Tue, Dec 16, 2025
Whatsapp

Ajanala News : 3 ਦਿਨਾਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਘਰਵਾਲੀ ਦੇ ਹੋਣ ਵਾਲਾ ਸੀ ਬੱਚਾ, ਨਸ਼ੇ ਨਾਲ ਮੌਤ ਦਾ ਖਦਸ਼ਾ

Ajanala News : ਮ੍ਰਿਤਕ ਦੇ ਭਰਾ ਨੇ ਕਿਹਾ ਕਿ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਕਰੀਬ ਦੋ ਸਾਲ ਤੋਂ ਲਗਾਤਾਰ ਨਸ਼ਾ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮੌਤ ਦਾ ਕਾਰਨ ਟੀਕਾ ਲਗਾਇਆ ਵੀ ਹੋ ਸਕਦਾ ਹੈ ਕਿਉਂਕਿ ਇਹ ਨਸ਼ੇ ਕਰਨ ਦਾ ਆਦੀ ਸੀ।

Reported by:  PTC News Desk  Edited by:  KRISHAN KUMAR SHARMA -- August 22nd 2025 02:20 PM -- Updated: August 22nd 2025 02:24 PM
Ajanala News : 3 ਦਿਨਾਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਘਰਵਾਲੀ ਦੇ ਹੋਣ ਵਾਲਾ ਸੀ ਬੱਚਾ, ਨਸ਼ੇ ਨਾਲ ਮੌਤ ਦਾ ਖਦਸ਼ਾ

Ajanala News : 3 ਦਿਨਾਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਘਰਵਾਲੀ ਦੇ ਹੋਣ ਵਾਲਾ ਸੀ ਬੱਚਾ, ਨਸ਼ੇ ਨਾਲ ਮੌਤ ਦਾ ਖਦਸ਼ਾ

Ajanala News : ਅਜਨਾਲਾ ਡੇਰਾ ਬਾਬਾ ਨਾਨਕ ਰੋਡ 'ਤੇ ਬਣੇ ਨਵੇਂ ਬਣੇ ਬਾਈਪਾਸ ਦੇ ਪੁੱਲ ਤੇ ਅੱਜ ਇੱਕ ਨੌਜਵਾਨ ਦੀ ਗਲੀ ਸੜੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਸੀ ਕਿ ਉਹਨਾਂ ਦਾ ਮੁੰਡਾ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ ਅਤੇ ਉਹਨਾਂ ਵੱਲੋਂ ਪੁਲਿਸ ਰਮਦਾਸ ਵਿੱਚ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਹੈ ਅਤੇ ਲਗਾਤਾਰ ਉਹਨਾਂ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ। ਜਦ ਉਹ ਅੱਜ ਇਸ ਪੁੱਲ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਆਪਣੇ ਨੌਜਵਾਨ ਬੇਟੇ ਦੀ ਲਾਸ਼ ਮਿਲੀ ਜੋ ਕਿ ਗਲੀ ਸੜੀ ਹਾਲਤ ਵਿੱਚ ਸੀ।

ਦੋ ਸਾਲ ਤੋਂ ਨਸ਼ੇ ਦਾ ਆਦੀ ਸੀ ਨੌਜਵਾਨ


ਮ੍ਰਿਤਕ ਦੇ ਭਰਾ ਨੇ ਕਿਹਾ ਕਿ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਕਰੀਬ ਦੋ ਸਾਲ ਤੋਂ ਲਗਾਤਾਰ ਨਸ਼ਾ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮੌਤ ਦਾ ਕਾਰਨ ਟੀਕਾ ਲਗਾਇਆ ਵੀ ਹੋ ਸਕਦਾ ਹੈ ਕਿਉਂਕਿ ਇਹ ਨਸ਼ੇ ਕਰਨ ਦਾ ਆਦੀ ਸੀ। ਉਸ ਨੇ ਕਿਹਾ ਕਿ ਨੌਜਵਾਨ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇਸ ਦੇ ਘਰ ਇੱਕ ਮਹੀਨੇ ਬਾਅਦ ਬੱਚਾ ਵੀ ਹੋਣ ਵਾਲਾ ਸੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਕੋਲ ਬੇਨਤੀ ਕੀਤੀ ਕਿ ਨਸ਼ਿਆਂ ਦੇ ਸੌਦਾਗਰਾਂ 'ਤੇ ਕਾਬੂ ਪਾਇਆ ਜਾਵੇ ਤਾਂ ਜੋ ਬਾਕੀ ਦਾ ਨੌਜਵਾਨਾਂ ਨੂੰ ਮੌਤ ਦੀ ਜਕੜ ਜਾਣ ਤੋਂ ਬਚਾਇਆ ਜਾ ਸਕੇ।

ਪੁਲਿਸ ਨੇ ਸੱਪ ਦੇ ਡੰਗ ਨਾਲ ਮੌਤ ਦਾ ਜਤਾਇਆ ਖਦਸ਼ਾ

ਉਧਰ, ਇਸ ਸਬੰਧੀ ਐਸਐਚਓ ਅਜਨਾਲਾ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ਉੱਤੇ ਨੀਲੇ ਨਿਸ਼ਾਨ ਪਏ ਹੋਣਾਂ ਅਤੇ ਛਾਲੇ ਪਏ ਹੋਣ, ਤੋਂ ਲੱਗਦਾ ਹੈ ਕਿ ਮ੍ਰਿਤਕ ਨੂੰ ਕੋਈ ਸੱਪ ਲੜਿਆ ਹੈ ਕਿਉਂਕਿ ਅੱਜਕੱਲ ਸੱਪ ਜ਼ਮੀਨ ਵਿਚੋਂ ਜ਼ਿਆਦਾ ਬਾਹਰ ਆ ਰਹੇ ਹਨ। ਹੋ ਸਕਦਾ ਹੈ ਸੱਪ ਲੜ ਕੇ ਮੌਤ ਹੋਈ ਹੋਵੇ। ਫਿਰ ਵੀ ਇਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK