Tue, Jul 8, 2025
Whatsapp

ਗਰਮੀਆਂ ਦੇ ਮੌਸਮ 'ਚ ਕਿਹੜੇ ਰੰਗ ਦੇ ਕੱਪੜੇ ਪਾਉਣਾ ਹੈ ਫਾਇਦੇਮੰਦ ?

ਤੁਹਾਨੂੰ ਰੰਗਦਾਰ ਕੱਪੜਿਆਂ ਤੋਂ ਇਲਾਵਾ ਢਿੱਲੇ ਢਾਲੇ ਕੱਪੜੇ ਪਾਉਣੇ ਚਾਹੀਦੇ ਹਨ ਕਿਉਂਕਿ ਬਹੁਤ ਜ਼ਿਆਦਾ ਤੰਗ ਅਤੇ ਕਾਲੇ ਕੱਪੜੇ ਇਸ ਸਮੱਸਿਆ ਨੂੰ ਵਧਾ ਸਕਦੇ ਹਨ ਅਤੇ ਪਸੀਨੇ ਦੇ ਨਾਲ-ਨਾਲ ਲੋਕਾਂ ਨੂੰ ਖੁਜਲੀ ਦੀ ਸਮੱਸਿਆ ਵੀ ਹੋ ਸਕਦੀ ਹੈ।

Reported by:  PTC News Desk  Edited by:  KRISHAN KUMAR SHARMA -- April 17th 2024 08:00 AM
ਗਰਮੀਆਂ ਦੇ ਮੌਸਮ 'ਚ ਕਿਹੜੇ ਰੰਗ ਦੇ ਕੱਪੜੇ ਪਾਉਣਾ ਹੈ ਫਾਇਦੇਮੰਦ ?

ਗਰਮੀਆਂ ਦੇ ਮੌਸਮ 'ਚ ਕਿਹੜੇ ਰੰਗ ਦੇ ਕੱਪੜੇ ਪਾਉਣਾ ਹੈ ਫਾਇਦੇਮੰਦ ?

Ways To Beat Heat In Summer: ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਲਈ ਘਰ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਪਰ ਲੋਕਾਂ ਨੂੰ ਕੰਮ ਲਈ ਤਾਂ ਆਪਣੇ ਘਰ 'ਚੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਇਸ ਲਈ ਮਾਹਿਰਾਂ ਮੁਤਾਬਕ ਬਦਲਦੇ ਮੌਸਮ ਦੇ ਨਾਲ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਵੀ ਬਦਲਾਅ ਲਿਆਉਣਾ ਚਾਹੀਦਾ ਹੈ। ਜਾਣੋ ਗਰਮੀ 'ਚ ਕਿਹੜੇ ਰੰਗ ਦੇ ਕੱਪੜੇ ਹੋਣਗੇ ਫਾਇਦੇਮੰਦ...

ਇਸ ਰੰਗ ਦੇ ਕੱਪੜੇ ਪਾਉਣਾ ਫਾਇਦੇਮੰਦ ਹੁੰਦਾ ਹੈ : ਲੋਕਾਂ ਨੂੰ ਗਰਮੀਆਂ ਦੇ ਮੌਸਮ 'ਚ ਹਲਕੇ ਰੰਗ ਦੇ ਕੱਪੜੇ ਜਿਵੇਂ ਚਿੱਟੇ, ਕਰੀਮ, ਪੀਲੇ, ਅਸਮਾਨੀ ਨੀਲੇ ਅਤੇ ਹੋਰ ਪਹਿਨਣੇ ਚਾਹੀਦੇ ਹਨ। ਤੁਹਾਨੂੰ ਰੰਗਦਾਰ ਕੱਪੜਿਆਂ ਤੋਂ ਇਲਾਵਾ ਢਿੱਲੇ ਢਾਲੇ ਕੱਪੜੇ ਪਾਉਣੇ ਚਾਹੀਦੇ ਹਨ ਕਿਉਂਕਿ ਬਹੁਤ ਜ਼ਿਆਦਾ ਤੰਗ ਅਤੇ ਕਾਲੇ ਕੱਪੜੇ ਇਸ ਸਮੱਸਿਆ ਨੂੰ ਵਧਾ ਸਕਦੇ ਹਨ ਅਤੇ ਪਸੀਨੇ ਦੇ ਨਾਲ-ਨਾਲ ਲੋਕਾਂ ਨੂੰ ਖੁਜਲੀ ਦੀ ਸਮੱਸਿਆ ਵੀ ਹੋ ਸਕਦੀ ਹੈ।


ਦਿਨ 'ਚ 4 ਤੋਂ 5 ਲੀਟਰ ਪਾਣੀ ਪੀਓ: ਤੁਹਾਨੂੰ ਹਰ ਘੰਟੇ 'ਚ ਘੱਟੋ-ਘੱਟ 2 ਗਲਾਸ ਪਾਣੀ ਅਤੇ ਦਿਨ 'ਚ 4 ਤੋਂ 5 ਲੀਟਰ ਪਾਣੀ ਪੀਣਾ ਚਾਹੀਦਾ ਹੈ। ਬਹੁਤ ਜ਼ਿਆਦਾ ਤੇਲਯੁਕਤ ਅਤੇ ਮਸਾਲੇਦਾਰ ਭੋਜਨ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਹੋ ਸਕੇ ਤਾਂ ਖੀਰਾ, ਤਰਬੂਜ, ਅੰਬ, ਲੀਚੀ ਵਰਗੇ ਫਲਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਅਜਿਹੇ 'ਚ ਤੁਸੀਂ ਇਸ ਗਰਮੀ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਓਗੇ।

- PTC NEWS

Top News view more...

Latest News view more...

PTC NETWORK
PTC NETWORK