Thu, Oct 24, 2024
Whatsapp

PM Modi Austria Visit: ਆਸਟ੍ਰੀਆ ਦੇ ਚਾਂਸਲਰ ਨੇ ਪੀਐਮ ਮੋਦੀ ਨਾਲ ਲਈ ਸੈਲਫੀ, ਰੂਸ ਤੋਂ ਬਾਅਦ ਆਸਟ੍ਰੀਆ 'ਚ ਵੀ ਸ਼ਾਨਦਾਰ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੀਆ ਦੌਰੇ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਚਾਂਸਲਰ ਕਾਰਲ ਨੇਹਮਰ ਨੇ ਪ੍ਰਧਾਨ ਮੰਤਰੀ ਨਾਲ ਸੈਲਫੀ ਲਈ ਹੈ।

Reported by:  PTC News Desk  Edited by:  Dhalwinder Sandhu -- July 10th 2024 08:54 AM
PM Modi Austria Visit: ਆਸਟ੍ਰੀਆ ਦੇ ਚਾਂਸਲਰ ਨੇ ਪੀਐਮ ਮੋਦੀ ਨਾਲ ਲਈ ਸੈਲਫੀ, ਰੂਸ ਤੋਂ ਬਾਅਦ ਆਸਟ੍ਰੀਆ 'ਚ ਵੀ ਸ਼ਾਨਦਾਰ ਸਵਾਗਤ

PM Modi Austria Visit: ਆਸਟ੍ਰੀਆ ਦੇ ਚਾਂਸਲਰ ਨੇ ਪੀਐਮ ਮੋਦੀ ਨਾਲ ਲਈ ਸੈਲਫੀ, ਰੂਸ ਤੋਂ ਬਾਅਦ ਆਸਟ੍ਰੀਆ 'ਚ ਵੀ ਸ਼ਾਨਦਾਰ ਸਵਾਗਤ

PM Modi Austria Visit: ਰੂਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਆਸਟ੍ਰੀਆ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦਾ ਰਾਜਧਾਨੀ ਵਿਆਨਾ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਦਰਅਸਲ 41 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਆਸਟ੍ਰੀਆ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ 1983 'ਚ ਇੰਦਰਾ ਗਾਂਧੀ ਆਸਟ੍ਰੀਆ ਦੇ ਦੌਰੇ 'ਤੇ ਗਈ ਸੀ। ਵਿਆਨਾ ਹਵਾਈ ਅੱਡੇ 'ਤੇ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਪੀਐਮ ਮੋਦੀ ਹੋਟਲ ਰਿਟਜ਼ ਕਾਰਲਟਨ ਪਹੁੰਚੇ। ਹੋਟਲ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਭਾਰਤੀ ਲੋਕਾਂ ਨਾਲ ਮੁਲਾਕਾਤ ਕੀਤੀ।

ਹੋਟਲ 'ਚ ਪੀਐੱਮ ਮੋਦੀ ਦੇ ਸਵਾਗਤ ਲਈ ਵੰਦੇ ਮਾਤਰਮ ਦੀ ਧੁਨ ਵਜਾਈ ਗਈ, ਜਿਸ ਨਾਲ ਵਿਆਨਾ ਗੂੰਜ ਉੱਠਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੂੰ ਸਟੇਟ ਡਿਨਰ 'ਤੇ ਮਿਲਣ ਪਹੁੰਚੇ। ਡਿਨਰ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਕਈ ਮੁੱਦਿਆਂ 'ਤੇ ਚਰਚਾ ਹੋਈ। ਪੀਐਮ ਮੋਦੀ ਆਸਟ੍ਰੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੈਨ ਡੇਰ ਬੇਲੇ ਨਾਲ ਵੀ ਮੁਲਾਕਾਤ ਕਰਨਗੇ।


ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਆਨਾ ਵਿੱਚ ਤੁਹਾਡਾ ਸੁਆਗਤ ਹੈ। ਆਸਟ੍ਰੀਆ ਵਿੱਚ ਤੁਹਾਡਾ ਸੁਆਗਤ ਕਰਨਾ ਸਾਡੇ ਲਈ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ। ਆਸਟ੍ਰੀਆ ਅਤੇ ਭਾਰਤ ਦੋਸਤ ਅਤੇ ਭਾਈਵਾਲ ਹਨ। ਮੈਂ ਤੁਹਾਡੀ ਫੇਰੀ ਦੌਰਾਨ ਸਾਡੀਆਂ ਸਿਆਸੀ ਅਤੇ ਆਰਥਿਕ ਚਰਚਾਵਾਂ ਦੀ ਉਡੀਕ ਕਰਦਾ ਹਾਂ।

ਪ੍ਰਧਾਨ ਮੰਤਰੀ ਮੋਦੀ ਦੀ ਉਦਯੋਗਪਤੀਆਂ ਨਾਲ ਮੁਲਾਕਾਤ

ਪੀਐਮ ਮੋਦੀ ਅੱਜ ਆਸਟ੍ਰੀਆ ਵਿੱਚ ਕਈ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਪੀਐਮ ਮੋਦੀ ਵਿਆਨਾ ਵਿੱਚ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। ਉਹ ਆਸਟ੍ਰੀਆ ਵਿੱਚ ਰਹਿ ਰਹੇ ਭਾਰਤੀਆਂ ਨਾਲ ਵੀ ਗੱਲਬਾਤ ਕਰਨਗੇ। ਪੀਐਮ ਮੋਦੀ ਅੱਜ ਦੁਪਹਿਰ 1.45 ਵਜੇ ਆਸਟ੍ਰੇਲੀਅਨ ਵਫ਼ਦ ਨਾਲ ਮੀਟਿੰਗ ਕਰਨਗੇ ਅਤੇ ਬਾਅਦ ਦੁਪਹਿਰ 3 ਵਜੇ ਸੀਈਓ ਨਾਲ ਮੀਟਿੰਗ ਕਰਨਗੇ। ਇਸ ਤੋਂ ਬਾਅਦ ਪੀਐਮ ਮੋਦੀ ਸ਼ਾਮ 4 ਵਜੇ ਆਸਟਰੀਆ ਦੇ ਚਾਂਸਲਰ ਨਾਲ ਲੰਚ ਕਰਨਗੇ। ਸ਼ਾਮ 5.30 ਵਜੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਗੂੜ੍ਹੇ ਹੋਣਗੇ। ਭਾਰਤ-ਆਸਟ੍ਰੀਆ ਸਟਾਰਟਅਪ ਬ੍ਰਿਜ ਦੇ ਹੋਰ ਗਤੀ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Agra Accident: ਐਕਸਪ੍ਰੈਸ ਵੇਅ 'ਤੇ ਭਿਆਨਕ ਸੜਕ ਹਾਦਸਾ, ਡਬਲ ਡੇਕਰ ਬੱਸ ਦੀ ਕੰਟੇਨਰ ਨਾਲ ਟੱਕਰ, 18 ਦੀ ਮੌਤ

- PTC NEWS

Top News view more...

Latest News view more...

PTC NETWORK