Sat, Jun 21, 2025
Whatsapp

Elvish Yadav Extortion Case: ਬਿੱਗ ਬੌਸ ਦੇ ਜੇਤੂ Elvish Yadav ਤੋਂ 1 ਕਰੋੜ ਰੁਪਏ ਦੀ ਮੰਗੀ ਫਿਰੌਤੀ, ਮੁਲਜ਼ਮ ਗ੍ਰਿਫਤਾਰ

ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਐਲਵਿਸ਼ ਯਾਦਵ ਤੋਂ ਜਬਰੀ ਵਸੂਲੀ ਦੀ ਮੰਗ ਕੀਤੀ ਗਈ ਹੈ।

Reported by:  PTC News Desk  Edited by:  Aarti -- October 26th 2023 01:29 PM -- Updated: October 26th 2023 02:11 PM
Elvish Yadav Extortion Case: ਬਿੱਗ ਬੌਸ ਦੇ ਜੇਤੂ Elvish Yadav ਤੋਂ 1 ਕਰੋੜ ਰੁਪਏ ਦੀ ਮੰਗੀ ਫਿਰੌਤੀ, ਮੁਲਜ਼ਮ ਗ੍ਰਿਫਤਾਰ

Elvish Yadav Extortion Case: ਬਿੱਗ ਬੌਸ ਦੇ ਜੇਤੂ Elvish Yadav ਤੋਂ 1 ਕਰੋੜ ਰੁਪਏ ਦੀ ਮੰਗੀ ਫਿਰੌਤੀ, ਮੁਲਜ਼ਮ ਗ੍ਰਿਫਤਾਰ

Elvish Yadav Extortion Case: 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਐਲਵਿਸ਼ ਯਾਦਵ ਤੋਂ ਜਬਰੀ ਵਸੂਲੀ ਦੀ ਮੰਗ ਕੀਤੀ ਗਈ ਹੈ। ਐਲਵਿਸ਼ ਤੋਂ ਕਥਿਤ ਤੌਰ 'ਤੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਹੈ।

ਦੱਸ ਦਈਏ ਕਿ ਗੁਰੂਗ੍ਰਾਮ ਪੁਲਿਸ ਨੇ 25 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਸੀ। ਐਲਵਿਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਇਆ ਜਿਸ ਵਿੱਚ 1 ਕਰੋੜ ਰੁਪਏ ਦੀ ਮੰਗ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਐਲਵਿਸ਼ ਨੂੰ ਵਜ਼ੀਰਾਬਾਦ ਨਾਂ ਦੇ ਪਿੰਡ ਤੋਂ ਫੋਨ ਆਇਆ ਸੀ।


ਫਿਰੌਤੀ ਦੀ ਕਾਲ ਤੋਂ ਬਾਅਦ, ਐਲਵਿਸ਼ ਨੇ ਗੁਰੂਗ੍ਰਾਮ ਦੇ ਸੈਕਟਰ 53 ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ। ਐਲਵਿਸ਼ ਨੇ ਅਜੇ ਤੱਕ ਇਸ ਮਾਮਲੇ ਅਤੇ ਕਾਲ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਕੌਣ ਹਨ ਐਲਵਿਸ਼ ਯਾਦਵ 

ਕਾਬਿਲੇਗੌਰ ਹੈ ਕਿ ਐਲਵਿਸ਼ ਯਾਦਵ ਇੱਕ ਯੂਟਿਊਬਰ ਹੈ। ਹਾਲ ਹੀ ਵਿੱਚ ਉਸਨੇ ਬਿੱਗ ਬੌਸ ਓਟੀਟੀ ਸੀਜ਼ਨ 2 ਜਿੱਤਿਆ ਸੀ। ਐਲਵਿਸ਼ ਯਾਦਵ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ, ਜਿਸਦਾ ਜਨਮ ਗੁਰੂਗ੍ਰਾਮ, ਹਰਿਆਣਾ ਵਿੱਚ ਹੋਇਆ ਹੈ। ਪੇਸ਼ੇਵਰ ਤੌਰ 'ਤੇ ਐਲਵਿਸ਼ ਯਾਦਵ ਇੱਕ ਯੂਟਿਉਬਰ ਅਤੇ ਸੋਸ਼ਲ ਮੀਡੀਆ ਸ਼ਖਸੀਅਤ ਹੈ। ਉਸ ਦੇ ਯੂਟਿਊਬ ਚੈਨਲ ਐਲਵਿਸ਼ ਯਾਦਵ ਦੇ ਇਸ ਸਮੇਂ ਲਗਭਗ 14.5 ਮਿਲੀਅਨ ਸਬਸਕ੍ਰਾਈਬਰ ਹਨ। ਉਸਦਾ ਇੱਕ ਹੋਰ ਯੂਟਿਊਬ ਚੈਨਲ ਹੈ ਜਿਸਦਾ ਨਾਮ ਐਲਵਿਸ਼ ਯਾਦਵ ਵਲੌਗ ਹੈ, ਜਿੱਥੇ ਉਸਦੇ ਲਗਭਗ 7.5 ਮਿਲੀਅਨ ਸਬਸਕ੍ਰਾਈਬਰ ਹਨ। ਐਲਵਿਸ਼ ਯਾਦਵ ਇੰਸਟਾਗ੍ਰਾਮ 'ਤੇ ਵੀ ਐਕਟਿਵ ਹਨ, ਜਿਸ 'ਤੇ ਉਨ੍ਹਾਂ ਦੇ 16 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

ਇਹ ਵੀ ਪੜ੍ਹੋ: Rajkumar Rao News: ਹੁਣ ਰਾਜਕੁਮਾਰ ਰਾਓ ਲੋਕਾਂ ਨੂੰ ਵੋਟ ਪਾਉਣ ਦੀ ਕਰਨਗੇ ਅਪੀਲ !

- PTC NEWS

Top News view more...

Latest News view more...

PTC NETWORK
PTC NETWORK