Blackmail Scam : ਅੱਜਕਲ੍ਹ ਭਾਰਤ 'ਚ ਸਾਈਬਰ ਧੋਖਾਧੜੀ ਦਾ ਪੈਟਰਨ ਬਦਲ ਰਿਹਾ ਹੈ। ਹਰ ਰੋਜ਼ ਲੋਕਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਬਲੈਕਮੇਲ ਕਰਕੇ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ। ਤਸਵੀਰਾਂ ਅਤੇ ਵੀਡੀਓਜ਼ ਨੂੰ ਐਡਿਟ ਕਰਕੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ, ਜੋ ਕਿ ਔਨਲਾਈਨ ਧੋਖਾਧੜੀ ਦਾ ਨਵਾਂ ਤਰੀਕਾ ਬਣ ਗਿਆ ਹੈ। ਇਹ ਸਾਈਬਰ ਅਪਰਾਧੀ ਸੋਸ਼ਲ ਮੀਡੀਆ ਤੋਂ ਲੋਕਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਚੁੱਕਦੇ ਹਨ, ਉਨ੍ਹਾਂ ਨੂੰ ਨਗਨ ਜਾਂ ਬਾਲਗ ਸਮੱਗਰੀ ਨਾਲ ਐਡਿਟ ਕਰਦੇ ਹਨ ਅਤੇ ਫਿਰ ਪੈਸੇ ਦੀ ਮੰਗ ਕਰਦੇ ਹਨ। ਤਾਂ ਆਓ ਜਾਣਦੇ ਹਾਂ ਬਲੈਕਮੇਲ ਘੋਟਾਲੇ 'ਤੋਂ ਬਚਣ ਦੇ ਆਸਾਨ ਤਰੀਕੇ...
ਬਲੈਕਮੇਲ ਘੋਟਾਲੇ 'ਤੋਂ ਬਚਣ ਦੇ ਆਸਾਨ ਤਰੀਕੇ
- ਜੇਕਰ ਤੁਹਾਡੇ ਨਾਲ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਸਭ ਤੋਂ ਪਹਿਲਾ ਆਪਣੇ ਦੋਸਤਾਂ ਨੂੰ ਇਸ ਬਾਰੇ ਸੂਚਿਤ ਕਰੋ ਅਤੇ ਇਸ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕਰੋ।
- ਇਸ ਤਰ੍ਹਾਂ ਦੀ ਬਲੈਕਮੇਲਿੰਗ 'ਤੋਂ ਡਰ ਕੇ ਕਦੇ ਵੀ ਪੈਸੇ ਦੇਣ ਦੀ ਗਲਤੀ ਨਾ ਕਰੋ, ਕਿਉਂਕਿ ਇੱਕ ਵਾਰ ਪੈਸੇ ਦੇ ਦੇਣ ਤੋਂ ਬਾਅਦ ਤੁਸੀਂ ਉਸ ਤੋਂ ਛੁਟਕਾਰਾ ਨਹੀਂ ਪਾ ਸਕੋਗੇ। ਇਹ ਬਲੈਕਮੇਲਰ ਤੁਹਾਡੇ ਤੋਂ ਵਾਰ-ਵਾਰ ਪੈਸੇ ਮੰਗਣਗੇ।
- ਜੇਕਰ ਅਜਿਹੀ ਘਟਨਾ ਵਾਪਰਦੀ ਹੈ, ਤਾਂ ਨਜ਼ਦੀਕੀ ਪੁਲਿਸ ਸਟੇਸ਼ਨ 'ਚ ਸਬੂਤ ਸਮੇਤ FIR ਦਰਜ ਕਰੋ। ਨਾਲ ਹੀ X (ਪਹਿਲਾਂ ਟਵਿੱਟਰ) @Cyberdost ਦੇ ਹੈਂਡਲ 'ਤੇ ਜਾ ਕੇ ਮੈਸੇਜ 'ਚ ਪੂਰੀ ਜਾਣਕਾਰੀ ਦਿਓ। ਤੁਸੀਂ ਇਸ ਬਾਰੇ 1930 ਨੰਬਰ ਡਾਇਲ ਕਰਕੇ ਵੀ ਸ਼ਿਕਾਇਤ ਕਰ ਸਕਦੇ ਹੋ।
- ਜੇਕਰ ਕੋਈ ਤੁਹਾਡੀਆਂ ਫੋਟੋਆਂ ਦੀ ਦੁਰਵਰਤੋਂ ਕਰਕੇ ਤੁਹਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸ ਤੋਂ ਪ੍ਰਾਪਤ ਹੋਏ ਸਾਰੇ ਸੰਦੇਸ਼ਾਂ ਦਾ ਸਕਰੀਨ ਸ਼ਾਟ ਰੱਖੋ, ਕਿਉਂਕਿ ਇਹ ਲੋਕ ਕੁਝ ਸਮੇਂ ਬਾਅਦ ਅਕਾਉਂਟ ਨੂੰ ਡਿਲੀਟ ਕਰ ਦਿੰਦੇ ਹਨ। ਸਜਿਹੇ 'ਚ ਤੁਹਾਡੇ ਕੋਲ ਕੋਈ ਸਬੂਤ ਨਹੀਂ ਰਹਿ ਜਾਵੇਗਾ।
- ਜੇਕਰ ਤੁਹਾਡੇ ਨਾਲ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਮੈਸੇਜ ਨੂੰ ਡਿਲੀਟ ਕਰਨ ਦੀ ਗਲਤੀ ਨਾ ਕਰੋ। ਇਹ ਸੰਦੇਸ਼ ਸਬੂਤ ਵਜੋਂ ਬਹੁਤ ਉਪਯੋਗੀ ਹੋਣਗੇ। ਇਸ ਤਰ੍ਹਾਂ ਸੰਦੇਸ਼ ਨੂੰ ਮਿਟਾਉਣ ਦਾ ਮਤਲਬ ਹੈ ਕਿ ਤੁਸੀਂ ਖੁਦ ਸਬੂਤ ਨੂੰ ਮਿਟਾ ਰਹੇ ਹੋ।
- PTC NEWS