Bathinda Police : ਬਠਿੰਡਾ 'ਚ ਕੈਂਟਰ ਚਾਲਕ ਤੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਦਾ ਪਿਆ ਪੰਗਾ!
Bathinda Traffic Police News : ਬਠਿੰਡਾ 'ਚ ਟ੍ਰੈਫਿਕ ਪੁਲਿਸ ਦੀ ਧੱਕੇਸ਼ਾਹੀ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਸ ਵੱਲੋਂ ਇੱਕ ਕੈਂਟਰ ਚਾਲਕ ਤੋਂ ਮੋਬਾਈਲ ਖੋਹ ਲਿਆ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਪੁਲਿਸ ਮੁਲਾਜ਼ਮ ਕੈਂਟਰ ਚਾਲਕ ਵੱਲੋਂ ਉਸ ਨੂੰ ਰੋਕਣ 'ਤੇ ਗਾਲ ਕੱਢ ਰਿਹਾ ਹੈ।
ਜਾਣਕਾਰੀ ਅਨੁਸਾਰ ਮਾਮਲਾ ਬਠਿੰਡਾ ਦੇ ਫੌਜੀ ਚੌਕ ਨਜ਼ਦੀਕ ਦਾ ਹੈ, ਜਿੱਥੇ ਇਕ ਕੈਂਟਰ ਚਾਲਕ, ਜੋ ਕਿ ਨਿਊਜ਼ ਪੇਪਰ ਵਾਲਿਆਂ ਦਾ ਹੈ। ਜਦ ਚੌਕ ਨਜਦੀਕ ਲੰਘ ਰਿਹਾ ਸੀਤਾ ਅਚਾਨਕ ਸਾਹਮਣੇ ਖੜੇ ਟਰੈਫਿਕ ਪੁਲਿਸ ਮੁਲਾਜਮ ਰਣਜੀਤ ਸਿੰਘ ਨੇ ਉਸ ਨੂੰ ਰੋਕਿਆ ਅਤੇ ਕਾਗਜਾਤ ਦਿਖਾਉਣ ਲਈ ਗੱਲ ਕੀਤੀ ਗਈ। ਜਦ ਕੈਂਟਰ ਚਾਲਕ ਨੇ ਉਸਨੂੰ ਕਾਗਜ਼ ਦਿਖਾਏ ਗਏ, ਜਿਸ ਦੇ ਚਲਦੇ ਉਸ ਨੇ ਕਿਹਾ ਕਿ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਤਾਂ ਉਲਟਾ ਟਰੈਫਿਕ ਪੁਲਿਸ ਮੁਲਾਜ਼ਮ ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਜੇਬ 'ਚ ਪਾ ਕੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਕੈਂਟਰ ਚਾਲਕ ਨੇ ਪੁਲਿਸ ਮੁਲਾਜ਼ਮ ਨੂੰ ਰੋਕਣ ਲਈ ਉਸ ਦਾ ਮੋਟਰਸਾਈਕਲ ਫੜਿਆ ਤਾਂ ਟਰੈਫਿਕ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦਾ ਰੋਅਬ ਦਿਖਾਉਂਦੇ ਹੋਏ ਉਸ ਦੇ ਨਾਲ ਹੱਥੋਪਾਈ ਕੀਤੀ। ਵੀਡੀਓ 'ਚ ਵੇਖਿਆ ਗਿਆ ਕਿ ਪੁਲਿਸ ਮੁਲਾਜ਼ਮ ਨੇ ਨੌਜਵਾਨ ਨੂੰ ਗਾਲ ਵੀ ਕੱਢੀ।
ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਪੀੜਤ ਕੈਂਟਰ ਚਾਲਕ ਨੇ ਕਿਹਾ ਹੈ ਕਿ ਉਸਦੇ ਕੋਲ ਸਾਰੇ ਕਾਗਜਾਤ ਹਨ ਅਤੇ ਨਿਊਜ਼ ਪੇਪਰ ਵਾਲਿਆਂ ਦੀ ਗੱਡੀ ਹੈ ਅਤੇ ਜੇਕਰ ਕੁਝ ਕਮੀ ਲੱਗਦੀ ਹੈ ਤਾਂ ਚਲਾਨ ਕੱਟ ਸਕਦੇ ਹਨ। ਇਸ ਤੋਂ ਇਲਾਵਾ ਗੱਡੀ ਦੇ ਆਨਲਾਈਨ ਪੇਪਰ ਵੀ ਚੈੱਕ ਕਰ ਸਕਦੇ ਹਨ ਪਰੰਤੂ ਪੁਲਿਸ ਮੁਲਾਜ਼ਮ ਵੱਲੋਂ ਉਸ ਨਾਲ ਬੁਰਾ ਵਿਵਹਾਰ ਕੀਤਾ ਗਿਆ।
ਦੂਜੇ ਪਾਸੇ ਟਰੈਫਿਕ ਪੁਲਿਸ ਮੁਲਾਜ਼ਮ ਰਣਜੀਤ ਸਿੰਘ ਨੇ ਕਿਹਾ ਹੈ ਕਿ ਇਹ ਕੈਂਟਰ ਚਾਲਕ ਨੋ-ਐਂਟਰੀ ਦੇ ਚਲਦੇ ਦਾਖਲ ਹੋਇਆ ਸੀ ਅਤੇ ਇਸ ਕੋਲ ਕਾਗਜਾਤ ਮੰਗੇ ਗਏ ਤਾਂ ਫੋਟੋ ਕਾਪੀਆਂ ਦਿਖਾ ਰਿਹਾ ਹੈ। ਉਨ੍ਹਾਂ ਮੋਬਾਈਲ ਖੋਹਣ ਬਾਰੇ ਸਪੱਸ਼ਟ ਕੀਤਾ ਕਿ ਜੇਕਰ ਮੋਬਾਈਲ ਦੇ ਦਿੱਤਾ ਤਾਂ ਇਹ ਗੱਡੀ ਲੈ ਕੇ ਭੱਜ ਜਾਵੇਗਾ, ਫਿਰ ਕੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਨੂੰ ਕਿਹਾ ਹੈ ਕਿ ਥਾਣੇ 'ਚ ਜਾ ਕੇ ਮੋਬਾਈਲ ਦੇ ਦਿੱਤਾ ਜਾਵੇਗਾ।
- PTC NEWS