Thu, Dec 12, 2024
Whatsapp

ਪ੍ਰੇਮਿਕਾ ਨੂੰ ਮਨਾਉਣ ਲਈ 150 ਫੁੱਟ ਉੱਚੇ ਇਲੈਕਟ੍ਰਿਕ ਟਾਵਰ 'ਤੇ ਚੜ੍ਹਿਆ ਬੁਆਏਫ੍ਰੈਂਡ, ਵੀਡੀਓ ਹੋਇਆ ਵਾਇਰਲ

Reported by:  PTC News Desk  Edited by:  Jasmeet Singh -- August 06th 2023 02:48 PM
ਪ੍ਰੇਮਿਕਾ ਨੂੰ ਮਨਾਉਣ ਲਈ 150 ਫੁੱਟ ਉੱਚੇ ਇਲੈਕਟ੍ਰਿਕ ਟਾਵਰ 'ਤੇ ਚੜ੍ਹਿਆ ਬੁਆਏਫ੍ਰੈਂਡ, ਵੀਡੀਓ ਹੋਇਆ ਵਾਇਰਲ

ਪ੍ਰੇਮਿਕਾ ਨੂੰ ਮਨਾਉਣ ਲਈ 150 ਫੁੱਟ ਉੱਚੇ ਇਲੈਕਟ੍ਰਿਕ ਟਾਵਰ 'ਤੇ ਚੜ੍ਹਿਆ ਬੁਆਏਫ੍ਰੈਂਡ, ਵੀਡੀਓ ਹੋਇਆ ਵਾਇਰਲ

ਛੱਤੀਸਗੜ੍ਹ: ਗੋਰੇਲਾ-ਪੇਂਦਰਾ-ਮਰਵਾਹੀ ਖੇਤਰ ਤੋਂ ਰਿਪੋਰਟ ਕੀਤੀ ਗਈ ਇੱਕ ਨਾਟਕੀ ਅਤੇ ਜੋਖਮ ਭਰੀ ਘਟਨਾ ਵਿੱਚ, ਦੋ ਪ੍ਰੇਮੀ ਆਪਣੇ ਰਿਸ਼ਤੇ ਨੂੰ ਲੈ ਕੇ ਲੜਾਈ ਵਿੱਚ ਇੱਕ 150 ਫੁੱਟ ਉੱਚੇ ਉੱਚ-ਵੋਲਟੇਜ ਬਿਜਲੀ ਦੇ ਟਾਵਰ 'ਤੇ ਚੜ੍ਹ ਗਏ। ਉਥੋਂ ਦੇ ਵੀਡੀਓ ਆਨਲਾਈਨ ਸਾਹਮਣੇ ਆਏ ਹਨ। ਜਿਸ 'ਚ ਇੱਕ ਪ੍ਰੇਮਿਕਾ ਆਪਣੇ ਪਿਆਰ ਨੂੰ ਮਨਾਉਣ ਲਈ ਟਾਵਰ ਦੇ ਸਿਖਰ 'ਤੇ ਪਹੁੰਚਣ ਗਈ ਅਤੇ ਉਸ ਤੋਂ ਬਾਅਦ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਨਾਉਣ ਅਤੇ ਹੇਠਾਂ ਲਿਆਉਣ ਲਈ ਪਿੱਛੇ ਭੱਜਿਆ। ਪੁਲਿਸ ਵੱਲੋਂ ਦੋਵਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਜੋੜਾ ਨਿਡਰ ਆਪਣੀ ਜਾਨ ਖਤਰੇ ਵਿੱਚ ਪਾ ਕੇ ਬਿਜਲੀ ਦੇ ਟਾਵਰ 'ਤੇ ਚੜ੍ਹ ਗਿਆ। ਪਹਿਲਾਂ ਮਹਿਲਾ ਉੱਪਰ ਚੜ੍ਹੀ ਅਤੇ ਬਾਅਦ ਵਿੱਚ ਪ੍ਰੇਮੀ ਵੀ ਉਸ ਨਾਲ ਗੱਲ ਕਰਨ ਲਈ ਉੱਪਰ ਚੜ੍ਹ ਗਿਆ। ਰਿਪੋਰਟਾਂ ਮੁਤਾਬਕ ਜਦੋਂ ਸਥਾਨਕ ਪੁਲਿਸ ਨੇ ਮਾਮਲੇ 'ਚ ਦਖਲ ਦਿੱਤਾ ਤਾਂ ਅਗਲੇ 30 ਮਿੰਟਾਂ ਵਿੱਚ ਪ੍ਰੇਮਿਕਾ ਅਤੇ ਬੁਆਏਫ੍ਰੈਂਡ ਜ਼ਮੀਨ 'ਤੇ ਵਾਪਸ ਆ ਗਏ। ਪੁਲਿਸ ਹੁਣ ਇਸ ਸਾਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ।


ਮਹਿਲਾ ਦੀ ਪਛਾਣ ਅਨੀਤਾ ਭੈਣਾ ਵਜੋਂ ਹੋਈ ਹੈ, ਜਿਸ ਦੇ ਨੇੜਲੇ ਪਿੰਡ ਕੋਡਗਰ ਦੇ ਇੱਕ ਮੁੰਡੇ ਨਾਲ ਕਥਿਤ ਤੌਰ 'ਤੇ ਵਿਆਹ ਤੋਂ ਬਾਹਰਲੇ ਸਬੰਧ ਸਨ। ਅਨੀਤਾ ਅਤੇ ਮੁਕੇਸ਼ ਇੱਕ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਹਾਲਾਂਕਿ ਪਿਛਲੇ ਦਿਨਾਂ ਵਿੱਚ ਉਹ ਪ੍ਰੇਮੀ ਦੇ ਪਿੰਡ ਗਈ ਅਤੇ ਉਸਦੇ ਨਾਲ ਰਹਿਣ ਲੱਗੀ। ਬਾਅਦ ਵਿੱਚ ਵੀਰਵਾਰ ਨੂੰ ਦੋਵਾਂ ਵਿੱਚ ਕੁਝ ਮਤਭੇਦ ਹੋ ਗਏ ਅਤੇ ਲੜਾਈ ਹੋ ਗਈ। ਪਰੇਸ਼ਾਨ ਅਨੀਤਾ ਟਾਵਰ ਵੱਲ ਤੁਰ ਪਈ ਅਤੇ ਉਸ ਉੱਤੇ ਚੜ੍ਹ ਗਈ। ਜਲਦੀ ਹੀ ਮੁਕੇਸ਼ ਵੀ ਮਾਮਲਾ ਸੁਲਝਾਉਣ ਅਤੇ ਉਸ ਨੂੰ ਵਾਪਸ ਲਿਆਉਣ ਲਈ ਟਾਵਰ 'ਤੇ ਚੜ੍ਹ ਗਿਆ।

ਕਾਬਲੇਗੌਰ ਹੈ ਕਿ ਇਸ ਦੌਰਾਨ ਲੋਕਾਂ ਵੱਲੋਂ ਟਾਵਰ 'