Sat, May 24, 2025
Whatsapp

ਭਾਈ ਅੰਮ੍ਰਿਤਪਾਲ ਦੀ ਮਾਤਾ ਜੀ ਦਾ ਕੌਮ ਦੇ ਨਾਮ ਸੁਨੇਹਾ; 5 ਨਵੰਬਰ ਦੀ ਸਵੇਰੇ ਇਕੱਤਰ ਹੋਣ ਦੀ ਕੀਤੀ ਬੇਨਤੀ

Reported by:  PTC News Desk  Edited by:  Jasmeet Singh -- November 04th 2023 05:47 PM -- Updated: November 04th 2023 05:58 PM
ਭਾਈ ਅੰਮ੍ਰਿਤਪਾਲ ਦੀ ਮਾਤਾ ਜੀ ਦਾ ਕੌਮ ਦੇ ਨਾਮ ਸੁਨੇਹਾ; 5 ਨਵੰਬਰ ਦੀ ਸਵੇਰੇ ਇਕੱਤਰ ਹੋਣ ਦੀ ਕੀਤੀ ਬੇਨਤੀ

ਭਾਈ ਅੰਮ੍ਰਿਤਪਾਲ ਦੀ ਮਾਤਾ ਜੀ ਦਾ ਕੌਮ ਦੇ ਨਾਮ ਸੁਨੇਹਾ; 5 ਨਵੰਬਰ ਦੀ ਸਵੇਰੇ ਇਕੱਤਰ ਹੋਣ ਦੀ ਕੀਤੀ ਬੇਨਤੀ

ਅੰਮ੍ਰਿਤਸਰ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਸਰਦਾਰਨੀ ਬਲਵਿੰਦਰ ਕੌਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ’ਚ ਪਹੁੰਚਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਖ਼ਾਲਸਾ ਵਹੀਰ ਮੁੜ ਸ਼ੁਰੂ ਕੀਤਾ ਜਾਵੇ।

ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮਾਂ ਦੀ ਅਰੰਭਤਾ 5 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭਤਾ ਕੀਤੀ ਜਾ ਰਹੀ ਹੈ। ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 'ਬੰਦੀ ਛੋੜ' ਦਾਤੇ ਸਤਿਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਵੱਲੋਂ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਸਮਾਗਮ ਸਵੇਰੇ 10:30 ਵਜੇ ਤੋਂ 11:30 ਵਜੇ ਤੱਕ ਹੋਵੇਗਾ।


ਅੰਮ੍ਰਿਤਪਾਲ ਸਿੰਘ ਦੀ ਮਾਤਾ ਸਰਦਾਰਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਸਮਾਗਮ ਦਾ ਮੱਕਸਦ ਨੌਜਵਾਨੀ ਨੂੰ 'ਖ਼ਾਲਸਾ ਵਹੀਰ' ਰਾਹੀਂ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਨਸ਼ਿਆਂ ਨੂੰ ਸਦੀਵੀ ਤੌਰ ਤੇ ਪੰਜਾਬ ਦੀ ਧਰਤੀ ਤੋਂ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਹੈ। ਜਿਸ ਵਿੱਚ ਬੰਦੀ ਸਿੰਘਾਂ ਦੇ ਪਰਿਵਾਰਾਂ ਤੋਂ ਇਲਾਵਾ ਉਹ ਬੀਬੀਆਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਦੇ ਸਕੇ-ਸਬੰਧੀ ਅਤੇ ਹੋਰ ਅਨੇਕਾਂ ਨੌਜਵਾਨ ਨਸ਼ਿਆਂ ਕਾਰਨ ਆਪਣੀਆਂ ਕੀਮਤੀ ਜਾਨਾਂ ਗਵਾ ਬੈਠੇ ਹਨ।

ਉਹਨਾਂ ਕਿਹਾ ਕਿ ਕਲਗ਼ੀਧਰ ਪਾਤਸ਼ਾਹ ਦੀ ਬਖ਼ਸ਼ੀ ਸਦਕਾ 'ਖੰਡੇ ਬਾਟੇ ਦੀ ਪਾਹੁਲ' ਜੋ ਨੌਜਵਾਨ ਖ਼ਾਲਸਾ ਵਹੀਰ ਸ਼ੁਰੂ ਹੋਣ 'ਤੇ ਛੱਕ ਰਹੇ ਸਨ ਅਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜੋ ਨੌਜਵਾਨੀ ਜਾਗਰੂਕ ਹੋ ਰਹੀ ਸੀ, ਉਸ ਨੂੰ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵਿਰੁੱਧ ਇਹ ਝੂਠ ਦਾ ਜਾਲ ਹਕੂਮਤਾਂ ਵੱਲੋਂ ਬੁਣਿਆ ਗਿਆ ਅਤੇ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਬੀਬੀ ਜੀ ਨੇ ਕਿਹਾ ਕਿ ਜ਼ਾਲਮ ਹਕੂਮਤ ਦੀ ਹਾਰ ਇਸੇ ਵਿੱਚ ਹੈ ਕਿ ਨੌਜਵਾਨ ਨਸ਼ੇ ਛੱਡ ਕੇ 'ਖੰਡੇ ਬਾਟੇ ਦੀ ਪਾਹੁਲ' ਛਕਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਬੰਦ ਖ਼ਲਾਸੀ ਹੋਵੇ ਤੇ ਖ਼ਾਲਸਾ ਵਹੀਰ ਪੰਜਾਬ ਦੀ ਧਰਤੀ 'ਤੇ ਦੁਬਾਰਾ ਅਰੰਭ ਹੋਵੇ।

ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਅੰਮ੍ਰਿਤ ਸੰਚਾਰ ਦੀ ਲਹਿਰ ਤਹਿਤ ਸ਼ੁਰੂ ਹੋਈ ਖ਼ਾਲਸਾ ਵਹੀਰ ਨੂੰ ਰੋਕਣ ਲਈ ਜੋ ਹਕੂਮਤਾਂ ਵੱਲੋਂ ਝੂਠ ਦਾ ਜਾਲ ਬੁਣਿਆ ਗਿਆ, ਉਹ ਸੰਗਤ ਦੀ ਅਰਦਾਸ ਨਾਲ ਹੀ ਕੱਟਿਆ ਜਾ ਸਕਦਾ ਹੈ। ਇਸ ਲਈ ਝੂਠੀਆਂ ਹਕੂਮਤਾਂ ਅਤੇ ਸਿਆਸੀ ਲੀਡਰਾਂ ਕੋਲੋਂ ਮੰਗ ਕਰਨ ਦੀ ਬਜਾਏ ਅਸੀਂ ਪੰਜ ਤਖ਼ਤ ਸਾਹਿਬਾਨਾਂ 'ਤੇ ਜਾ ਕੇ ਸੰਗਤੀ ਰੂਪ ਵਿੱਚ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਾਂ। 

ਉਨ੍ਹਾਂ ਦਾ ਕਹਿਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਬੰਦ ਖ਼ਲਾਸੀ ਹੋਵੇ ਅਤੇ ਖ਼ਾਲਸਾ ਵਹੀਰ ਅਰੰਭ ਹੋਵੇ 'ਤੇ ਹੋਰ ਪਰਿਵਾਰਾਂ ਦੇ ਚਿਰਾਗ਼ ਜੋ ਨਸ਼ਿਆਂ ਵਿੱਚ ਗ਼ਲਤਾਨ ਹਨ, ਘੱਟੋ-ਘੱਟ ਉਹ ਇਸ ਦਲਦਲ ਵਿੱਚੋਂ ਨਿਕਲ ਕੇ ਖੰਡੇ ਬਾਟੇ ਦੀ ਪਾਹੁਲ ਚੱਕ ਖ਼ਾਲਸਾ ਵਹੀਰ ਦੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਪਵਿੱਤਰ ਕਾਰਜ ਵਿੱਚ ਰੁੱਝ ਕੇ ਨਸ਼ਿਆਂ ਨੂੰ ਸਦੀਵੀ ਤੌਰ 'ਤੇ ਭੁੱਲ ਜਾਣ। ਜ਼ਿਕਰਯੋਗ ਹੈ ਕਿ ਕਲ ਜਦੋਂ ਮਾਤਾ ਬਲਵਿੰਦਰ ਕੌਰ ਸ੍ਰੀ ਅਖੰਡ ਪਾਠ ਆਰੰਭ ਹੋਣ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਆਉਣ ਲੱਗੇ ਤਾਂ ਸਥਾਨਕ ਪੁਲਿਸ ਅਧਿਕਾਰੀਆਂ ਨੇ ਦਬਾਅ ਪਾ ਕੇ ਉਨ੍ਹਾਂ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਆਉਣ ਨਹੀਂ ਦਿੱਤਾ ਸੀ।

ਇਹ ਵੀ ਪੜ੍ਹੋ: 

- ਸਰਕਾਰੀ ਅਫ਼ਸਰ ਨਾਲ ਧੱਕੇ ਦੇ ਮਾਮਲੇ 'ਚ ਕਿਸਾਨਾਂ ਨਾਲ ਖਫ਼ਾ ਹੋਏ CM ਮਾਨ; ਕਿਹਾ - ਕਰੋ ਪਰਚਾ ਦਰਜ
ਗ੍ਰਿਫਤਾਰੀ ਦਾ ਨਾਟਕ ਉਰਫੀ ਜਾਵੇਦ ਨੂੰ ਪਿਆ ਮਹਿੰਗਾ, ਮੁੰਬਈ ਪੁਲਿਸ ਨੇ ਕੀਤੀ ਕਾਰਵਾਈ
ਪੰਜਾਬ ਪੁਲਿਸ ਦੀ ਗੈਂਗਸਟਰਾਂ ਨਾਲ ਹੋਈ ਮੁੱਠਭੇੜ, ਗੈਂਗਸਟਰ ਹੈਰੀ ਚੱਠਾ ਗੈਂਗ ਦੇ 7 ਮੈਂਬਰ ਗ੍ਰਿਫਤਾਰ
ਅੰਮ੍ਰਿਤਸਰ: ਨਿਹੰਗ ਬਾਣੇ 'ਚ ਨਾਬਾਲਗ ਵੱਲੋਂ ਗੋਲਡਨ ਗੇਟ ਨੇੜੇ ਫ਼ਾਇਰ; ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK