Mon, Jun 17, 2024
Whatsapp

'ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ...' ਕਿਸਾਨਾਂ ਵੱਲੋਂ ਵਿਰੋਧ 'ਤੇ ਭਾਵੁਕ ਹੋਏ ਹੰਸ ਰਾਜ ਹੰਸ

ਹੰਸ ਰਾਜ ਹੰਸ ਨੇ ਕਿਸਾਨਾਂ ਵੱਲੋਂ ਆਪਣੇ ਵਿਰੋਧ 'ਤੇ ਕਿਹਾ ਮੈਂ ਸਿਰਫ ਗਰੀਬਾਂ ਲਈ ਆਇਆ, ਮੈਂ ਕਿਸਾਨਾਂ ਲਈ ਵੀ ਆਇਆ, ਮੈਂ ਵਪਾਰੀਆਂ ਦੇ ਲਈ ਵੀ ਆਇਆ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰਾ ਐਸਾ ਕੋਈ ਇਰਾਦਾ ਨਹੀਂ ਹੈ, ਮੈਂ ਨਹੀਂ ਚਾਹੁੰਦਾ।

Written by  KRISHAN KUMAR SHARMA -- May 24th 2024 02:47 PM -- Updated: May 24th 2024 04:47 PM
'ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ...' ਕਿਸਾਨਾਂ ਵੱਲੋਂ ਵਿਰੋਧ 'ਤੇ ਭਾਵੁਕ ਹੋਏ ਹੰਸ ਰਾਜ ਹੰਸ

'ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ...' ਕਿਸਾਨਾਂ ਵੱਲੋਂ ਵਿਰੋਧ 'ਤੇ ਭਾਵੁਕ ਹੋਏ ਹੰਸ ਰਾਜ ਹੰਸ

Hans Raj Hans in Moga : ਕਿਸਾਨ ਜਥੇਬੰਦੀਆਂ ਵੱਲੋਂ ਕੱਲ ਪਟਿਆਲਾ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਚ ਸ਼ਾਮਿਲ ਹੋਣ ਜਾ ਰਹੇ ਹੰਸਰਾਜ ਹੰਸ ਨੂੰ ਰੋਕੇ ਜਾਣ ਤੋਂ ਬਾਅਦ ਅੱਜ ਮੋਗਾ 'ਚ ਇੱਕ ਸਮਾਗਮ 'ਚ ਪਹੁੰਚੇ। ਪਿੰਡ ਦੌਲਤਪੁਰਾ ਉੱਚਾ ਵਿੱਚ ਰੱਖੇ ਗਏ ਸਮਾਗਮ ਦਰਮਿਆਨ ਲੋਕ ਸਭਾ ਸੀਟ ਤੋਂ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਰੱਖੇ ਸਮਾਗਮ ਦਰਮਿਆਨ ਗੱਲਾਂ ਕਰਦੇ ਕਰਦੇ ਭਾਵੁਕ ਹੋ ਗਏ। ਉਨ੍ਹਾਂ ਬੀਤੇ ਦਿਨ ਪੀਐਮ ਮੋਦੀ ਦੀ ਰੈਲੀ 'ਚ ਪਹੁੰਚਣ ਦੌਰਾਨ ਕਿਸਾਨਾਂ ਵੱਲੋਂ ਆਪਣੇ ਵਿਰੋਧ 'ਤੇ ਕਿਹਾ ਮੈਂ ਸਿਰਫ ਗਰੀਬਾਂ ਲਈ ਆਇਆ, ਮੈਂ ਕਿਸਾਨਾਂ ਲਈ ਵੀ ਆਇਆ, ਮੈਂ ਵਪਾਰੀਆਂ ਦੇ ਲਈ ਵੀ ਆਇਆ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰਾ ਐਸਾ ਕੋਈ ਇਰਾਦਾ ਨਹੀਂ ਹੈ, ਮੈਂ ਨਹੀਂ ਚਾਹੁੰਦਾ, ਮੇਰਾ ਡਰਾਈਵਰ ਮੇਰੇ ਬੇਟੇ ਵਰਗਾ ਆ, ਉਹਨੂੰ ਕੁਝ ਹੋਵੇ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਮੈਨੂੰ ਕਿਸੇ ਕੱਲੀ ਜਗ੍ਹਾ ਬੁਲਾ ਲਿਓ, ਮੈਂ ਬਿਨਾਂ ਡਰੇ ਗੱਲ ਕਰਾਂਗਾ, ਮੈਨੂੰ ਜੋ ਕਹੋਗੇ ਕਰਾਂਗਾ, ਮੇਰਾ ਸਿਰ ਹਾਜ਼ਰ ਹੈ। ਮੈਂ ਮੌਤ ਨਹੀਂ ਡਰਦਾ, ਭਾਵੇਂ ਮੇਰੀ ਵੀਡੀਓ ਦੇਖ ਲਿਓ, ਜੇ ਮੇਰੇ ਚਿਹਰੇ 'ਤੇ ਕੋਈ ਖੌਫ ਹੋਵੇ।

ਉਨ੍ਹਾਂ ਕਿਹਾ ਕਿ ਮੈਂ ਮੈਂਟਲੀ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੀ ਅਤੇ ਦਿਮਾਗੀ ਤੌਰ 'ਤੇ ਮੈਂ ਸੋਚ ਰਿਹਾ ਸੀ ਕਿ ਟਾਈਮ ਆ ਗਿਆ ਹੁਣ, ਪਰ ਇਹ ਬਲੀਦਾਨ ਅੱਜ ਦੇਣਾ ਪੈਣਾ ਕਿਉਂਕਿ ਕਿਰਪਾਨਾਂ ਬਰਛੀਆਂ ਨਿਕਲ ਗਈਆਂ ਸੀ। ਗੱਡੀ ਤੋੜ ਦਿੱਤੀ ਗਈ ਸੀ ਅਤੇ ਦੋ ਬੰਦੇ ਜਖਮੀ ਹੋ ਗਏ ਸੀ। ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ, ਜਿਹਦੇ ਨਾਲ ਕੰਮ ਵੱਧ ਜਾਏ। ਉਨ੍ਹਾਂ ਕਿਹਾ ਕਿ ਹੱਥ ਜੋੜ ਕੇ ਮੇਰੀ ਬੇਨਤੀ ਹੈ ਪਿੰਡਾਂ 'ਚ ਭਾਈਚਾਰਕ ਸਾਂਝ ਬਣਾਈ ਰੱਖੋ, ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਹਾਂ...ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ, ਜੇ ਕੋਈ ਗਲਤ ਤਰਜਮਾ ਉਹਦਾ ਹੋਇਆ, ਕਿਸੇ ਦਾ ਦਿਲ ਦੁਖਿਆ ਤੇ ਮੈਂ ਮਾਫੀ ਮੰਗਦਾ ਹਾਂ, ਤੁਸੀਂ ਖੁਸ਼ ਰਹੋ।


ਉਨ੍ਹਾਂ ਕਿਹਾ ਕਿ ਬੀਤੇ ਦਿਨ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਰੈਲੀ ਵਿੱਚ ਮਿਲਿਆ ਅਤੇ ਉਨ੍ਹਾਂ ਨੇ ਵੀ ਮੈਨੂੰ ਭਰੋਸਾ ਦਿੱਤਾ ਹੈ ਕਿ ਜਿਹੜੀ ਗੱਲ ਜਾਂ ਵਾਅਦਾ ਤੁਸੀ ਕਰੋਗੇ, ਉਹ ਪੂਰਾ ਹੋਵੇਗਾ।

- PTC NEWS

Top News view more...

Latest News view more...

PTC NETWORK