Wed, May 21, 2025
Whatsapp

Grapes Juice Benefits: ਖਾਲੀ ਢਿੱਡ ਪੀਓ ਇਹ ਜੂਸ, ਕਈ ਬਿਮਾਰੀਆਂ ਕਰਦਾ ਹੈ ਦੂਰ

Reported by:  PTC News Desk  Edited by:  KRISHAN KUMAR SHARMA -- February 03rd 2024 04:18 PM
Grapes Juice Benefits: ਖਾਲੀ ਢਿੱਡ ਪੀਓ ਇਹ ਜੂਸ, ਕਈ ਬਿਮਾਰੀਆਂ ਕਰਦਾ ਹੈ ਦੂਰ

Grapes Juice Benefits: ਖਾਲੀ ਢਿੱਡ ਪੀਓ ਇਹ ਜੂਸ, ਕਈ ਬਿਮਾਰੀਆਂ ਕਰਦਾ ਹੈ ਦੂਰ

Drinking Grapes Juice In Empty Stomach Benefits: ਅੰਗੂਰ ਦੇ ਜੂਸ ਦਾ ਸੇਵਨ ਕਰਨ ਨਾਲ ਸਿਹਤ (healthy-drinks) ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਣਦੇ ਹਨ। ਵੈਸੇ ਤਾਂ ਤੁਸੀਂ ਇਸ ਦਾ ਸੇਵਨ ਕਿਸੇ ਵੀ ਸਮੇਂ ਕਰ ਸਕਦੇ ਹੋ ਪਰ ਕਿ ਤੁਸੀਂ ਕਦੇ ਖਾਲੀ ਪੇਟ ਅੰਗੂਰ ਦੇ ਜੂਸ ਦਾ ਸੇਵਨ ਕੀਤਾ ਹੈ?

ਖਾਲੀ ਪੇਟ ਅੰਗੂਰ ਦੇ ਜੂਸ (grapes-juice) ਦਾ ਸੇਵਨ ਵੀ ਸਿਹਤ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ, ਜੋ ਸਰੀਰ 'ਚ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਹੋਰ ਕਈ ਸਿਹਤ ਸਮਸਿਆਵਾਂ (Health Tips) ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਖਾਲੀ ਪੇਟ ਅੰਗੂਰ ਦੇ ਜੂਸ ਦਾ ਸੇਵਨ ਕਰਨ ਦੇ ਕੀ ਫਾਇਦੇ ਹੁੰਦੇ ਹਨ...


ਇਮਿਊਨਿਟੀ ਵਧਾਉਣ 'ਚ ਮਦਦਗਾਰ: ਜੇਕਰ ਤੁਸੀਂ ਆਪਣੇ ਸਰੀਰ 'ਚ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਲੀ ਪੇਟ ਅੰਗੂਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਤੁਹਾਨੂੰ ਵਾਇਰਲ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਕਰਦਾ ਹੈ।

ਭਾਰ ਘਟਾਉਣ ਲਈ ਫਾਇਦੇਮੰਦ: ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਖਾਲੀ ਪੇਟ ਅੰਗੂਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਸਰੀਰ 'ਚ ਜਮ੍ਹਾ ਵਾਧੂ ਫੈਟ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ: ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਖਾਲੀ ਪੇਟ ਪੀਉ ਅੰਗੂਰ ਦਾ ਜੂਸ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਸਰੀਰ ਨੂੰ ਡੀਟੌਕਸ ਕਰਨ ਲਈ ਫਾਇਦੇਮੰਦ: ਤੁਸੀਂ ਆਪਣੇ ਸਰੀਰ ਨੂੰ ਡੀਟੌਕਸ ਰੱਖਣ ਲਈ ਵੀ ਖਾਲੀ ਪੇਟ ਅੰਗੂਰ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ ਦਾ ਸੇਵਨ ਸਰੀਰ 'ਚ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਮਦਦ ਕਰਦਾ ਹੈ।

ਹੱਡੀਆਂ ਨੂੰ ਮਜ਼ਬੁਤ ਬਣਾਉਣ 'ਚ ਮਦਦਗਾਰ: ਤੁਸੀਂ ਖਾਲੀ ਪੇਟ ਅੰਗੂਰ ਦੇ ਜੂਸ ਦਾ ਸੇਵਨ ਕਰਕੇ ਵੀ ਆਪਣੀ ਹੱਡੀਆਂ ਨੂੰ ਮਜ਼ਬੂਤ ਬਣਾ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜੋ ਜੋੜਾਂ ਦੇ ਦਰਦ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਣ 'ਚ ਫਾਇਦੇਮੰਦ: ਆਪਣੀ ਪਾਚਨ ਨੂੰ ਮਜ਼ਬੂਤ ਬਣਾਉਣ ਲਈ ਖਾਲੀ ਪੇਟ ਜ਼ਰੂਰ ਪੀਉ ਅੰਗੂਰ ਦਾ ਜੂਸ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ, ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

-

Top News view more...

Latest News view more...

PTC NETWORK