Sri Akal Takht Sahib ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ- ਸੇਵਾ ਕਰ ਰਹੀਆਂ ਸੰਸਥਾਵਾਂ ਦਾ ਬਣਾਇਆ ਜਾਵੇਗਾ ਇੱਕ ਪੋਰਟਲ
Sri Akal Takht Sahib News : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ’ਚ ਹੜ੍ਹ ਦੀ ਸਥਿਤੀ ਸਬੰਧੀ ਇਕੱਤਰਤਾ ਸੱਦੀ ਗਈ ਇਸ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪ੍ਰੈਸ ਕਾਨਫਰੰਸ ਕੀਤੀ।
ਜਿਸ ’ਚ ਉਨ੍ਹਾਂ ਨੇ ਕਿਹਾ ਕਿ ਆਪਣੀਆਂ ਸੰਸਥਾਵਾਂ ਨੂੰ ਅਸੀਂ ਆਪ ਹੀ ਬਦਨਾਮ ਨਾ ਕਰੀਏ। ਹੜ੍ਹਾਂ ’ਚ ਸੇਵਾ ਦੌਰਾਨ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਸੇਵਾ ਕਰਦਿਆਂ ਕਈ ਨੌਜਵਾਨ ਰੁੜ ਗਏ। ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਗਤ ਦੇ ਦਸਵੰਦ ਦਾ ਪੈਸਾ ਯੋਗ ਥਾਵਾਂ ’ਤੇ ਲਾਇਆ ਜਾਵੇਗਾ। ਨਾਲ ਹੀ ਸੇਵਾ ਕਰ ਰਹੀਆਂ ਸੰਸਤਾਵਾਂ ਦਾ ਇੱਕ ਪੋਰਟਲ ਵੀ ਬਣਾਇਆ ਜਾਵੇਗਾ। ਪੰਜਾਬੀਆਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ। ਹੁਣ ਜ਼ਮੀਨਾਂ ਨੂੰ ਬਚਾਉਣ ਲਈ ਜਦੱਜਹਿਦ ਕਰਨੀ ਪਵੇਗੀ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਸਰਕਾਰ ਏ ਖਾਲਸਾ.ਓ ਆਰ ਜੀ ਪੋਰਟਲ ਦਾ ਨਾਂ ਹੋਵੇਗਾ। ਜੋ ਕਿ ਸੋਮਵਾਰ ਤੱਕ ਤਿਆਰ ਕਰ ਲਈ ਜਾਵੇਗੀ। ਸਾਰੀਆਂ ਸੰਸਥਾਵਾਂ ਇਸ ’ਤੇ ਰਜਿਸਟ੍ਰੇਸ਼ਨ ਕਰਵਾਉਣਗੀਆਂ। ਹਰ ਸੰਸਥਾ ਦੇ 2-2 ਵਲੰਟੀਅਰ ਦੇਣਗੀਆਂ। ਨਾਲ ਹੀ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਤਿਆਰ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ , ਕਿਸਾਨ ਜੱਥੇਬੰਦੀਆਂ ਆਦਿ ਨੇ ਹੜ੍ਹ ਪੀੜਤਾਂ ਦੀ ਬਹੁਤ ਮਦਦ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰਜੀਤ ਸਿੰਘ ਨਿਹੰਗ ਸਿੱਖਾਂ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ। ਹਰਜੀਤ ਸਿੰਘ ਬਹਿਰੂਪੀਆ ਸਿੱਖ ਹੈ।
ਇਹ ਵੀ ਪੜ੍ਹੋ : Ludhiana ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਚੱਲੀਆਂ ਗੋਲੀਆਂ, ਜਾਣੋ ਕੀ ਹੈ ਮਾਮਲਾ
- PTC NEWS