Sanjeev Arora : ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਹਰਭਜਨ ਈਟੀਓ ਦੇ ਕੁਤਰੇ ਖੰਭ, ਸੰਜੀਵ ਅਰੋੜਾ ਬਣੇ ਨਵੇਂ ਬਿਜਲੀ ਮੰਤਰੀ
Sanjeev Arora New Power Minister Punjab : ਪੰਜਾਬ ਸਰਕਾਰ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋਂ ਬਿਜਲੀ ਮਹਿਕਮਾ ਲੈ ਕੇ ਨਵੇਂ ਮੰਤਰੀ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਹੈ। ਦੱਸ ਦਈਏ ਕਿ ਸੰਜੀਵ ਅਰੋੜਾ ਕੋਲ ਪਹਿਲਾਂ ਹੀ ਦੋ ਵਿਭਾਗ ਹੈ, ਜਿਸ ਤੋਂ ਬਾਅਦ ਬਿਜਲੀ ਵਿਭਾਗ ਨਾਲ ਹੁਣ ਉਨ੍ਹਾਂ ਕੋਲ 3 ਵਿਭਾਗ ਹੋ ਜਾਣਗੇ। ਇਸ ਤਰ੍ਹਾਂ ਉਹ ਪੰਜਾਬ ਸਰਕਾਰ ਵਿੱਚ ਪਾਵਰਫੁੱਲ ਮੰਤਰੀ ਬਣ ਗਏ ਹਨ।
ਦੱਸ ਦਈਏ ਕਿ ਬਿਜਲੀ ਵਿਭਾਗ ਪਹਿਲਾਂ ਹਰਭਜਨ ਸਿੰਘ ਈਟੀਓ ਕੋਲ ਸੀ, ਜਿਨ੍ਹਾਂ ਕੋਲ ਹੁਣ ਸਿਰਫ਼ ਪਬਲਿਕ ਵਰਕ ਡਿਪਾਰਟਮੈਂਟ ਵਿਭਾਗ ਰਹਿ ਜਾਵੇਗਾ।
ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਹੋਰ ਕੈਬਨਿਟ ਮੰਤਰੀਆਂ ਨੂੰ ਪਹਿਲਾਂ ਹੀ ਅਲਾਟ ਕੀਤੇ ਗਏ ਬਾਕੀ ਵਿਭਾਗਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਫੇਰਬਦਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹ 'ਤੇ ਕੀਤਾ ਗਿਆ ਹੈ ਅਤੇ ਇਸਨੂੰ ਇੱਕ ਮਹੱਤਵਪੂਰਨ ਰਾਜਨੀਤਿਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਕਿਉਂਕਿ ਬਿਜਲੀ ਵਿਭਾਗ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਮੰਤਰਾਲਿਆਂ ਵਿੱਚੋਂ ਇੱਕ ਹੈ, ਜਿਸਦਾ ਸਿੱਧਾ ਪ੍ਰਭਾਵ ਉਦਯੋਗ ਅਤੇ ਜਨਤਾ ਦੋਵਾਂ 'ਤੇ ਪੈਂਦਾ ਹੈ।
- PTC NEWS