਿਚੋੜ ਕੇ ਆਪਣਾ ਪਸੀਨਾ ਪਿਲਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਕਰੀਬ 8 ਸਕਿੰਟ ਦੀ ਇਸ ਵੀਡੀਓ ਵਿੱਚ ਜ਼ਿੰਮ ਟ੍ਰੇਨਰ ਆਪਣੇ ਚੇਲੇ ਨੂੰ ਕਹਿੰਦਾ ਨਜ਼ਰ ਆ ਰਿਹਾ ਹੈ, "ਜੇ ਤੂੰ ਇਹ ਪੀ ਲਿਆ ਤਾਂ ਤੂੰ ਤਗੜਾ ਹੋ ਜਾਵੇਂਗਾ।"
ਵੀਡੀਓ ਵਾਇਰਲ ਹੋਣ ਪਿੱਛੋਂ ਜਿੰਮ ਟ੍ਰੇਨਰ ਨੇ ਮੰਗੀ ਮੁਆਫ਼ੀ (Gym Viral Video)
ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਜਿਮ ਟ੍ਰੇਨਰ ਨੂੰ ਸੋਸ਼ਲ ਮੀਡੀਆ 'ਤੇ ਜੰਮ ਕੇ ਟਰੋਲ ਕੀਤਾ। ਇਸ ਤੋਂ ਬਾਅਦ ਟ੍ਰੇਨਰ ਨੂੰ ਇੱਕ ਹੋਰ ਵੀਡੀਓ ਜਾਰੀ ਕਰਕੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਈ। ਉਸ ਨੇ ਕਿਹਾ ਕਿ ਇਹ ਵੀਡੀਓ ਉਸ ਨੇ ਖੁਦ ਅਪਲੋਡ ਨਹੀਂ ਕੀਤੀ ਸੀ, ਸਗੋਂ ਉਸ ਦੇ ਚੇਲੇ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ ਸੀ।
ਅੰਮ੍ਰਿਤਸਰ ਦੇ ਤਰਨਤਾਰਨ ਰੋਡ ਸਥਿਤ 'ਦ ਰਾਕ' ਜਿੰਮ (The Rock Gym) ਦੇ ਟ੍ਰੇਨਰ ਤੇਜਬੀਰ ਸਿੰਘ ਰਾਣਾ ਉਰਫ਼ ਰਾਣਾ ਰਾਕ ਨੇ ਕਿਹਾ ਕਿ ਇਸ ਵੀਡੀਓ ਨਾਲ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉਹ ਉਨ੍ਹਾਂ ਤੋਂ ਦਿਲੋਂ ਮੁਆਫ਼ੀ ਮੰਗਦਾ ਹੈ। ਉਸ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਅਪਲੋਡ ਨਹੀਂ ਕੀਤੀ ਜਾਵੇਗੀ ਅਤੇ ਹਰ ਕੰਟੈਂਟ ਨੂੰ ਪੂਰੀ ਸੋਚ-ਵਿਚਾਰ ਨਾਲ ਤਿਆਰ ਕੀਤਾ ਜਾਵੇਗਾ।
ਇਨਸਾਨ ਗਲਤੀਆਂ ਦਾ ਪੁਤਲਾ : ਰਾਣਾ ਰਾਕ
ਰਾਣਾ ਰਾਕ ਨੇ ਕਿਹਾ ਕਿ ਪਸੀਨੇ ਵਾਲੀ ਵੀਡੀਓ ਨੂੰ ਲੈ ਕੇ ਉਸ ਨੇ ਪਹਿਲਾਂ ਹੀ ਰਾਜਨ ਨੂੰ ਕਿਹਾ ਸੀ ਕਿ ਇਸ ਨੂੰ ਇੰਸਟਾਗ੍ਰਾਮ 'ਤੇ ਅਪਲੋਡ ਨਾ ਕੀਤਾ ਜਾਵੇ, ਪਰ ਇਨਸਾਨ ਤੋਂ ਗਲਤੀ ਹੋ ਹੀ ਜਾਂਦੀ ਹੈ ਅਤੇ ਕੋਈ ਵੀ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੁੰਦਾ। ਰਾਣਾ ਰਾਕ ਨੇ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਇਹ ਵੀਡੀਓ ਹਟਾ ਦੇਵੇਗਾ। ਉਸ ਨੇ ਕਿਹਾ ਕਿ ਹੋਰ ਲੋਕ ਆਪਣੇ-ਆਪਣੇ ਪੇਜਾਂ ਤੋਂ ਇਸ ਨੂੰ ਹਟਾਉਣ ਜਾਂ ਨਾ ਹਟਾਉਣ, ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ।
