Mon, Apr 29, 2024
Whatsapp

ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾਕੇ ਪੀਓ ਇਹ ਚੀਜ਼, ਸਿਹਤ ਨੂੰ ਹੋਣਗੇ ਹੈਰਾਨੀਜਨਕ ਲਾਭ

Written by  KRISHAN KUMAR SHARMA -- February 22nd 2024 06:00 AM
ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾਕੇ ਪੀਓ ਇਹ ਚੀਜ਼, ਸਿਹਤ ਨੂੰ ਹੋਣਗੇ ਹੈਰਾਨੀਜਨਕ ਲਾਭ

ਸੌਣ ਤੋਂ ਪਹਿਲਾਂ ਦੁੱਧ 'ਚ ਮਿਲਾਕੇ ਪੀਓ ਇਹ ਚੀਜ਼, ਸਿਹਤ ਨੂੰ ਹੋਣਗੇ ਹੈਰਾਨੀਜਨਕ ਲਾਭ

Milk With Jaiphal Benefits: ਜ਼ਿਆਦਾ ਤਰ ਬਹੁਤੇ ਲੋਕ ਰਾਤ ਨੂੰ ਦੁੱਧ ਪੀਕੇ ਹੀ ਸੋਂਦੇ ਹਨ, ਕਿਉਂਕਿ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਜ਼ਿਆਦਾਤਰ ਲੋਕ ਸਾਧਾਰਨ ਦੁੱਧ ਹੀ ਪੀਂਦੇ ਹਨ। ਦਸ ਦਈਏ ਕਿ ਜੇਕਰ ਸਾਧਾਰਨ ਦੁੱਧ (Milk) ਦੀ ਬਜਾਏ ਜਾਇਫਲ ਮਿਲਾ ਕੇ ਪੀਤਾ ਜਾਵੇ ਤਾਂ ਸਿਹਤ (Healthy Food) ਨੂੰ ਦੁੱਗਣਾ ਫਾਇਦਾ ਹੋਵੇਗਾ, ਜਿਸ ਕਾਰਨ ਵੱਡੇ-ਬਜੁਰਗ ਦੁੱਧ 'ਚ ਹਲਦੀ ਜਾਂ ਜਾਇਫਲ ਮਿਲਾ ਕੇ ਪੀਣ ਦੀ ਸਲਾਹ ਦਿੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਦੁੱਧ (Healthy Drinks) 'ਚ ਜਾਇਫਲ ਮਿਲਾ ਕੇ ਪੀਂਦੇ ਹੋ ਤਾਂ ਇਹ ਤੁਹਾਨੂੰ ਕਈ ਗੰਭੀਰ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰੇਗਾ। ਤਾਂ ਆਉ ਜਾਂਦੇ ਹਾਂ ਰੋਜ਼ਾਨਾ ਰਾਤ ਨੂੰ ਜਾਇਫਲ ਵਾਲਾ ਦੁੱਧ ਪੀਣ ਦੇ ਕੀ ਫਾਇਦੇ (Health Tips) ਹੁੰਦੇ ਹਨ।

ਨੀਂਦ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ: ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਜਾਇਫਲ ਮਿਲਾ ਕੇ ਪੀਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਪੀਣ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਤਣਾਅ ਦੂਰ ਹੁੰਦਾ ਹੈ।


ਚਮੜੀ ਅਤੇ ਵਾਲਾਂ ਲਈ ਫਾਇਦੇਮੰਦ: ਜਾਇਫਲ ਵਾਲਾ ਦੁੱਧ ਰਾਤ ਨੂੰ ਸੌਣ ਤੋਂ ਪਹਿਲਾਂ ਪੀਣ ਨਾਲ ਚਮੜੀ ਦੀ ਜਲਣ, ਝੁਰੜੀਆਂ ਅਤੇ ਮੁਹਾਸੇ ਦੀ ਸਮੱਸਿਆ ਦੂਰ ਹੁੰਦੀ ਹੈ।

ਦਰਦ ਤੋਂ ਰਾਹਤ 'ਚ ਮਦਦਗਾਰ: ਤੁਸੀਂ ਰੋਜ਼ਾਨਾ ਰਾਤ ਨੂੰ ਜਾਇਫਲ ਵਾਲੇ ਦੁੱਧ ਦਾ ਸੇਵਨ ਕਰਕੇ ਆਪਣੀ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਰਾਹਤ ਪਾ ਸਕਦੇ ਹੋ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ।

ਪਾਚਨ ਕਿਰਿਆ ਲਈ ਫਾਇਦੇਮੰਦ: ਜਾਇਫਲ ਵਾਲਾ ਦੁੱਧ ਪਾਚਨ ਨੂੰ ਸੁਧਾਰਨ ਲਈ ਬਹੁਤ ਵਧੀਆ ਹੁੰਦਾ ਹੈ। ਕਿਉਂਕਿ ਇਸ ਦੇ ਸੇਵਨ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਹੈ, ਇਸ ਤੋਂ ਇਲਾਵਾ ਇਹ ਗੈਸ, ਬਦਹਜ਼ਮੀ ਵਰਗੀਆਂ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਜ਼ੁਕਾਮ ਅਤੇ ਖੰਘ ਦਿਵਾਉਂਦਾ ਹੈ ਛੁਟਕਾਰਾ: ਜੇਕਰ ਤੁਸੀਂ ਠੰਡ ਦੇ ਮੌਸਮ 'ਚ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਾਇਫਲ ਵਾਲਾ ਦੁੱਧ ਪੀਂਦੇ ਹੋ ਤਾਂ ਇਹ ਤੁਹਾਨੂੰ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਇਨ੍ਹਾਂ ਗੱਲਾਂ ਦਾ ਖਾਸ ਧਿਆਨ

ਆਪਣੀ ਰੋਜ਼ਾਨਾ ਦੀ ਖੁਰਾਕ 'ਚ ਜਾਇਫਲ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਮਾਹਰ ਦੀ ਸਲਾਹ ਲਓ। ਕਿਉਂਕਿ ਰੋਜ਼ਾਨਾ 5 ਗ੍ਰਾਮ ਤੋਂ ਜ਼ਿਆਦਾ ਜਾਇਫਲ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਾਇਫਲ ਦੀ ਵਰਤੋਂ ਕਰਦੇ ਸਮੇਂ ਮਾਤਰਾ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: 

- ਬਾਥਰੂਮ 'ਚ ਲੱਗੇ ਧੱਬੇ ਨਹੀਂ ਮਿਟ ਰਹੇ ਤਾਂ ਵਰਤੋਂ ਇਹ ਨੁਸਖੇ, ਮਿੰਟਾਂ 'ਚ ਨਿਕਲ ਜਾਣਗੇ ਦਾਗ਼

- Yummy Cake From Roti: ਰਾਤ ਦੀਆਂ ਰੋਟੀਆਂ ਤੋਂ ਬਣਾਓ ਸਵਾਦਿਸ਼ਟ ਕੇਕ, ਜਾਣੋ ਵਿਧੀ

- ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ ਇਹ ਸੁਪਰਫੂਡ, ਤੇਜ਼ੀ ਨਾਲ ਹੋਵੇਗਾ ਦਿਮਾਗੀ ਵਿਕਾਸ

- ਕੁੱਤਿਆਂ ਨੂੰ ਖੁਰਾਕ 'ਚ ਦਿਓ ਇਹ ਚੀਜ਼ਾਂ, ਕਦੇ ਨਹੀਂ ਬਿਮਾਰ ਹੋਵੇਗਾ ਤੁਹਾਡਾ ਪਾਲਤੂ

-

Top News view more...

Latest News view more...