Haryana BJP Candidate list: ਭਾਜਪਾ ਨੇ ਹਰਿਆਣਾ ਦੀਆਂ 67 ਸੀਟਾਂ ਲਈ ਲਿਸਟ ਜਾਰੀ, CM ਸੈਣੀ ਦੀ ਸੀਟ ਬਦਲੀ, ਕਿਸ ਨੂੰ ਕਿੱਥੋਂ ਮਿਲੀ ਟਿਕਟ?
Haryana BJP Candidate list: ਭਾਜਪਾ ਨੇ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 67 ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਾਡਵਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਅੰਬਾਲਾ ਸੀਟ ਤੋਂ ਅਨਿਲ ਵਿੱਜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਰਵਿੰਦ ਸ਼ਰਮਾ ਨੂੰ ਗੁਹਾਨਾ ਸੀਟ ਤੋਂ ਟਿਕਟ ਮਿਲੀ ਹੈ।
ਇਸ ਸੂਚੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਜੇਜੇਪੀ ਦੇ ਤਿੰਨ ਸਾਬਕਾ ਵਿਧਾਇਕਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਦੇਵੇਂਦਰ ਬਬਲੀ ਨੂੰ ਟੋਹਾਣਾ, ਰਾਮ ਕੁਮਾਰ ਗੌਤਮ ਨੂੰ ਸਫੀਦੋਂ ਅਤੇ ਅਨੂਪ ਧਾਨਕ ਨੂੰ ਉਕਲਾਨਾ ਤੋਂ ਟਿਕਟ ਮਿਲੀ ਹੈ।
केन्द्रीय चुनाव समिति ने होने वाले हरियाणा विधानसभा चुनाव 2024 के लिए निम्नलिखित नामों पर अपनी स्वीकृति प्रदान की है। @BJP4Haryana pic.twitter.com/CobvqYLBBB — Sanjay Mayukh (@drsanjaymayukh) September 4, 2024
ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਚੋਣ ਨਤੀਜੇ 8 ਅਕਤੂਬਰ ਨੂੰ ਗਿਣਤੀ ਤੋਂ ਬਾਅਦ ਆਉਣਗੇ। ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ 2024 ਨੂੰ ਖਤਮ ਹੋਣ ਜਾ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਅਕਤੂਬਰ 2019 ਵਿੱਚ ਹੋਈਆਂ ਸਨ। ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਦੇ ਗਠਜੋੜ ਨੇ ਰਾਜ ਵਿੱਚ ਸਰਕਾਰ ਬਣਾਈ। ਭਾਜਪਾ ਕੋਲ 40, ਕਾਂਗਰਸ ਕੋਲ 31 ਅਤੇ ਆਜ਼ਾਦ/ਹੋਰਾਂ ਕੋਲ 19 ਸੀਟਾਂ ਹਨ। ਪਹਿਲਾਂ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸਨ ਅਤੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣੇ ਸਨ। ਪਰ ਤਿਉਹਾਰਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਤਰੀਕ ਬਦਲ ਦਿੱਤੀ।
ਹਰਿਆਣਾ ਵਿਧਾਨ ਸਭਾ ਲਈ 2014 ਵਿੱਚ ਹੋਈਆਂ ਚੋਣਾਂ ਵਿੱਚ ਭਾਜਪਾ ਪਹਿਲੀ ਵਾਰ ਜਿੱਤੀ ਸੀ। ਭਾਜਪਾ ਨੇ 47 ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ। ਉਦੋਂ ਇਨੈਲੋ 19 ਸੀਟਾਂ ਜਿੱਤ ਕੇ ਦੂਜੇ ਨੰਬਰ 'ਤੇ ਸੀ ਅਤੇ ਕਾਂਗਰਸ 15 ਸੀਟਾਂ ਨਾਲ ਤੀਜੇ ਨੰਬਰ 'ਤੇ ਸੀ। 2019 'ਚ ਮੁੜ ਹਰਿਆਣਾ ਚੋਣਾਂ 'ਚ ਕੋਈ ਵੀ ਪਾਰਟੀ ਬਹੁਮਤ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੀ ਅਤੇ ਭਾਜਪਾ 40 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ। ਕਾਂਗਰਸ ਦਾ ਕਾਫ਼ਲਾ 31 ਸੀਟਾਂ 'ਤੇ ਰੁਕਿਆ ਅਤੇ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ 10 ਸੀਟਾਂ ਜਿੱਤੀਆਂ। ਚੌਟਾਲਾ ਪਰਿਵਾਰ ਦੀ ਪਾਰਟੀ ਇਨੈਲੋ ਸਿਰਫ਼ ਇੱਕ ਸੀਟ ਜਿੱਤ ਸਕੀ।
- PTC NEWS