ਉਸ ਨੇ ਦੱਸਿਆ ਕਿ ਜਿਸ ਦਿਨ ਵੀਡੀਓ ਅਪਲੋਡ ਹੋਈ, ਉਸ ਦਿਨ ਐਤਵਾਰ ਦੀ ਛੁੱਟੀ ਸੀ ਅਤੇ ਉਹ ਹੋਰ ਕੰਮਾਂ ਵਿੱਚ ਰੁੱਝਿਆ ਹੋਇਆ ਸੀ। ਇੰਸਟਾਗ੍ਰਾਮ ਦਾ ਪਾਸਵਰਡ ਅਤੇ ਰੀਲ ਅਪਲੋਡ ਕਰਨ ਦੀ ਜ਼ਿੰਮੇਵਾਰੀ ਰਾਜਨ ਕੋਲ ਸੀ। ਜਦੋਂ ਉਸ ਨੇ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਟਰੋਲਿੰਗ ਦੇਖੀ ਤਾਂ ਉਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ।
ਰਾਣਾ ਰਾਕ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸ ਦੀ ਆਲੋਚਨਾ ਕੀਤੀ ਜਾਂ ਗਾਲ੍ਹਾਂ ਕੱਢੀਆਂ, ਉਹ ਵੀ ਉਸ ਦੇ ਆਪਣੇ ਹਨ। ਉਸ ਨੇ ਕਿਹਾ ਕਿ ਜਦੋਂ ਉਹ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਪ੍ਰੇਰਣਾਦਾਇਕ ਵੀਡੀਓ ਬਣਾਉਂਦਾ ਹੈ ਤਾਂ ਲੋਕ ਉਸ ਨੂੰ ਬਹੁਤ ਪਿਆਰ ਦਿੰਦੇ ਹਨ।
ਚੇਲੇ ਨੇ ਵੀ ਮੰਨੀ ਗਲਤੀ
ਚੇਲੇ ਰਾਜਨ ਨੇ ਮੰਨਿਆ ਕਿ ਰਾਣਾ ਰਾਕ ਨੇ ਉਸ ਨੂੰ ਵੀਡੀਓ ਅਪਲੋਡ ਨਾ ਕਰਨ ਲਈ ਕਿਹਾ ਸੀ, ਪਰ ਇੰਸਟਾਗ੍ਰਾਮ ਦਾ ਪਾਸਵਰਡ ਉਸ ਕੋਲ ਹੋਣ ਕਾਰਨ ਉਸ ਨੇ ਹੀ ਵੀਡੀਓ ਪੋਸਟ ਕਰ ਦਿੱਤੀ। ਉਸ ਨੇ ਕਿਹਾ ਕਿ ਉਸ ਸਮੇਂ ਇਹ ਉਸ ਨੂੰ ਇੱਕ ਆਮ ਵੀਡੀਓ ਲੱਗੀ ਸੀ।
ਇਹ ਵੀ ਪੜ੍ਹੋ...
Amritpal Singh ਦਾ ਨਾਮ ਐਫਬੀਆਈ ਦੀ ਲੋੜੀਂਦੀ ਸੂਚੀ ’ਚ ਸ਼ਾਮਲ ! ਕੈਨੇਡਾ ਤੇ
ਅਮਰੀਕਾ ’ਚ ਡਰੱਗ ਸਪਲਾਈ ਕਰਨ ਦਾ ਇਲਜ਼ਾਮ
Harjinder Kaur ਨੇ ਵੇਟਲਿਫਟਿੰਗ ’ਚ ਦਿਖਾਇਆ ਕਮਾਲ; CWG 2026 ਭਾਰਤ ਦੇ ਤਗਮਿਆਂ ਦੀ ਗਿਣਤੀ ਹੋਈ 12
Mohali News : 1.62 ਕਰੋੜ ਰੁਪਏ ਫਰਜ਼ੀ ਬਿੱਲ ਘੁਟਾਲਾ; ਸਾਬਕਾ XEN ਜੋਗਿੰਦਰ ਸਿੰਘ ਨੂੰ 5 ਸਾਲ ਦੀ ਕੈਦ
- PTC NEWS