Sat, Dec 14, 2024
Whatsapp

Bengaluru Bus Crash : ਬੇਕਾਬੂ ਬੱਸ ਨੇ ਇੱਕ ਤੋਂ ਬਾਅਦ ਇੱਕ ਵਾਹਨ ਨੂੰ ਕੁਚਲਿਆ; ਦੋ ਹੋਏ ਜ਼ਖਮੀ, ਜਾਣੋ ਪੂਰਾ ਮਾਮਲਾ

ਵੀਡੀਓ ਮੁਤਾਬਿਕ ਬੀਐਮਟੀਸੀ ਡਰਾਈਵਰ ਨੇ ਕਥਿਤ ਤੌਰ 'ਤੇ ਡਰਾਈਵਿੰਗ ਦੌਰਾਨ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਨੇ ਕੁਝ ਕਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ।

Reported by:  PTC News Desk  Edited by:  Aarti -- August 13th 2024 04:18 PM
Bengaluru Bus Crash : ਬੇਕਾਬੂ ਬੱਸ ਨੇ ਇੱਕ ਤੋਂ ਬਾਅਦ ਇੱਕ ਵਾਹਨ ਨੂੰ ਕੁਚਲਿਆ; ਦੋ ਹੋਏ ਜ਼ਖਮੀ, ਜਾਣੋ ਪੂਰਾ ਮਾਮਲਾ

Bengaluru Bus Crash : ਬੇਕਾਬੂ ਬੱਸ ਨੇ ਇੱਕ ਤੋਂ ਬਾਅਦ ਇੱਕ ਵਾਹਨ ਨੂੰ ਕੁਚਲਿਆ; ਦੋ ਹੋਏ ਜ਼ਖਮੀ, ਜਾਣੋ ਪੂਰਾ ਮਾਮਲਾ

Bengaluru Bus Crash :  ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ। ਵਾਇਰਲ ਵੀਡੀਓ ’ਚ ਇੱਕ ਬੱਸ ਵੱਲੋਂ ਕਈ ਵਾਹਨਾਂ ਨੂੰ ਟੱਕਰ ਮਾਰੀ ਜਾ ਰਹੀ ਹੈ। ਇਹ ਖੌਫਨਾਕ ਵੀਡੀਓ ਨੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਵੀਡੀਓ ਕਰਨਾਟਕ ਦੇ ਬੈਂਗਲੁਰੂ ਦੀ ਦੱਸੀ ਜਾ ਰਹੀ ਹੈ।  

ਵੀਡੀਓ ਮੁਤਾਬਿਕ ਬੀਐਮਟੀਸੀ ਡਰਾਈਵਰ ਨੇ ਕਥਿਤ ਤੌਰ 'ਤੇ ਡਰਾਈਵਿੰਗ ਦੌਰਾਨ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਨੇ ਕੁਝ ਕਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਦੋ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 


ਵਾਇਰਲ ਹੋਈ ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਬੱਸ ਹਾਈਵੇ 'ਤੇ ਸੁਚਾਰੂ ਢੰਗ ਨਾਲ ਜਾ ਰਹੀ ਹੈ। ਕੁਝ ਸਮੇਂ ਬਾਅਦ ਬੱਸ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਦਾ ਹੈ, ਜਿਸ ਤੋਂ ਬਾਅਦ ਬੀਐਮਟੀਸੀ ਦੀ ਬੱਸ ਨੇ ਪਹਿਲਾਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ, ਫਿਰ ਅੱਗੇ ਜਾ ਕੇ ਕਈ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਬੱਸ ਉਦੋਂ ਰੁਕ ਜਾਂਦੀ ਹੈ ਜਦੋਂ ਸਵਾਰੀਆਂ ਨਾਲ ਭਰੀ ਕਾਰ ਉਸ ਦੇ ਅੱਗੇ ਆ ਕੇ ਰੁਕਦੀ ਹੈ।

ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 9.30 ਵਜੇ ਬੈਂਗਲੁਰੂ ਦੇ ਹੇਬਲ ਫਲਾਈਓਵਰ ਨੇੜੇ ਵਾਪਰਿਆ। ਇਹ ਘਟਨਾ ਬੱਸ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।

ਉੱਥੇ ਹੀ ਇਸ ਹਾਦਸੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ। ਕੁਝ ਲੋਕ ਇਸ ਨੂੰ ਬ੍ਰੇਕ ਫੇਲ੍ਹ ਮੰਨ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਡਰਾਈਵਰ ਦੀ ਲਾਪਰਵਾਹੀ ਵੀ ਕਹਿ ਰਹੇ ਹਨ। ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਸ ਹਾਦਸੇ ਵਿੱਚ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ। ਹਾਲਾਂਕਿ ਇਸ ਭਿਆਨਕ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਬੀਐਮਟੀਸੀ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Raw Milk : ਕੀ ਤੁਸੀਂ ਵੀ ਪੀਂਦੇ ਹੋ ਕੱਚਾ ਦੁੱਧ ? ਹੋ ਜਾਓ ਸਾਵਧਾਨ, ਹੁੰਦੇ ਹਨ ਵੱਡੇ ਨੁਕਸਾਨ

- PTC NEWS

Top News view more...

Latest News view more...

PTC NETWORK