ਪੰਜਾਬ 'ਚ ਬਹੁਤ ਜਲਦ ਦਸਤਕ ਦਵੇਗਾ 'ਬਿਪਰਜੋਏ'; ਕਿਸਾਨਾਂ ਨੂੰ ਖੇਤਾਂ 'ਚ ਨਾ ਜਾਣ ਦੀ ਸਲਾਹ
ਚੰਡੀਗੜ੍ਹ: ਗੁਜਰਾਤ 'ਚ ਤਬਾਹੀ ਮਚਾਉਣ ਵਾਲਾ ਚੱਕਰਵਤੀ ਤੂਫ਼ਾਨ ਬਿਪਰਜੋਏ ਹੁਣ ਰਾਜਸਥਾਨ ਤੋਂ ਬਾਅਦ ਪੰਜਾਬ ਦੇ ਪੂਰਬੀ ਮਾਲਵੇ 'ਚ ਅੱਜ ਆਪਣਾ ਅਸਰ ਦਿਖਾਵੇਗਾ। ਮੌਸਮ ਵਿਭਾਗ ਦੀ ਪੇਸ਼ਨਗੋਈ ਮੁਤਾਬਕ, ਆਉਣ ਵਾਲਾ ਬਿਪਰਜੋਏ 18 ਜੂਨ ਤੋਂ 20 ਜੂਨ ਤੱਕ ਪੰਜਾਬ ਦੇ ਪੂਰਬੀ ਹਿੱਸੇ, ਪੂਰਬੀ ਮਾਲਵੇ ਤੋਂ ਇਲਾਵਾ ਦੁਆਬਾ ਦੇ ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਮਾਝੇ ਦੇ ਪਠਾਨਕੋਟ ਤੋਂ ਇਸਦੇ ਲੰਘਣ ਦੀ ਉਮੀਦ ਹੈ, ਜਿਸ ਕਰਕੇ ਇਨ੍ਹਾਂ ਇਲਾਕਿਆਂ 'ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ: ਗੁਜਰਾਤ 'ਚ ਤਬਾਹੀ ਭਰੇ ਮੰਜ਼ਰ ਛੱਡ ਰਾਜਸਥਾਨ-ਪੰਜਾਬ ਵੱਲ ਵੱਧ ਰਿਹਾ ਚੱਕਰਵਾਤ ਬਿਪਰਜੋਏ
ਕਿਸਾਨਾਂ ਨੂੰ ਖੇਤਾਂ 'ਚ ਨਾ ਜਾਣ ਦੀ ਸਲਾਹ
ਕਮਜ਼ੋਰ ਹੋਇਆ 'ਬਿਪਰਜੋਏ' ਅਜੇ ਵੀ ਕਰ ਸਕਦਾ ਬਹੁਤ ਨੁਕਸਾਨ। ਇਸ ਦੌਰਾਨ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ ਦੀ ਹਿਦਾਇਤ ਦੇ ਨਾਲ ਨਾਲ ਕੱਚੇ ਅਤੇ ਕਮਜ਼ੋਰ ਘਰਾਂ ਵਿੱਚ ਨਾ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਕਿ ਝੱਖੜ ਦੌਰਾਨ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਵੀ ਦੂਰ ਰਹੋ। ਉਥੇ ਹੀ ਦੂਜੇ ਪਾਸੇ ਮਾਝੇ-ਦੁਆਬੇ ਦੇ ਚਾਰ ਜ਼ਿਲ੍ਹਿਆਂ ਤੋਂ ਇਲਾਵਾ ਪੱਛਮੀ ਪੰਜਾਬ 'ਚ ਗਰਮੀ ਦਾ ਜ਼ੋਰ ਜਾਰੀ ਰਹੇਗਾ।
ਹੋਰ ਖਬਰਾਂ ਵੀ ਪੜ੍ਹੋ:
- 'ਆਪ' ਦਾ ਸੀਨੀਅਰ ਯੂਥ ਵਰਕਰ ਨਿਕਲਿਆ ਲੁਧਿਆਣਾ ਲੁੱਟ ਦਾ ਮਾਸਟਰਮਾਈਂਡ, 'ਡਾਕੂ' ਹਸੀਨਾ ਵੀ ਕਾਬੂ
- ਲੁਧਿਆਣਾ ਪੁਲਿਸ ਦਾ ਡਾਕੂ ਹਸੀਨਾ ਨੂੰ ਚੈਲੇਂਜ, ਕਿਹਾ- 'ਜਿੰਨੀ ਤੇਜ਼ੀ ਨਾਲ ਭੱਜਣਾ ਭੱਜੋ, ਬਚ ਨਹੀਂ ਸਕਦੇ'
ਮਾਲਵੇ ਨੂੰ ਮਿਲੇਗੀ ਰਾਹਤ
ਬਿਪਰਜੋਏ ਜਿੱਥੇ ਦੂਜੇ ਸੂਬਿਆਂ ਲਈ ਮੁਸੀਬਤ ਲੈਕੇ ਆਇਆ ਉੱਥੇ ਹੀ ਪੰਜਾਬ 'ਚ ਆਉਂਦੇ ਆਉਂਦੇ ਇਹ ਕਾਫੀ ਕਮਜ਼ੋਰ ਪੈ ਗਿਆ ਹੈ, ਜਿਸ ਕਰਕੇ ਚੱਕਰਵਾਤ ਦੀ ਥਾਂ ਇਹ ਹਨੇਰੀ-ਝੱਖੜ ਦੇ ਰੂਪ 'ਚ ਦਸਤਕ ਦਵੇਗਾ ਅਤੇ ਮੌਸਮ ਵੀ ਸੁਹਾਵਣਾ ਬਣਾਵੇਗਾ। ਪੰਜਾਬ ਦੇ ਪੂਰਬੀ ਮਾਲਵੇ 'ਚ ਐਤਵਾਰ-ਸੋਮਵਾਰ 'ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਪੱਛਮੀ ਪੰਜਾਬ ਦੇ ਉਲਟ ਪੂਰਬੀ ਪੰਜਾਬ 'ਚ ਬਿਪਰਜੋਏ ਦੇ ਕਰਕੇ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ ਹੇਠਾਂ ਨੂੰ ਆਵੇਗਾ। 
ਉਦੈਪੁਰ 'ਚ ਚੱਕਰਵਾਤੀ ਤੂਫਾਨ ਬਿਪਰਜੋਏ ਦਾ ਪ੍ਰਭਾਵ
ਅਰਬ ਸਾਗਰ ਤੋਂ ਸ਼ੁਰੂ ਹੋਇਆ ਚੱਕਰਵਾਤੀ ਤੂਫਾਨ ਬਿਪਰਜੋਏ 15 ਜੂਨ ਸ਼ਾਮ ਨੂੰ ਰਾਜਸਥਾਨ 'ਚ ਦਾਖਲ ਹੋਇਆ। ਗੁਜਰਾਤ ਦੇ ਤੱਟੀ ਇਲਾਕਿਆਂ ਨਾਲ ਟਕਰਾਉਣ ਤੋਂ ਬਾਅਦ 15 ਜੂਨ ਦੀ ਰਾਤ ਨੂੰ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ। ਉਦੈਪੁਰ, ਜੋਧਪੁਰ, ਬਾੜਮੇਰ 'ਚ ਬਿਪਰਜੋਏ ਦਾ ਜ਼ਿਆਦਾ ਪ੍ਰਭਾਵ ਦੱਸਿਆ ਗਿਆ ਹੈ। ਇਨ੍ਹਾਂ ਇਲਾਕਿਆਂ 'ਚ ਭਾਰੀ ਮੀਂਹ ਦਾ ਅਸਰ ਦੇਖਣ ਨੂੰ ਮਿਲਿਆ। ਰਾਜਸਥਾਨ ਸਰਕਾਰ ਵੱਲੋਂ ਬਿਪਰਜੋਏ ਨੂੰ ਵੇਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ।
ਭਾਰੀ ਮੀਂਹ ਕਾਰਨ ਜਲੌਰ ਜ਼ਿਲ੍ਹੇ ਦੇ ਸਾਂਚੌਰ ਵਿੱਚ ਬੰਨ੍ਹ ਟੁੱਟਣ ਕਾਰਨ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ। ਬੰਨ੍ਹ ਟੁੱਟਣ ਕਾਰਨ ਨਰਮਦਾ ਲਿਫਟ ਨਹਿਰ ਵਿੱਚ ਪਾਣੀ ਵੱਧ ਗਿਆ। ਇਸ ਕਾਰਨ ਨਹਿਰ ਦਾ ਇੱਕ ਕਿਨਾਰਾ ਵੀ ਟੁੱਟ ਗਿਆ। ਸ਼ਨਿੱਚਰਵਾਰ ਰਾਤ ਨੂੰ ਬੰਨ੍ਹ ਟੁੱਟਣ ਦੀ ਸੂਚਨਾ ਮਿਲਦੇ ਹੀ ਪੂਰੇ ਸ਼ਹਿਰ ਨੂੰ ਖਾਲੀ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮੌਸਮ ਵਿਭਾਗ ਨੇ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ।
ਹੋਰ ਖਬਰਾਂ ਵੀ ਪੜ੍ਹੋ:
- ਲੁਧਿਆਣਾ ਲੁੱਟ ਕਾਂਡ 'ਤੇ ਵੱਡੀ ਅਪਡੇਟ, 'ਡਾਕੂ ਮੋਨਾ' ਨੇ ਸੁੱਖ ਸੁੱਖੀ ਸੀ- CP
- ਜਲੰਧਰ 'ਚ ਬਰਫ਼ ਫੈਕਟਰੀ 'ਚੋਂ ਗੈਸ ਹੋਈ ਲੀਕ, ਲੋਕਾਂ ਨੇ ਕਿਹਾ ਸਾਹ ਲੈਣ 'ਚ ਦਿੱਕਤ
- With inputs from agencies