Attack On Arvind Kejriwal News : 'ਆਪ' ਦੀ ਪੈਦਲ ਯਾਤਰਾ ’ਚ ਅਰਵਿੰਦ ਕੇਜਰੀਵਾਲ ’ਤੇ ਹੋਇਆ ਹਮਲਾ, ਪੁਲਿਸ ਦੀ ਗ੍ਰਿਫਤ ’ਚ ਹਮਲਾਵਰ
Attack On Arvind Kejriwal News : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਗ੍ਰੇਟਰ ਕੈਲਾਸ਼ ਇਲਾਕੇ 'ਚ ਹਾਈਕਿੰਗ ਕਰ ਰਹੇ ਸਨ ਤਾਂ ਇਕ ਵਿਅਕਤੀ ਨੇ ਉਨ੍ਹਾਂ 'ਤੇ ਸਿਹਾਈ ਸੁੱਟਣ ਦੀ ਕੋਸ਼ਿਸ਼ ਕੀਤੀ। ਵਿਅਕਤੀ ਨੇ ਕੇਜਰੀਵਾਲ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ ਅਤੇ ਕੁੱਟਮਾਰ ਵੀ ਕੀਤੀ ਗਈ।
35 ਦਿਨਾਂ ਵਿੱਚ ਤੀਜਾ ਹਮਲਾ
'ਆਪ' ਨੇ ਕਿਹਾ ਕਿ ਪਿਛਲੇ 35 'ਚ ਇਹ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਵਿਕਾਸਪੁਰੀ, 27 ਨਵੰਬਰ ਨੂੰ ਨੰਗਲੋਈ ਅਤੇ ਅੱਜ 30 ਨਵੰਬਰ ਨੂੰ ਗ੍ਰੇਟਰ ਕੈਲਾਸ਼ ਵਿੱਚ ਹਮਲੇ ਹੋਏ ਸਨ।
ਹਾਲਾਂਕਿ ਸਮਰਥਕਾਂ ਨੇ ਮੌਕੇ 'ਤੇ ਹੀ ਦੋਸ਼ੀ ਦੀ ਕੁੱਟਮਾਰ ਕੀਤੀ। ਦਿੱਲੀ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਛਤਰਪੁਰ-ਨੰਗਲੋਈ ਵਿੱਚ ਵੀ ਕੇਜਰੀਵਾਲ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
अरविंद केजरीवाल जी पर दिल्ली के ग्रेटर कैलाश में हुआ हमला बेहद शर्मनाक है। जब से केजरीवाल जी ने दिल्ली की कानून व्यवस्था और जनता की सुरक्षा को लेकर बीजेपी से सवाल पूछना शुरू किया है, बीजेपी पूरी तरह से बौखला गई है। ये हमला उसी बौखलाहट का नतीजा है। 35 दिनों के अंदर ये उनपर तीसरा… — Bhagwant Mann (@BhagwantMann) November 30, 2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਉੱਤੇ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਹੋਇਆ ਹਮਲਾ ਬੇਹੱਦ ਸ਼ਰਮਨਾਕ ਹੈ। ਜਦੋਂ ਤੋਂ ਕੇਜਰੀਵਾਲ ਜੀ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੀਜੇਪੀ ਨੂੰ ਸਵਾਲ ਪੁੱਛਣਾ ਸ਼ੁਰੂ ਕੀਤਾ ਹੈ, ਬੀਜੇਪੀ ਪੂਰੀ ਤਰ੍ਹਾਂ ਘਬਰਾ ਗਈ ਹੈ। ਇਹ ਹਮਲਾ ਉਸੀ ਘਬਰਾਹਟ ਦਾ ਨਤੀਜਾ ਹੈ। 35 ਦਿਨਾਂ ਦੇ ਅੰਦਰ ਇਹ ਉਹਨਾਂ 'ਤੇ ਤੀਜਾ ਹਮਲਾ ਹੋਇਆ ਹੈ। ਜਦੋਂ ਵੀ ਬੀਜੇਪੀ ਆਪਣੇ ਜ਼ਿੰਮੇਵਾਰੀ ਵਾਲ਼ੇ ਕੰਮ ਵਿੱਚ ਨਾਕਾਮ ਹੁੰਦੀ ਹੈ ਤਾਂ ਉਹ ਘਬਰਾਹਟ 'ਚ ਇੱਦਾਂ ਦੇ ਲੜਾਈ ਝਗੜੇ ਅਤੇ ਕੁੱਟ-ਮਾਰ ਵਾਲ਼ੇ ਰਸਤੇ ਅਪਨਾਉਣ ਲੱਗ ਜਾਂਦੀ ਹੈ।
- PTC NEWS