Banana : ਕੇਲੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਪ੍ਰਭਾਵ
Avoid Eating Banana with These Foods : ਕੇਲੇ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ, ਫੋਲੇਟ, ਡਾਇਟਰੀ ਫਾਈਬਰ, ਐਂਟੀਆਕਸੀਡੈਂਟ, ਫਾਸਫੋਰਸ, ਪ੍ਰੋਟੀਨ, ਵਿਟਾਮਿਨ ਏ, ਬੀ6, ਸੀ, ਮੈਗਨੀਸ਼ੀਅਮ, ਕਾਪਰ ਵਰਗੇ ਕਈ ਤੱਤ ਪਾਏ ਜਾਣਦੇ ਹਨ। ਜੋ ਸਰੀਰ ਨੂੰ ਊਰਜਾਵਾਨ ਰੱਖਣ 'ਚ ਮਦਦ ਕਰਦਾ ਹੈ ਮਾਹਿਰਾਂ ਮੁਤਾਬਕ ਇਸ ਦਾ ਸੇਵਨ ਕਰਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬਹੁਤੇ ਲੋਕ ਕੇਲਾ ਖਾਣ ਤੋਂ ਬਾਅਦ ਠੰਡਾ ਪਾਣੀ ਪੀਂਦੇ ਹਨ ਅਤੇ ਰਾਤ ਨੂੰ ਇਸ ਦਾ ਸੇਵਨ ਕਰਦੇ ਹਨ। ਪਰ ਕੁਝ ਭੋਜਨ ਅਜਿਹੇ ਹੁੰਦੇ ਹਨ, ਜਿਨ੍ਹਾਂ ਨਾਲ ਕੇਲੇ ਦਾ ਸੇਵਨ ਕਰਨ 'ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਆਉ ਜਾਣਦੇ ਹਾਂ ਕੇਲੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ?
ਦੁੱਧ ਜਾ ਦੁੱਧ ਦੇ ਉਤਪਾਦਾਂ ਦੇ ਨਾਲ ਕੇਲੇ ਦਾ ਸੇਵਨ : TOI ਦੀ ਰਿਪੋਰਟ ਮੁਤਾਬਕ ਹਰ ਕਿਸੇ ਨੂੰ ਦੁੱਧ ਜਾ ਦੁੱਧ ਦੇ ਉਤਪਾਦਾਂ ਦੇ ਨਾਲ ਕੇਲੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਦਸ ਦਈਏ ਕਿ ਬਹੁਤੇ ਲੋਕ ਦੁੱਧ 'ਚ ਕੱਟਿਆ ਹੋਇਆ ਕੇਲਾ ਖਾਂਦੇ ਹਨ ਜਾਂ ਕੇਲੇ ਅਤੇ ਦੁੱਧ ਤੋਂ ਬਣਿਆ ਸ਼ੇਕ ਪੀਂਦੇ ਹਨ। ਪਰ ਅਜਿਹੇ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਮਾਹਿਰਾਂ ਮੁਤਾਬਕ ਜਦੋਂ ਤੁਸੀਂ ਦੁੱਧ ਦੀ ਚਰਬੀ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਮਿਲਾ ਕੇ ਕੇਲਾ ਖਾਂਦੇ ਹੋ, ਤਾਂ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਖੁਰਾਕ ਬਹੁਤ ਵੱਧ ਜਾਂਦੀ ਹੈ, ਜਿਸ ਨਾਲ ਤੁਹਾਨੂੰ ਪਾਚਨ ਨਾਲ ਜੁੜੀਆਂ ਸਮਸਿਆਵਾਂ ਹੋ ਸਕਦੀਆਂ ਹਨ। ਜਿਵੇਂ ਪੇਟ ਫੁੱਲਣਾ, ਬਦਹਜ਼ਮੀ, ਗੈਸ, ਬੇਚੈਨੀ।
ਹਾਈ ਪ੍ਰੋਟੀਨ ਵਾਲੇ ਭੋਜਨ ਨਾਲ ਕੇਲੇ ਦਾ ਸੇਵਨ : ਜੇਕਰ ਤੁਸੀਂ ਕੇਲਾ ਖਾਣਾ ਪਸੰਦ ਕਰਦੇ ਹੋ ਅਤੇ ਤੁਹਾਡੇ ਸਾਹਮਣੇ ਹਾਈ ਪ੍ਰੋਟੀਨ ਵਾਲਾ ਭੋਜਨ ਵੀ ਹੈ ਤਾਂ ਦੋਵਾਂ ਨੂੰ ਕਦੇ ਵੀ ਇਕੱਠੇ ਨਾ ਖਾਓ। ਜੇਕਰ ਤੁਸੀਂ ਹਾਈ ਪ੍ਰੋਟੀਨ ਵਾਲੇ ਭੋਜਨ ਦਾ ਸੇਵਨ ਕਰਦੇ ਹੋ, ਜਿਸ 'ਚ ਤੁਸੀਂ ਕੇਲੇ ਦੇ ਨਾਲ ਅੰਡੇ, ਮੀਟ ਨੂੰ ਜੋੜਦੇ ਹੋ, ਤਾਂ ਇਹ ਗਲਤ ਹੈ। ਕਿਉਂਕਿ ਇਸ ਨਾਲ ਤੁਹਾਡੀ ਪਾਚਨ ਕਿਰਿਆ ਹੌਲੀ ਹੋ ਸਕਦੀ ਹੈ। ਜਦੋਂ ਕੇਲੇ ਖਾਧੇ ਜਾਣ 'ਤੇ ਬਹੁਤ ਜਲਦੀ ਹਜ਼ਮ ਜਾਂਦੇ ਹਨ, ਉਨ੍ਹਾਂ ਨੂੰ ਹੌਲੀ-ਹਜ਼ਮ ਕਰਨ ਵਾਲੇ ਪ੍ਰੋਟੀਨ ਦੇ ਨਾਲ ਮਿਲਾਉਣ ਨਾਲ ਪਾਚਨ ਕਿਰਿਆ 'ਚ ਗੈਸ ਅਤੇ ਫਰਮੈਂਟੇਸ਼ਨ ਹੋ ਸਕਦੀ ਹੈ।
ਮਿੱਠੇ ਅਤੇ ਬੇਕਡ ਚੀਜ਼ਾਂ ਦੇ ਨਾਲ ਕੇਲੇ ਦਾ ਸੇਵਨ : ਮਾਹਿਰਾਂ ਮੁਤਾਬਕ ਜੇਕਰ ਤੁਸੀਂ ਮਿੱਠੇ ਅਤੇ ਬੇਕਡ ਚੀਜ਼ਾਂ ਨਾਲ ਕੇਲੇ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਨੁਕਸਾਨ ਵੀ ਕਰ ਸਕਦਾ ਹੈ। ਇਹ ਸਾਰੀਆਂ ਉਹ ਚੀਜ਼ਾਂ ਹਨ, ਜਿਨ੍ਹਾਂ 'ਚ ਭਰਪੂਰ ਮਾਤਰਾ 'ਚ ਪ੍ਰੋਸੈਸਡ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਅਜਿਹੇ 'ਚ ਕੇਲੇ ਦੇ ਨਾਲ ਇਨ੍ਹਾਂ ਦਾ ਮਿਸ਼ਰਣ ਬਲੱਡ ਸ਼ੂਗਰ ਦੇ ਪੱਧਰ ਨੂੰ ਅਚਾਨਕ ਘਟਾ ਸਕਦਾ ਹੈ ਜਾਂ ਵਧਾ ਸਕਦਾ ਹੈ। ਇਸ ਨਾਲ ਕੁਝ ਲੋਕਾਂ ਨੂੰ ਥਕਾਵਟ ਮਹਿਸੂਸ ਹੋ ਸਕਦੀ ਹੈ।
ਮਿਠਾਈਆਂ ਅਤੇ ਕੇਲੇ ਦਾ ਇਕੱਠਾ ਸੇਵਨ : ਜੇਕਰ ਤੁਸੀਂ ਮਿਠਾਈਆਂ ਅਤੇ ਕੇਲੇ ਦਾ ਇਕੱਠਾ ਸੇਵਨ ਕਰਦੇ ਹੋ ਤਾਂ ਇਹ ਨੁਕਸਾਨਦੇਹ ਹੋ ਸਕਦਾ ਹੈ ਕਿਉਂਕਿ ਅਜਿਹਾ ਕਰਨਾ ਨਾਲ ਸਰੀਰ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
ਕੱਚੇ ਕੇਲੇ ਦਾ ਸੇਵਨ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪੱਕਾ ਕੇਲਾ ਪਚਣ 'ਚ ਆਸਾਨ ਹੁੰਦਾ ਹੈ ਪਰ ਤੁਹਾਨੂੰ ਕਦੇ ਵੀ ਕੱਚੇ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਦੇ ਸੇਵਨ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਹਰੇ ਕੇਲੇ 'ਚ ਭਰਪੂਰ ਮਾਤਰਾ 'ਚ ਰੋਧਕ ਸਟਾਰਚ ਹੁੰਦਾ ਹੈ, ਜਿਸ ਕਾਰਨ ਇਸ ਨੂੰ ਆਸਾਨੀ ਨਾਲ ਹਜ਼ਮ ਕਰਨਾ ਔਖਾ ਹੋ ਸਕਦਾ ਹੈ।
ਖੱਟੇ ਫਲਾਂ ਨਾਲ ਕੇਲੇ ਦਾ ਸੇਵਨ : ਮਾਹਿਰਾਂ ਮੁਤਾਬਕ ਜੇਕਰ ਤੁਸੀਂ ਸੰਤਰਾ, ਅੰਗੂਰ, ਨਿੰਬੂ ਵਰਗੇ ਖੱਟੇ ਫਲਾਂ ਦੇ ਨਾਲ ਕੇਲਾ ਖਾਂਦੇ ਹੋ ਤਾਂ ਅਜਿਹਾ ਕਰਨਾ ਠੀਕ ਨਹੀਂ ਹੈ। ਅਜਿਹਾ ਕਰਨਾ ਨਾਲ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਦਾ ਸੇਵਨ ਪੇਟ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ।
ਐਵੋਕਾਡੋ ਫਲ ਨਾਲ ਕੇਲੇ ਦਾ ਸੇਵਨ : ਐਵੋਕਾਡੋ ਫਲ ਨਾਲ ਕੇਲੇ ਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਨ੍ਹਾਂ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਖੂਨ 'ਚ ਪੋਟਾਸ਼ੀਅਮ ਜ਼ਿਆਦਾ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਨੂੰ ਹਾਈਪਰਕਲੇਮੀਆ ਡਿਸਆਰਡਰ ਵੀ ਕਿਹਾ ਜਾਂਦਾ ਹੈ।
ਕੇਲਾ ਖਾਣ ਤੋਂ ਬਾਅਦ ਠੰਡੀਆਂ ਚੀਜ਼ਾਂ ਦਾ ਸੇਵਨ : ਕੁਝ ਲੋਕ ਕੇਲਾ ਖਾਣ ਤੋਂ ਬਾਅਦ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜਾਂ ਠੰਡਾ ਪਾਣੀ ਪੀਂਦੇ ਹਨ। ਮਾਹਿਰਾਂ ਮੁਤਾਬਕ ਕੇਲੇ ਦਾ ਸੇਵਨ ਕਰਨਾ ਤੋਂ ਬਾਅਦ ਤੁਹਾਨੂੰ ਬਰਫ਼, ਆਈਸਕ੍ਰੀਮ, ਕੋਲਡ ਡਰਿੰਕਸ ਆਦਿ ਵਰਗੇ ਭੋਜਨ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
- PTC NEWS