Apply Store Job: ਐਪਲ ਦੇ ਨਵੇਂ ਸਟੋਰ 'ਚ ਮਿਲ ਰਹੀ ਹੈ ਮੋਟੀ ਤਨਖ਼ਾਹ, ਜਾਣੋ ਲੱਖਾਂ ਦੇ ਪੈਕੇਜ ਦੀ ਕੀ ਹੈ ਯੋਗਤਾ?
Apple Employee Package: ਐਪਲ ਨੇ ਆਪਣੀ ਸ਼ੁਰੂਆਤ ਤੋਂ ਹੀ ਇੱਕ ਖਾਸ ਪਛਾਣ ਬਣਾਈ ਹੋਈ ਹੈ। ਹਾਲ ਹੀ 'ਚ ਕੰਪਨੀ ਨੇ ਭਾਰਤ 'ਚ ਦੋ ਸਟੋਰ ਖੋਲ੍ਹੇ ਹਨ। ਪਹਿਲਾ ਮੁੰਬਈ ਅਤੇ ਦੂਜਾ ਦਿੱਲੀ। ਸਟੋਰ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਦੇ ਮੁਲਾਜ਼ਮਾਂ ਦੀ ਚਰਚਾ ਜ਼ੋਰਾਂ 'ਤੇ ਹੈ।ਦੇਸ਼ ਦਾ ਪਹਿਲਾ ਐਪਲ ਸਟੋਰ ਭਾਰਤ 'ਚ ਪਹਿਲੀ ਵਾਰ ਖੋਲ੍ਹੇ ਗਏ ਐਪਲ ਸਟੋਰ ਦਾ ਮਹੀਨਾਵਾਰ ਕਿਰਾਇਆ ਲੱਖਾਂ ਵਿੱਚ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੰਪਨੀ ਹਰ ਮਹੀਨੇ ਮੁੰਬਈ 'ਚ 42 ਲੱਖ ਰੁਪਏ ਅਤੇ ਦਿੱਲੀ 'ਚ 40 ਲੱਖ ਰੁਪਏ ਕਿਰਾਇਆ ਅਦਾ ਕਰੇਗੀ। ਇਸ ਦੇ ਨਾਲ ਹੀ ਭਾਰਤ 'ਚ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਨੂੰ ਲੈ ਕੇ ਵੀ ਕਾਫੀ ਚਰਚਾ ਹੈ।
ਕਿੰਨੇ ਪੜ੍ਹੇ-ਲਿਖੇ ਹਨ ਕਰਮਚਾਰੀ ?
ਦੱਸ ਦਈਏ ਕਿ ਮੁੰਬਈ ਅਤੇ ਦਿੱਲੀ ਵਿੱਚ ਖੋਲ੍ਹੇ ਗਏ ਐਪਲ ਸਟੋਰ ਵਿੱਚ 170 ਕਰਮਚਾਰੀ ਕੰਮ ਕਰਦੇ ਹਨ। ਇਹ ਕਰਮਚਾਰੀ 15 ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਰਿਪੋਰਟ ਅਨੁਸਾਰ ਕੰਪਨੀ ਦੇ ਸਟੋਰਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਕੋਲ ਐਮਬੀਏ, ਬੀ-ਟੈੱਕ, ਇਲੈਕਟ੍ਰਿਕ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਰਗੀਆਂ ਡਿਗਰੀਆਂ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਕਰਮਚਾਰੀ ਅਜਿਹੇ ਹਨ, ਜਿਨ੍ਹਾਂ ਨੇ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਆਪਣੀ ਪੜ੍ਹਾਈ ਕੀਤੀ ਹੈ।
ਮੋਟੀਆਂ ਤਨਖਾਹਾਂ ਲੈਂਦੇ ਹਨ ਮੁਲਾਜ਼ਮ
ਇਹ ਤਾਂ ਸੀ ਮੁਲਾਜ਼ਮਾਂ ਦੀ ਯੋਗਤਾ ਦਾ ਮਾਮਲਾ ਹੈ। ਹੁਣ ਗੱਲ ਕਰੀਏ ਐਪਲ ਸਟੋਰਾਂ 'ਚ ਕੰਮ ਕਰਦੇ ਇਨ੍ਹਾਂ ਵਰਕਰਾਂ ਦੀ ਤਨਖਾਹ ਦੀ। ਦੱਸ ਦੇਈਏ ਕਿ ਇਨ੍ਹਾਂ ਸਟੋਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹਰ ਮਹੀਨੇ ਇੱਕ ਲੱਖ ਰੁਪਏ ਦੀ ਤਨਖਾਹ ਦਿੱਤੀ ਜਾਂਦੀ ਹੈ। ਅਜਿਹੇ 'ਚ ਇਹ ਕਰਮਚਾਰੀ ਸਾਲਾਨਾ 12 ਲੱਖ ਰੁਪਏ ਦਾ ਪੈਕੇਜ ਕਮਾਉਂਦੇ ਹਨ।
ਇੰਨਾ ਹੈ ਇਨ੍ਹਾਂ ਨੂੰ ਤਜਰਬਾ
ਰਿਪੋਰਟ ਮੁਤਾਬਕ ਇਨ੍ਹਾਂ ਕਰਮਚਾਰੀਆਂ ਦੇ ਕੰਮ ਦੇ ਤਜ਼ਰਬੇ ਦੀ ਗੱਲ ਕਰੀਏ ਤਾਂ ਜਦੋਂ ਐਪਲ ਦੇ ਸਟੋਰਾਂ 'ਚ ਕੰਮ ਕਰਦੇ ਇਕ ਕਰਮਚਾਰੀ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਕਰਮਚਾਰੀ ਦਾ ਕਰੀਬ ਸੱਤ ਸਾਲ ਦਾ ਤਜ਼ਰਬਾ ਹੈ। ਜਦੋਂ ਕਿ ਦੂਜੇ ਵਰਕਰ ਕੋਲ ਬੀ.ਟੈਕ ਦੀ ਡਿਗਰੀ ਸੀ। ਇਸ ਦੇ ਨਾਲ ਹੀ ਕਈ ਕਾਮੇ ਅਜਿਹੇ ਹਨ ਜਿਨ੍ਹਾਂ ਨੇ ਕੈਂਬਰਿਜ ਜਾਂ ਗ੍ਰਿਫਿਥ ਯੂਨੀਵਰਸਿਟੀ ਵਰਗੀਆਂ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ ਹੈ।
ਭਾਰਤ ਦੇ ਸਟੋਰਾਂ 'ਚ ਅਸਾਮੀਆਂ ਖਾਲੀ
ਇਸ ਦੌਰਾਨ ਐਪਲ ਦੇ ਕਰੀਅਰ ਪੇਜ ਦੇ ਅਨੁਸਾਰ, ਭਾਰਤ ਵਿੱਚ ਖੋਲ੍ਹੇ ਗਏ ਇਹਨਾਂ ਸਟੋਰਾਂ ਵਿੱਚ ਅਜੇ ਵੀ ਕੁਝ ਖੁੱਲ੍ਹੇ ਹਨ। ਐਪਲ ਜੀਨੀਅਸ ਅਹੁਦੇ ਦੇ ਲਈ ਕੰਪਨੀ ਅਜਿਹੇ ਉਮੀਦਵਾਰ ਦੀ ਭਾਲ ਕਰ ਰਹੀ ਹੈ ਜੋ ਐਪਲ ਦੇ ਗ੍ਰਾਹਕਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਕੁਝ ਹੋਰ ਲੋੜਾਂ 'ਚ ਤਕਨੀਕੀ ਮੁਰੰਮਤ ਦੇ ਹੁਨਰ ਅਤੇ Apple ਉਤਪਾਦਾਂ ਅਤੇ ਡਿਵਾਇਸਾਂ ਦਾ ਗਿਆਨ ਸ਼ਾਮਲ ਹੈ। ਕੰਮ ਦੇ ਘੰਟੇ ਸਟੋਰ ਦੀ ਲੋੜ 'ਤੇ ਆਧਾਰਿਤ ਹੋਣਗੇ।
ਮੁਲਾਜ਼ਮਾਂ ਨੂੰ ਮਿਲਦੀਆਂ ਨੇ ਇਹ ਸਹੂਲਤਾਂ
ਰਿਪੋਰਟ ਅਨੁਸਾਰ ਸਿਹਤ ਲਾਭਾਂ ਤੋਂ ਇਲਾਵਾ, ਐਪਲ ਦੇ ਕਰਮਚਾਰੀਆਂ 'ਚ ਮੈਡੀਕਲ ਯੋਜਨਾਵਾਂ ਅਤੇ ਪਰਿਵਾਰ ਲਈ ਕੁਝ ਯੋਜਨਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵਿੱਦਿਅਕ ਕੋਰਸ ਯੋਜਨਾਵਾਂ ਦੇ ਨਾਲ ਐਪਲ ਉਤਪਾਦਾਂ ਨੂੰ ਖਰੀਦਣ 'ਤੇ ਭਾਰੀ ਛੋਟ ਵੀ ਸ਼ਾਮਲ ਹੈ।
ਕੰਪਨੀ ਲੱਖਾਂ ਦਾ ਕਿਰਾਇਆ ਕਰ ਰਹੀ ਹੈ ਅਦਾ
ਹੁਣ ਗੱਲ ਕਰੀਏ ਕੰਪਨੀ ਵੱਲੋਂ ਅਦਾ ਕੀਤੇ ਕਿਰਾਏ ਦੀ। ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਆਪਣੇ ਸਟੋਰ ਖੋਲ੍ਹਣ ਤੋਂ ਬਾਅਦ ਕੰਪਨੀ ਕਾਫੀ ਪੈਸਾ ਖਰਚ ਕਰ ਰਹੀ ਹੈ। ਕੰਪਨੀ ਨੂੰ ਹਰ ਮਹੀਨੇ ਲੱਖਾਂ ਰੁਪਏ ਕਿਰਾਏ ਵਜੋਂ ਖਰਚਣੇ ਪੈ ਰਹੇ ਹਨ। ਮੁੰਬਈ ਸਟੋਰ ਦਾ ਮਹੀਨਾਵਾਰ ਕਿਰਾਇਆ 42 ਲੱਖ ਰੁਪਏ ਹੈ, ਜਦਕਿ ਦਿੱਲੀ ਸਟੋਰ ਦਾ ਮਹੀਨਾਵਾਰ ਕਿਰਾਇਆ 40 ਲੱਖ ਰੁਪਏ ਹੈ। ਅਜਿਹੇ 'ਚ ਕੰਪਨੀ ਦਾ ਕਿਰਾਇਆ ਵੀ ਖਾਸ ਚਰਚਾ ਦਾ ਵਿਸ਼ਾ ਬਣ ਗਿਆ ਹੈ।
- PTC NEWS