Thu, Sep 17, 2026
Whatsapp

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰ ਰਾਸ਼ਨ ਕਾਰਡ ਵੈਰੀਫਿਕੇਸ਼ਨ ਦਾ ਕੰਮ ਨਹੀਂ ਕਰਨਗੇ : ਹਰਗੋਬਿੰਦ ਕੌਰ

Aganwadi Employees Union : ਯੂਨੀਅਨ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੀਲੇ ਕਾਰਡ ਵੈਰੀਫਿਕੇਸ਼ਨ ਦੇ ਕੰਮ ਦਾ ਵਿਰੋਧ ਕਰਦੀ ਹੈ ਅਤੇ ਇਸ ਦਾ ਬਾਈਕਾਟ ਕਰਦੀ ਹੈ। ਉਨ੍ਹਾਂ ਨੇ ਸਮੂਹ ਵਰਕਰਾਂ ਨੂੰ ਕਿਹਾ ਤੇ ਉਹ ਸਰਕਾਰ ਦੇ ਕਿਸੇ ਵੀ ਦਬਾਅ ਥੱਲੇ ਕੰਮ ਨਾ ਕਰਨ।

Reported by:  PTC News Desk  Edited by:  KRISHAN KUMAR SHARMA -- September 17th 2026 03:21 PM -- Updated: September 17th 2026 03:27 PM
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰ ਰਾਸ਼ਨ ਕਾਰਡ ਵੈਰੀਫਿਕੇਸ਼ਨ ਦਾ ਕੰਮ ਨਹੀਂ ਕਰਨਗੇ : ਹਰਗੋਬਿੰਦ ਕੌਰ

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰ ਰਾਸ਼ਨ ਕਾਰਡ ਵੈਰੀਫਿਕੇਸ਼ਨ ਦਾ ਕੰਮ ਨਹੀਂ ਕਰਨਗੇ : ਹਰਗੋਬਿੰਦ ਕੌਰ

Aganwadi Employees Union : ਬਠਿੰਡਾ ਵਿਖੇ ਅੱਜ ਇੱਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਇੱਕ ਵਫਦ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ। ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਕਿ ਆਂਗਣਵਾੜੀ ਵਰਕਰ ਹੈਲਪਰ ਉੱਤੇ ਨੀਲੇ ਕਾਰਡ ਵੈਰੀਫਿਕੇਸ਼ਨ ਦਾ ਕੰਮ ਕਰਨ ਦਾ ਦਬਾਅ ਨਾ ਪਾਇਆ ਜਾਵੇ, ਕਿਉਂਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜਥੇਬੰਦੀ ਦਾ ਫੈਸਲਾ ਹੈ ਕਿ ਉਹ ਆਪਣੇ ਮਹਿਕਮੇ ਦੇ ਕੰਮਾਂ ਤੋਂ ਬਿਨਾਂ ਹੋਰ ਕੋਈ ਵਾਧੂ ਕੰਮ ਨਹੀਂ ਕਰਨਗੀਆਂ।

ਸਰਕਾਰ ਦੇ ਦਬਾਅ ਹੇਠ ਕੋਈ ਕੰਮ ਨਾ ਕਰਨ : ਹਰਗੋਬਿੰਦ ਕੌਰ

ਯੂਨੀਅਨ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੀਲੇ ਕਾਰਡ ਵੈਰੀਫਿਕੇਸ਼ਨ ਦੇ ਕੰਮ ਦਾ ਵਿਰੋਧ ਕਰਦੀ ਹੈ ਅਤੇ ਇਸ ਦਾ ਬਾਈਕਾਟ ਕਰਦੀ ਹੈ। ਉਨ੍ਹਾਂ ਨੇ ਸਮੂਹ ਵਰਕਰਾਂ ਨੂੰ ਕਿਹਾ ਤੇ ਉਹ ਸਰਕਾਰ ਦੇ ਕਿਸੇ ਵੀ ਦਬਾਅ ਥੱਲੇ ਕੰਮ ਨਾ ਕਰਨ, ਕਿਉਂਕਿ ਪੰਜਾਬ ਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਡਰਾ-ਧਮਕਾ ਕੇ ਕੰਮ ਲੈਣਾ ਚਾਹੁੰਦੀ ਹੈ, ਜਦਕਿ ਸਰਕਾਰ ਆਂਗਨਵਾੜੀ ਵਰਕਰ ਹੈਲਪਰ ਦੇ ਕੀਤੇ ਹੋਏ ਕੰਮਾਂ ਦਾ ਮਾਣ ਭੱਤਾ ਵੀ ਸਮੇਂ ਤੇ ਨਹੀਂ ਦੇ ਰਹੀ ਅਤੇ ਪਿਛਲੇ ਛੇ ਮਹੀਨਿਆਂ ਤੋਂ ਆਂਗਣਵਾੜੀ ਕੇਂਦਰਾਂ ਦੇ ਵਿੱਚ ਲਾਭਪਾਤਰੀਆਂ ਦਾ ਰਾਸ਼ਨ ਵੀ ਨਹੀਂ ਆ ਰਿਹਾ।

ਇਹ ਵੀ ਪੜ੍ਹੋ... ਪੈਸੇ ਦਿਓ, ਸਹੂਲਤਾਂ ਲਓ ! Ludhiana Central Jail 'ਚ ਪੈਸੇ ਦੇ ਕੇ ਲਗਜ਼ਰੀ ਸਹੂਲਤਾਂ ਦੇਣ ਦੇ ਰੈਕੇਟ ਦਾ ਪਰਦਾਫਾਸ਼, ਵਧੀਕ ਸੁਪਰਡੈਂਟ ਸਸਪੈਂਡ

ਉਨ੍ਹਾਂ ਕਿਹਾ ਕਿ ਪੰਜਾਬ ਆਂਗਣਵਾੜੀ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰ ਰਹੀ। ਅੱਜ ਦੇ ਇਸ ਵਫਦ ਦੇ ਵਿੱਚ ਗੁਰਮੀਤ ਕੌਰ ਜਿਲਾ ਪ੍ਰਧਾਨ ਪਰਮਜੀਤ ਕੌਰ ਜਿਲ੍ਹਾ ਸਕੱਤਰ, ਲਾਭ ਕੌਰ ਬਲਾਕ ਪ੍ਰਧਾਨ ਸੰਗਤ, ਬਲਵੀਰ ਕੌਰ ਬਲਾਕ ਪ੍ਰਧਾਨ ਤਲਵੰਡੀ ਸਾਬੋ, ਲੀਲਾਵਤੀ ਬਲਾਕ ਪ੍ਰਧਾਨ ਬਠਿੰਡਾ ਸ਼ਹਿਰੀ, ਅੰਮ੍ਰਿਤ ਪਾਲ ਕੌਰ ਬਲਾਕ ਪ੍ਰਧਾਨ ਬਠਿੰਡਾ ਰੂਰਲ, ਮਨਮੀਤ ਕੌਰ ਬਲਾਕ ਪ੍ਰਧਾਨ ਨਥਾਣਾ ਸ਼ਾਮਿਲ ਸਨ। ਇਸ ਸਮੇਂ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਡਿਪਟੀ ਕਮਿਸ਼ਨਰ ਬਠਿੰਡਾ ਤੇ ਦਫਤਰ ਪਹੁੰਚੀਆਂ ਹੋਈਆਂ ਸਨ।

ਇਹ ਵੀ ਪੜ੍ਹੋ...

Drug in Punjab : ਪੰਜਾਬ ਦੇ 6 ਜ਼ਿਲ੍ਹੇ 'ਅਤਿ-ਸੰਵੇਦਨਸ਼ੀਲ' ਐਲਾਨੇ, NCB ਨੇ ਨਸ਼ਿਆਂ ਦੀ ਲਪੇਟ 'ਚ ਆਏ 272 ਜ਼ਿਲ੍ਹਿਆਂ ਦੀ ਚੋਣ

'ਅਸੀਂ ਕੈਨੇਡਾ 'ਤੇ ਰਾਜ ਕਰਾਂਗੇ...', ਲਾਰੈਂਸ ਗੈਂਗ ਦੀ ਧਮਕੀ ਭਰੀ ਚਿੱਠੀ ਆਈ ਸਾਹਮਣੇ, ਪੜ੍ਹੋ ਕੀ ਲਿਖਿਆ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK