Fruit At Night : ਰਾਤ ਸਮੇਂ ਨਹੀਂ ਖਾਣੇ ਚਾਹੀਦੇ ਇਹ ਫਲ, ਜਾਣੋ ਕੀ ਕਹਿੰਦੇ ਹਨ ਮਾਹਰ
Do Not Eat These Fruit At Night : ਵੈਸੇ ਤਾਂ ਫਲਾਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਫਲਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਅਤੇ ਪੋਸ਼ਕ ਤੱਤ ਪਾਏ ਜਾਣਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਮਾਹਿਰਾਂ ਮੁਤਾਬਕ ਰੋਜ਼ਾਨਾ ਫਲ ਖਾਣ ਨਾਲ ਸਰੀਰ ਨੂੰ ਵਿਟਾਮਿਨ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਫਲ ਖਾਣ ਦਾ ਵੀ ਸਹੀ ਸਮਾਂ ਹੁੰਦਾ ਹੈ। ਜੇਕਰ ਤੁਸੀਂ ਰਾਤ ਨੂੰ ਫਲਾਂ ਦਾ ਸੇਵਨ ਕਰਦੇ ਹੋ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਰਾਤ ਨੂੰ ਫਲਾਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ?
ਰਾਤ ਨੂੰ ਫਲਾਂ ਦਾ ਸੇਵਨ ਕਰਨ ਨਾਲ ਇਹ ਸਮੱਸਿਆਵਾਂ ਹੋ ਸਕਦੀਆਂ ਹਨ
ਬਲੱਡ ਸ਼ੂਗਰ 'ਚ ਵਾਧਾ : ਇਸ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਫਲਾਂ 'ਚ ਬਹੁਤ ਜ਼ਿਆਦਾ ਮਾਤਰਾ 'ਚ ਸ਼ੂਗਰ ਹੁੰਦੀ ਹੈ। ਅਜਿਹੇ 'ਚ ਰਾਤ ਦੇ ਖਾਣੇ 'ਚ ਇਨ੍ਹਾਂ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧਦਾ ਹੈ। ਅੱਜ ਦੀ ਵਿਗੜਦੀ ਜੀਵਨਸ਼ੈਲੀ 'ਚ ਜ਼ਿਆਦਾਤਰ ਲੋਕਾਂ ਨੂੰ ਹਾਈ ਬਲੱਡ ਸ਼ੂਗਰ ਦੀ ਸਮੱਸਿਆ ਹੁੰਦੀ ਹੈ। ਅਜਿਹੇ 'ਚ ਫਲ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਸੌਣ ਤੋਂ ਪਹਿਲਾਂ ਰਾਤ ਦੇ ਖਾਣੇ ਦੇ ਸਮੇਂ ਕੁਝ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਊਰਜਾ ਦੇ ਪੱਧਰ 'ਚ ਵਾਧਾ : ਸੌਣ ਤੋਂ ਠੀਕ ਪਹਿਲਾਂ ਰਾਤ ਦੇ ਖਾਣੇ ਦੇ ਸਮੇਂ ਫਲ ਖਾਣ ਨਾਲ ਊਰਜਾ ਦਾ ਪੱਧਰ ਵਧ ਸਕਦਾ ਹੈ। ਐਨਰਜੀ ਵਧਣ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਿਸ਼ਾਬ ਸੰਬੰਧੀ ਸਮੱਸਿਆਵਾਂ : ਮਾਹਿਰਾਂ ਮੁਤਾਬਕ ਫਲਾਂ 'ਚ ਪਾਣੀ ਭਰਪੂਰ ਮਾਤਰਾ 'ਚ ਹੁੰਦਾ ਹੈ, ਇਸ ਲਈ ਜੇਕਰ ਰਾਤ ਨੂੰ ਖਾਧਾ ਜਾਵੇ ਤਾਂ ਇਹ ਨੀਂਦ 'ਚ ਵਿਘਨ ਪਾ ਸਕਦੇ ਹਨ। ਤੁਹਾਨੂੰ ਕਈ ਵਾਰ ਪਿਸ਼ਾਬ ਕਰਨ ਲਈ ਜਾਣਾ ਪੈ ਸਕਦਾ ਹੈ।
ਰਾਤ ਨੂੰ ਗਲਤੀ ਨਾਲ ਵੀ ਕਿਹੜੇ ਫਲ ਨਹੀਂ ਖਾਣੇ ਚਾਹੀਦੇ?
ਕੇਲਾ : ਪੋਸ਼ਕ ਤੱਤਾਂ ਨਾਲ ਭਰਪੂਰ ਕੇਲਾ ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ। ਪਰ ਜੇਕਰ ਤੁਸੀਂ ਇਸ ਫਲ ਨੂੰ ਰਾਤ ਨੂੰ ਖਾਂਦੇ ਹੋ ਤਾਂ ਇਸ ਨਾਲ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ ਰਾਤ ਨੂੰ ਕੇਲਾ ਖਾਣ ਨਾਲ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ।
ਸੰਤਰਾ : ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਇੱਕ ਤੇਜ਼ਾਬ ਵਾਲਾ ਫਲ ਹੈ ਜਿਸ ਨੂੰ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਖਾਣਾ ਚਾਹੀਦਾ। ਕਿਉਂਕਿ ਰਾਤ ਨੂੰ ਇਸ ਨੂੰ ਖਾਣ ਨਾਲ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੋ ਸਕਦੀ ਹੈ।
ਨਾਸ਼ਪਾਤੀ : ਨਾਸ਼ਪਾਤੀ 'ਚ ਬਹੁਤ ਜ਼ਿਆਦਾ ਸ਼ੂਗਰ ਦੀ ਮਾਤਰਾ ਹੁੰਦੀ ਹੈ ਜੋ ਰਾਤ ਨੂੰ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ, ਇਸ ਲਈ ਇਸਨੂੰ ਖਾਣ ਤੋਂ ਪਰਹੇਜ਼ ਕਰਨਾ ਬਿਹਤਰ ਹੈ।
ਫਲ ਖਾਣ ਦਾ ਸਹੀ ਸਮਾਂ ਕੀ ਹੈ?
ਫਲ ਖਾਣ ਦਾ ਸਹੀ ਸਮਾਂ ਨਾਸ਼ਤੇ ਤੋਂ ਬਾਅਦ ਹੈ। 11-1 ਦੇ ਵਿਚਕਾਰ ਕੋਈ ਵੀ ਫਲ ਖਾਓ। ਇਸ ਨਾਲ ਤੁਹਾਡੀ ਸਿਹਤ ਨੂੰ ਵੀ ਫਾਇਦਾ ਹੋਵੇਗਾ। ਆਯੁਰਵੇਦ ਮੁਤਾਬਕ ਸਵੇਰੇ ਖਾਲੀ ਪੇਟ ਪਪੀਤਾ, ਸੇਬ ਅਤੇ ਕੇਲਾ ਵਰਗੇ ਫਲ ਖਾਣ ਨਾਲ ਪੇਟ ਸਾਫ਼ ਹੁੰਦਾ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
- PTC NEWS