Wed, Sep 11, 2024
Whatsapp

ਗੋਲੀਬਾਰੀ ਦੀ ਘਟਨਾ ਪਿੱਛੋਂ AP Dhillon ਦਾ ਲਾਰੈਂਸ ਬਿਸ਼ਨੋਈ ਗੈਂਗ ਨੂੰ ਗੀਤ ਰਾਹੀਂ ਜਵਾਬ...ਦੇਖੋ ਵੀਡੀਓ ਕੀ ਕਿਹਾ

Punjabi Singer AP Dhillon : ਏਪੀ ਢਿੱਲੋਂ ਨੇ ਆਪਣੇ ਗੀਤ ਵਿੱਚ ਕਿਹਾ ਹੈ ਕਿ ਉਸ ਨੂੰ ਆਪਣੀ ਗਾਇਕੀ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ। ਗਾਇਕੀ ਤੋਂ ਇਲਾਵਾ ਉਸ ਨੂੰ ਹੋਰ ਕਿਸੇ ਚੀਜ਼ ਦੀ ਸਭ ਤੋਂ ਜ਼ਿਆਦਾ ਪਰਵਾਹ ਨਹੀਂ।

Reported by:  PTC News Desk  Edited by:  KRISHAN KUMAR SHARMA -- September 05th 2024 05:33 PM -- Updated: September 05th 2024 05:36 PM
ਗੋਲੀਬਾਰੀ ਦੀ ਘਟਨਾ ਪਿੱਛੋਂ AP Dhillon ਦਾ ਲਾਰੈਂਸ ਬਿਸ਼ਨੋਈ ਗੈਂਗ ਨੂੰ ਗੀਤ ਰਾਹੀਂ ਜਵਾਬ...ਦੇਖੋ ਵੀਡੀਓ ਕੀ ਕਿਹਾ

ਗੋਲੀਬਾਰੀ ਦੀ ਘਟਨਾ ਪਿੱਛੋਂ AP Dhillon ਦਾ ਲਾਰੈਂਸ ਬਿਸ਼ਨੋਈ ਗੈਂਗ ਨੂੰ ਗੀਤ ਰਾਹੀਂ ਜਵਾਬ...ਦੇਖੋ ਵੀਡੀਓ ਕੀ ਕਿਹਾ

Punjabi Singer AP Dhillon : ਕੈਨੇਡਾ ਦੇ ਵੈਨਕੂਵਰ ਸਥਿਤ ਵਿਕਟੋਰੀਆ ਆਈਲੈਂਡ 'ਤੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਗੋਲੀਬਾਰੀ ਦੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨੇ ਕਥਿਤ ਤੌਰ 'ਤੇ ਜ਼ਿੰਮੇਵਾਰੀ ਲਈ ਸੀ। ਇਸਤੋਂ ਬਾਅਦ ਗਾਇਕ ਵੱਲੋਂ ਘਟਨਾ ਪਿੱਛੋਂ ਆਪਣੇ ਸਹੀ ਸਲਾਮਤ ਹੋਣ ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਵੀ ਦਿੱਤੀ ਸੀ। ਹੁਣ ਏਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੀਤ ਰਾਹੀਂ ਮੋੜਵਾਂ ਤੇ ਠੋਕਵਾਂ ਜਵਾਬ ਦਿੱਤਾ ਹੈ।


ਏਪੀ ਢਿੱਲੋਂ ਨੇ ਆਪਣੇ ਗੀਤ ਵਿੱਚ ਕਿਹਾ ਹੈ ਕਿ ਉਸ ਨੂੰ ਆਪਣੀ ਗਾਇਕੀ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ। ਗਾਇਕੀ ਤੋਂ ਇਲਾਵਾ ਉਸ ਨੂੰ ਹੋਰ ਕਿਸੇ ਚੀਜ਼ ਦੀ ਸਭ ਤੋਂ ਜ਼ਿਆਦਾ ਪਰਵਾਹ ਨਹੀਂ।

ਉਸ ਦੇ ਇਸ ਗੀਤ ਵਾਲੀ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਹੁਣ ਤੱਕ ਇਸ ਪੋਸਟ ਨੂੰ 85,865 likes ਮਿਲ ਚੁੱਕੇ ਹਨ। ਪ੍ਰਸ਼ੰਸਕਾਂ ਵੱਲੋਂ ਉਸ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਜੇਲ੍ਹ 'ਚ ਬੈਠ ਕੇ ਹਮਲਾ ਕਰਵਾਉਣ ਵਾਲੇ ਗੈਂਗਸਟਰਾਂ ਨੂੰ ਵਧੀਆ ਰਿਪਲਾਈ ਕੀਤਾ ਹੈ।

ਇਸ ਦੌਰਾਨ ਗੀਤ ਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਲਾਰੈਂਸ ਗੈਂਗ ਵੱਲੋਂ ਸਲਮਾਨ ਖਾਨ ਦਾ ਸਾਥ ਛੱਡਣ ਦੀ ਦਿੱਤੀ ਧਮਕੀ ਨੂੰ ਵੀ ਉਸ ਨੇ ਟਿੱਚ ਜਾਣਿਆ ਹੈ ਅਤੇ ਸਲਮਾਨ ਖਾਨ ਤੇ ਸੰਜੇ ਦੱਤ ਦੀ ਤਸਵੀਰ ਵਾਲੀ ਟੀ ਸ਼ਰਟ ਪਾਈ ਹੋਈ ਹੈ।

- PTC NEWS

Top News view more...

Latest News view more...

PTC NETWORK