Amritsar News : ਅੰਮ੍ਰਿਤਸਰ ਦੀ ਪੁਲਿਸ ਵੱਲੋਂ ਨਕਲੀ ਮੋਬਾਇਲ ਵੇਚਣ ਵਾਲਿਆਂ ਦਾ ਪਰਦਾਫਾਸ਼
Amritsar News : ਪੂਰੇ ਦੇਸ਼ ਵਿੱਚ ਆਨਲਾਈਨ ਮੋਬਾਈਲ ਖਰੀਦਣ ਦਾ ਕਰੇਜ਼ ਲੋਕਾਂ ਵਿੱਚ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਵੱਡੀਆਂ ਠੱਗੀਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਕਈ ਵਾਰ ਲੋਕ ਮੋਬਾਇਲ ਆਨਲਾਈਨ ਮੰਗਵਾਉਂਦੇ ਹਨ ਪਰ ਉਹਨਾਂ ਨੂੰ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਉਹਨਾਂ ਕੋਲ ਨਕਲੀ ਮੋਬਾਇਲ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਹੀ ਅੰਮ੍ਰਿਤਸਰ ਦੀ ਪੁਲਿਸ ਨੂੰ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਪੁਲਿਸ ਵੱਲੋਂ ਇੱਕ ਨਕਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ। ਜਿਨ੍ਹਾਂ ਵੱਲੋਂ ਫੋਨ ਕਰਕੇ ਲੋਕਾਂ ਨੂੰ ਆਨਲਾਈਨ ਮੋਬਾਈਲ ਵੇਚੇ ਜਾਂਦੇ ਸਨ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਉਹਨਾਂ ਨੂੰ ਭਾਰੀ ਮਾਤਰਾ ਵਿੱਚ ਫੋਨ ਬਰਾਮਦ ਹੋਏ ਹਨ ਅਤੇ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਸਾਨੂੰ ਮਿਲ ਚੁਕੀਆਂ ਸਨ। ਆਨਲਾਈਨ ਠੱਗੀ ਦਾ ਸ਼ਿਕਾਰ ਲਗਾਤਾਰ ਹੀ ਬਹੁਤ ਸਾਰੇ ਲੋਕ ਹੋ ਰਹੇ ਸਨ ,ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਬੜੀ ਮੁਸਤੈਦੀ ਦੇ ਨਾਲ ਇੱਕ ਆਨਲਾਈਨ ਠੱਗੀ ਮਾਰਨ ਵਾਲੀ ਕੰਪਨੀ ਦਾ ਪਰਦਾਫਾਸ਼ ਕੀਤਾ ਗਿਆ ਹੈ।
ਉਹਨਾਂ ਵੱਲੋਂ ਓਐਲਐਕਸ ਦੇ ਰਾਹੀਂ ਜੋ ਲੋਕ ਮੋਬਾਈਲ ਖਰੀਦਦੇ ਸਨ ,ਉਹਨਾਂ ਨੂੰ ਨਕਲੀ ਮੋਬਾਈਲ ਭੇਜੇ ਜਾਂਦੇ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਤੇ ਚੱਲ ਰਹੇ ਇਸ ਨੈਕਸਸ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਇਮਪਲੋਏ ਇਸ ਵਿੱਚ ਕੰਮ ਕਰ ਰਹੇ ਸਨ ,ਜਿਸ ਵਿੱਚ ਜ਼ਿਆਦਾਤਰ ਕੁੜੀਆਂ ਮੌਜੂਦ ਸਨ।
ਉਹਨਾਂ ਨੂੰ ਦੱਸਿਆ ਕਿ ਬਹੁਤ ਸੈਂਕੜੇ ਦੀ ਗਿਣਤੀ ਦੇ ਵਿੱਚ ਮੋਬਾਇਲ ਅਤੇ ਸਿਮਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਦਾ ਸਟਾਫ ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਮੋਬਾਇਲ ਖਰੀਦਣ ਲਈ ਮਜ਼ਬੂਰ ਕਰਦਾ ਸੀ ਅਤੇ ਜਦੋਂ ਉੱਥੇ ਮੋਬਾਇਲ ਜਾਂਦੇ ਸਨ ਤਾਂ ਉਹ ਮੋਬਾਇਲ ਨਕਲੀਸਾਂ ਹੁੰਦੇ ਸਨ ,ਉਹਨਾਂ ਦੱਸਿਆ ਕਿ ਕਿ ਬਹੁਤ ਹੀ ਵਧੀਆ ਕੰਪਨੀਆਂ ਦੇ ਮੋਬਾਇਲਾਂ ਨੂੰ ਨਕਲੀ ਮੋਬਾਈਲਾਂ ਦੇ ਨਾਲ ਪਲੇਸ ਕਰਨ ਤੋਂ ਬਾਅਦ ਵੇਚਿਆ ਜਾਂਦਾ ਸੀ। ਉਹਨਾਂ ਦੱਸਿਆ ਕਿ ਹੁਣ ਇਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
- PTC NEWS