ਇਮਾਨਦਾਰੀ ਦੀ ਮਿਸਾਲ : ਦਿੜਬਾ 'ਚ ਬੈਂਕ ਅਧਿਕਾਰੀ ਨੇ ਭੁਲੇਖੇ 'ਚ ਵੱਧ ਆਏ 25000 ਰੁਪਏ ਪਰਿਵਾਰ ਨੂੰ ਕੀਤੇ ਵਾਪਸ
Dirba News : ਪੰਜਾਬ ਵਿੱਚ ਹਰ ਰੋਜ਼ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਨਵੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਪੈਸਿਆਂ ਦੀ ਖ਼ਾਤਰ ਭਰਾ-ਭੈਣਾਂ ਦਾ ਕਤਲ ਹੋ ਰਿਹਾ ਹੈ, ਰਿਸ਼ਤੇ ਖ਼ਤਮ ਹੋ ਰਹੇ ਹਨ ਪਰ ਇਸ ਦੌਰਾਨ ਹੀ ਸਾਰਥਕ ਖ਼ਬਰ ਸਾਹਮਣੇ ਆਈ ਹੈ। ਦਿੜਬਾ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨਾਂ ਦੇ ਵਪਾਰੀ ਨੂੰ 25 ਹਜ਼ਾਰ ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਦਿੜ੍ਹਬਾ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਕੁਝ ਨਕਦੀ ਜਮ੍ਹਾ ਕਰਵਾਉਣ ਗਏ ਸਨ, ਜਿਸ 'ਚ ਉਨ੍ਹਾਂ ਨੇ ਜਿੰਨੀ ਰਕਮ ਜਮ੍ਹਾ ਕਰਵਾਉਣੀ ਸੀ, ਉਸ ਤੋਂ 25 ਹਜ਼ਾਰ ਰੁਪਏ ਵੱਧ ਦੇ ਕੇ ਵਾਪਸ ਆ ਗਏ ਸਨ। ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਉਸ ਨੂੰ ਬੁਲਾ ਕੇ ਜਾਂਚ ਸ਼ੁਰੂ ਕੀਤੀ ਅਤੇ ਜਦੋਂ ਰਾਜੇਸ਼ ਕੁਮਾਰ ਨੇ ਬੈਂਕ ਵਿੱਚ ਜਾ ਕੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਨੇ ਜਮ੍ਹਾਂ ਰਕਮ ਵਿੱਚ 25 ਹਜ਼ਾਰ ਰੁਪਏ ਜ਼ਿਆਦਾ ਭੇਜੇ ਦਿੱਤੇ ਸਨ।
ਹੁਣ ਕੈਸ਼ੀਅਰ ਨਿਰਮਲ ਸਿੰਘ ਨੇ ਉਕਤ ਕਾਰੋਬਾਰੀ ਰਾਜੇਸ਼ ਕੁਮਾਰ ਨੂੰ 25000 ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ ਹੈ, ਅਜਿਹੇ 'ਚ ਬੈਂਕ ਦੇ ਬ੍ਰਾਂਚ ਮੈਨੇਜਰ ਕੈਲਾਸ਼ ਨੇ ਵੀ ਆਪਣੇ ਅਧਿਕਾਰੀ ਨਿਰਮਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਬੈਂਕ ਨੂੰ ਅਜਿਹੇ ਅਧਿਕਾਰੀਆਂ 'ਤੇ ਮਾਣ ਹੈ।
ਦੂਜੇ ਪਾਸੇ ਵਪਾਰੀ ਰਾਜੇਸ਼ ਕੁਮਾਰ ਨੇ ਨਿਰਮਲ ਦੇ ਗਲੇ ਵਿੱਚ ਹਾਰ ਪਾ ਕੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਿੱਥੇ ਲੋਕ ਪੈਸੇ ਦੀ ਦੌੜ ਵਿੱਚ ਭੱਜ ਕੇ ਆਪਸੀ ਭਾਈਚਾਰਕ ਸਾਂਝ ਨੂੰ ਤਬਾਹ ਕਰ ਰਹੇ ਹਨ, ਉੱਥੇ ਅਜਿਹੇ ਅਧਿਕਾਰੀ ਵੀ ਦੇਸ਼ ਨੂੰ ਅੱਗੇ ਲਿਜਾਣ ਦਾ ਕੰਮ ਕਰ ਰਹੇ ਹਨ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ ਕਰ ਰਹੇ ਹਨ, ਸਾਨੂੰ ਅਜਿਹੇ ਲੋਕਾਂ 'ਤੇ ਮਾਣ ਮਹਿਸੂਸ ਹੁੰਦਾ ਹੈ।
- PTC NEWS