Wed, Dec 11, 2024
Whatsapp

Sheikh Hasina Arrest Warrant : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ !

ਜਾਣਕਾਰੀ ਮੁਤਾਬਕ ਇਨ੍ਹਾਂ ਦੋਸ਼ਾਂ 'ਚ ਹਸੀਨਾ 'ਤੇ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੈ। ਬੰਗਲਾਦੇਸ਼ ਦੀ ਅਦਾਲਤ ਨੇ ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਉਸ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ।

Reported by:  PTC News Desk  Edited by:  Aarti -- October 17th 2024 02:22 PM
Sheikh Hasina Arrest Warrant : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ !

Sheikh Hasina Arrest Warrant : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ !

Sheikh Hasina Arrest Warrant : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ ਮਾਨਵਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਵਾਰੰਟ ਉਸ ਸਮੇਂ ਕਥਿਤ ਅਪਰਾਧਾਂ ਨਾਲ ਸਬੰਧਤ ਹੈ ਜਦੋਂ ਦੇਸ਼ ਵਿਚ ਵੱਡੇ ਪੱਧਰ 'ਤੇ ਵਿਦਿਆਰਥੀ ਅੰਦੋਲਨ ਹੋ ਰਹੇ ਸਨ। ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਸ਼ਰਨ ਲੈ ਰਹੀ ਹੈ।

ਜਾਣਕਾਰੀ ਮੁਤਾਬਕ ਇਨ੍ਹਾਂ ਦੋਸ਼ਾਂ 'ਚ ਹਸੀਨਾ 'ਤੇ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੈ। ਬੰਗਲਾਦੇਸ਼ ਦੀ ਅਦਾਲਤ ਨੇ ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਉਸ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਫਿਲਹਾਲ ਸ਼ੇਖ ਹਸੀਨਾ ਭਾਰਤ 'ਚ ਸ਼ਰਨ ਲੈ ਰਹੀ ਹੈ ਅਤੇ ਇਸ ਮਾਮਲੇ ਨਾਲ ਦੋਹਾਂ ਦੇਸ਼ਾਂ ਦੇ ਸਿਆਸੀ ਅਤੇ ਕੂਟਨੀਤਕ ਸਬੰਧ ਪ੍ਰਭਾਵਿਤ ਹੋ ਸਕਦੇ ਹਨ।


ਦੱਸ ਦਈਏ ਕਿ 13 ਅਕਤੂਬਰ ਨੂੰ ਮੁੱਖ ਵਕੀਲ ਐਡਵੋਕੇਟ ਤਾਜੁਲ ਇਸਲਾਮ ਨੇ ਕਿਹਾ ਸੀ ਕਿ ਇਸ ਹਫਤੇ ਦੇ ਅੰਦਰ ਜੁਲਾਈ 'ਚ ਦੇਸ਼ 'ਚ ਹੋਏ ਦੰਗਿਆਂ ਅਤੇ ਅਸ਼ਾਂਤੀ 'ਚ ਹਿੱਸਾ ਲੈਣ ਵਾਲਿਆਂ ਖਿਲਾਫ ਗ੍ਰਿਫਤਾਰੀ ਵਾਰੰਟ ਅਤੇ ਯਾਤਰਾ ਪਾਬੰਦੀ ਜਾਰੀ ਕਰ ਦਿੱਤੀ ਜਾਵੇਗੀ। ਇਸ ਦੇ ਲਈ ਦੇਸ਼ ਛੱਡ ਕੇ ਭੱਜ ਚੁੱਕੇ ਸਾਰੇ ਲੋਕਾਂ ਖਿਲਾਫ ਇੰਟਰਪੋਲ ਦੀ ਮਦਦ ਲਈ ਜਾਵੇਗੀ।

ਇਹ ਵੀ ਪੜ੍ਹੋ : Liam Payne : ਗਾਇਕ ਲਿਆਮ ਪੇਨੇ ਦੀ 31 ਸਾਲ ਦੀ ਉਮਰ 'ਚ ਮੌਤ, ਹੋਟਲ ਦੀ ਤੀਜੀ ਮੰਜਿਲ ਤੋਂ ਡਿੱਗਣ ਕਾਰਨ ਹੋਈ ਮੌਤ

- PTC NEWS

Top News view more...

Latest News view more...

PTC NETWORK