Batala Gangster Encounter : ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਇੱਕ ਗੈਂਗਸਟਰ ਜ਼ਖਮੀ
Batala Gangster Encounter : ਬਟਾਲਾ ’ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ। ਇਸ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਇੱਕ ਗੈਂਗਸਟਰ ਮਲਕੀਤ ਸਿੰਘ ਜ਼ਖਮੀ ਹੋ ਗਿਆ ਉਸਦੇ ਪੈਰ ’ਤੇ ਗੋਲੀ ਵੱਜੀ ਸੀ। ਮਿਲੀ ਜਾਣਕਾਰੀ ਮੁਤਾਬਿਕ ਇਸੇ ਗੈਂਗਸਟਰ ਵੱਲੋਂ ਸ੍ਰੀ ਹਰਿਗੋਬਿੰਦ ਪੁਰ ਸੁਨਿਆਰੇ ਦੀ ਦੁਕਾਨ ’ਤੇ ਆਪਣੇ ਸ਼ੂਟਰਾਂ ਰਾਹੀਂ ਗੋਲੀ ਚਲਵਾਈ ਸੀ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਅਤੇ ਗੈਂਗਸਟਰ ਵਿਚਾਲੇ ਪਿੰਡ ਝਾੜੀਆਂ ਵਾਲ ਵਿਖੇ ਮੁਠਭੇੜ ਹੋਈ ਸੀ। ਇਸ ਦੌਰਾਨ ਗੈਂਗਸਟਰ ਮਲਕੀਤ ਸਿੰਘ ਦੀ ਲੱਤ ’ਚ ਗੋਲੀ ਵੱਜੀ ਸੀ।
- PTC NEWS