Youth Dies of Drug Overdose : ਤਲਵੰਡੀ ਸਾਬੋ ’ਚ ਨਸ਼ੇ ਦੇ ਦੈਂਤ ਦਾ ਕਹਿਰ, ਇੱਕ ਨੌਜਵਾਨ ਦੀ ਹੋਈ ਮੌਤ, ਰੋਸ ’ਚ ਪਿੰਡਵਾਸੀ
Youth died in Talwandi Sabo : ਇਤਹਾਸਿਕ ਇਲਾਕੇ ਵਿੱਚ ਨਸ਼ੇ ਦਾ ਬੋਲਬਾਲਾ ਲਗਾਤਾਰ ਜਾਰੀ ਹੈ ਤੇ ਨੌਜਵਾਨ ਨਸ਼ਿਆਂ ਦੇ ਮੱਕੜ ਜਾਲ ਵਿੱਚ ਅਜਿਹੇ ਫਸ ਰਹੇ ਹਨ ਕਿ ਉਨ੍ਹਾਂ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਰਹੀ ਹੈ ਅਤੇ ਤਾਜ਼ਾ ਮਾਮਲਾ ਸਬ ਡਿਵੀਜਨ ਤਲਵੰਡੀ ਸਾਬੋ ਦੇ ਰਾਮਾ ਮੰਡੀ ਥਾਣਾ ਅਧੀਨ ਪੈਦੇ ਪਿੰਡ ਸੇਖੂ ਦਾ ਹੈ ਜਿੱਥੇ ਦੇ ਨੌਜਵਾਨ ਮਨਦੀਪ ਸਿੰਘ (24) ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਹੈ।
ਇਸ ਸਬੰਧੀ ਸਥਾਨਕ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਨਸ਼ਿਆਂ ਦੀ ਦਲਦਲ ਵਿੱਚ ਅਜਿਹਾ ਫਸਿਆ ਕਿ ਉਸ ਦੀ ਇਸੇ ਕਾਰਨ ਹੀ ਮੌਤ ਹੋ ਗਈ। ਉਨਾਂ ਦੱਸਿਆ ਕਿ ਪਿੰਡ ਵਿੱਚ ਨਸ਼ੇ ਵੇਚਦੇ ਹਨ ਪਰ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਉਨਾਂ ਦੱਸਿਆ ਕਿ ਪੀੜਤ ਪਰਿਵਾਰ ਦਾ ਘਰ ਬਰਬਾਦ ਹੋ ਗਿਆ ਹੈ ਕਿਉਂਕਿ ਨੌਜਵਾਨ ਸਪੁੱਤਰ ਨੇ ਸਾਡੇ ਘਰ ਦਾ ਗੁਜ਼ਾਰਾ ਚਲਾਉਣਾ ਸੀ ਉਸ ਦੀ ਹੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ ਹੈ ਜਿਸਦੀ ਲਾਸ਼ ਪਿੰਡ ਕੋਲੋਂ ਲੰਘਦੇ ਰਜਵਾਹੇ ਕੋਲੋਂ ਮਿਲੀ ਹੈ।
ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਸੇਖੂ ਵਿਖੇ ਇੱਕ ਵਿਅਕਤੀ ਜਿਸ ਦਾ ਨਾਮ ਮਨਦੀਪ ਸਿੰਘ ਪੁੱਤਰ ਗੁਲਾਬ ਸਿੰਘ ਪਿੰਡ ਸੇਖੂ ਹੈ, ਦੀ ਨਸ਼ਾ ਲੈਣ ਕਰਕੇ ਮੌਤ ਹੋ ਗਈ ਹੈ। ਜਿਸ ਸਬੰਧੀ ਥਾਣਾ ਰਾਮਾ ਮੰਡੀ ਵਿਖੇ ਤੁਰੰਤ ਇੱਕ ਵਿਅਕਤੀ ਖਿਲਾਫ ਐਫਆਈਆਰ ਰਜਿਸਟਰ ਕੀਤੀ ਗਈ। ਦੋਸ਼ੀ ਜਗਦੇਵ ਸਿੰਘ ਨੂੰ ਤੁਰੰਤ ਗ੍ਰਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Jalandhar News : ਛਾਪਾ ਮਾਰਨ ਆਈ ਪੁਲਿਸ ਨੂੰ ਦੇਖ ਭੱਜਿਆ ਨੌਜਵਾਨ, ਤੀਜੀ ਮੰਜ਼ਿਲ ਤੋਂ ਮਾਰੀ ਛਾਲ
- PTC NEWS