ਅਦਾਕਾਰਾ ਅਕਸ਼ਰਾ ਸਿੰਘ ਨੇ 2018 'ਚ ਤੋੜਿਆ ਸੀ 'ਵਾਅਦਾ', ਹੁਣ ਗ੍ਰਿਫਤਾਰੀ ਦਾ ਖਤਰਾ ! ਜਾਣੋ ਪੂਰਾ ਮਾਮਲਾ
Arrest warrant issued : ਮਸ਼ਹੂਰ ਭੋਜਪੁਰੀ ਫਿਲਮ ਅਦਾਕਾਰਾ ਅਤੇ ਗਾਇਕਾ ਅਕਸ਼ਰਾ ਸਿੰਘ ਖਿਲਾਫ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਬਿਹਾਰ ਦੀ ਖਗੜੀਆ ਸਿਵਲ ਅਦਾਲਤ ਨੇ ਜਾਰੀ ਕੀਤਾ ਹੈ। ਜਿਸ ਕੇਸ ਵਿੱਚ ਇਹ ਹੁਕਮ ਜਾਰੀ ਕੀਤਾ ਗਿਆ ਹੈ, ਉਹ 2018 ਦਾ ਹੈ। ਦਰਅਸਲ, ਅਕਸ਼ਰਾ ਸਿੰਘ ਦਾ ਇੱਕ ਸੱਭਿਆਚਾਰਕ ਪ੍ਰੋਗਰਾਮ ਹੋਣਾ ਸੀ, ਜਿਸ ਵਿੱਚ ਅਦਾਕਾਰਾ ਨੇ ਆਉਣ ਦੀ ਹਾਮੀ ਭਰੀ ਸੀ। ਪਰ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਤੋਂ ਬਾਅਦ ਵੀ ਅਕਸ਼ਰਾ ਸਿੰਘ ਨਹੀਂ ਆਈ। ਇਸ ਤੋਂ ਬਾਅਦ ਸਮਾਗਮ ਵਾਲੀ ਥਾਂ 'ਤੇ ਹੰਗਾਮਾ ਹੋ ਗਿਆ।
ਖਗੜੀਆ ਕੋਰਟ ਦੇ ਫਸਟ ਕਲਾਸ ਮੈਜਿਸਟਰੇਟ ਹਿਮ ਸ਼ਿਖਾ ਮਿਸ਼ਰਾ ਨੇ ਇਹ ਹੁਕਮ ਜਾਰੀ ਕੀਤਾ ਹੈ। ਜੁਡੀਸ਼ੀਅਲ ਮੈਜਿਸਟਰੇਟ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
2018 ਦਾ ਹੈ ਮਾਮਲਾ
ਟੈਂਟ ਹਾਊਸ ਦੇ ਮਾਲਕ ਸ਼ੁਭਮ ਕੁਮਾਰ ਨੇ ਸਾਲ 2018 ਵਿੱਚ ਅਕਸ਼ਰਾ ਸਿੰਘ ਸਮੇਤ ਚਾਰ ਲੋਕਾਂ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਅਕਸ਼ਰਾ ਸਿੰਘ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪਰ ਉਹ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਈ। ਇਸ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਅੱਗਜ਼ਨੀ ਅਤੇ ਭੰਨਤੋੜ ਕੀਤੀ ਗਈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ।
ਮਾਮਲਾ ਅਦਾਲਤ ਤੱਕ ਪਹੁੰਚ ਗਿਆ
ਸ਼ਹੀਦ ਕਿਸ਼ੋਰ ਕੁਮਾਰ ਮੁੰਨਾ ਦੀ ਯਾਦ ਵਿੱਚ ਜੇਐਨਕੇਟੀ ਮੈਦਾਨ ਵਿੱਚ ਸਾਲ 2018 ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪਰ ਅਕਸ਼ਰਾ ਸਿੰਘ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਈ। ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਐਡਵੋਕੇਟ ਅਜਿਤਾਭ ਸਿਨਹਾ ਨੇ ਕਿਹਾ ਕਿ ਅਦਾਲਤ ਨੇ ਦਾਇਰ ਸ਼ਿਕਾਇਤ ਦਾ ਨੋਟਿਸ ਲਿਆ ਹੈ। ਇਸ ਸਬੰਧੀ ਸੰਮਨ ਵੀ ਭੇਜੇ ਗਏ ਸਨ। ਪਰ ਮੁਲਜ਼ਮ ਅਕਸ਼ਰਾ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਇਸ ਤੋਂ ਬਾਅਦ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਭੋਜਪੁਰੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ ਅਕਸ਼ਰਾ ਸਿੰਘ
ਅਕਸ਼ਰਾ ਸਿੰਘ ਨੇ ਕਈ ਭੋਜਪੁਰੀ ਫਿਲਮਾਂ ਕੀਤੀਆਂ ਹਨ। ਅਕਸ਼ਰਾ ਸਿੰਘ ਨੇ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਅਤੇ ਖੇਸਰੀ ਲਾਲ ਯਾਦਵ ਨਾਲ ਵੀ ਕਈ ਫਿਲਮਾਂ ਕੀਤੀਆਂ ਹਨ। ਸਤਿਆਮੇਵ ਜਯਤ, ਸੌਗੰਧ ਗੰਗਾ ਮਈਆ ਕੇ, ਦਿਲੇਰ, ਸਾਥੀਆ, ਸੱਤਿਆ, ਟਰਾਂਸਫਰ, ਧੜਕਨ, ਪ੍ਰੇਮ ਵਿਵਾਹ ਵਰਗੀਆਂ ਭੋਜਪੁਰੀ ਫਿਲਮਾਂ ਵਿੱਚ ਕੰਮ ਕੀਤਾ ਹੈ। ਸਾਲ 2010 ਵਿੱਚ, ਉਹ ਰਵੀ ਕਿਸ਼ਨ ਨਾਲ ਭੋਜਪੁਰੀ ਫਿਲਮ ਸੱਤਿਆਮੇਵ ਜਯਤੇ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ 2015 'ਚ ਉਹ ਜ਼ੀ ਟੀਵੀ 'ਤੇ ਸੀਰੀਅਲ ਕਾਲਾ ਟੀਕਾ 'ਚ ਵੀ ਨਜ਼ਰ ਆਈ ਸੀ।
ਅਕਸ਼ਰਾ ਸਿੰਘ ਵੀ ਆਪਣੀ ਲਵ ਲਾਈਫ ਅਤੇ ਬ੍ਰੇਕਅੱਪ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਸੀ। ਉਨ੍ਹਾਂ ਦਾ ਨਾਂ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਪਵਨ ਸਿੰਘ ਨਾਲ ਜੁੜਿਆ ਸੀ। ਅਕਸ਼ਰਾ ਸਿੰਘ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਪਰ ਬਾਅਦ 'ਚ ਦੋਵੇਂ ਵੱਖ ਹੋ ਗਏ। ਪਵਨ ਸਿੰਘ ਦੇ ਬ੍ਰੇਕਅੱਪ ਤੋਂ ਬਾਅਦ, ਅਕਸ਼ਰਾ ਸਿੰਘ ਨੇ ਅਦਾਕਾਰੀ ਤੋਂ ਇਲਾਵਾ ਗਾਇਕੀ ਵਿੱਚ ਵੀ ਹੱਥ ਅਜ਼ਮਾਇਆ ਅਤੇ ਸਫਲ ਰਹੀ। ਇੰਸਟਾ ਅਤੇ ਯੂਟਿਊਬ 'ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ।
ਇਹ ਵੀ ਪੜ੍ਹੋ : Dubai princess : ਤਲਾਕ ਤੋਂ ਬਾਅਦ ਦੁਬਈ ਦੀ ਰਾਜਕੁਮਾਰੀ ਦਾ ਅਨੋਖਾ ਕਾਰੋਬਾਰ, Divorce ਨਾਮ ਦਾ ਲਾਂਚ ਕੀਤਾ ਪਰਫਿਊਮ
- PTC NEWS