BBMB ਵੱਲੋਂ ਚੰਡੀਗੜ੍ਹ ਦਫ਼ਤਰ 'ਚ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ,SSP ਚੰਡੀਗੜ੍ਹ ਨੂੰ ਲਿਖੀ ਚਿੱਠੀ
BBMB Meeting : ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਆਪਣੀ 258ਵੀਂ ਖਾਸ ਮੀਟਿੰਗ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਹ ਮੀਟਿੰਗ 31 ਅਕਤੂਬਰ ਨੂੰ ਸੈਕਟਰ 19 ਸਥਿਤ ਭਾਖੜਾ ਬਿਆਸ ਭਵਨ ‘ਚ ਹੋਵੇਗੀ। ਜਾਣਕਾਰੀ ਮੁਤਾਬਿਕ ਇਸ ਮੀਟਿੰਗ ‘ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਦੇ ਨਾਲ ਨਾਲ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।
BBMB ਵੱਲੋਂ SSP ਚੰਡੀਗੜ੍ਹ ਨੂੰ ਪੱਤਰ ਲਿਖ ਕੇ ਮੀਟਿੰਗ ਦੌਰਾਨ ਪੂਰੀ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿਭਾਗ ਦੀ ਇਮਾਰਤ ਦੀ ਚੈਕਿੰਗ, ਸਨਿਫਰ ਡੌਗਜ਼ ਦੀ ਤਾਇਨਾਤੀ, ਐਕਸਪਲੋਸਿਵ ਡਿਟੈਕਸ਼ਨ ਡਿਵਾਈਸਾਂ ਨਾਲ ਕਮੇਟੀ ਰੂਮ ਦੀ ਜਾਂਚ ਅਤੇ ਸੁਰੱਖਿਆ ਬੰਦੋਬਸਤ ਸ਼ਾਮਲ ਹਨ।
ਬੋਰਡ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੈਕਟਰ 19-ਬੀ ਵਿੱਚ ਸਥਿਤ ਦਫ਼ਤਰ ਦੇ ਗੇਟ ‘ਤੇ ਟ੍ਰੈਫਿਕ ਕਾਂਸਟੇਬਲਾਂ ਅਤੇ ਸਸੱਤਰ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਜੋ ਅਣਅਧਿਕਾਰਤ ਵਾਹਨਾਂ ਦੀ ਪਾਰਕਿੰਗ ਰੋਕੀ ਜਾ ਸਕੇ।
- PTC NEWS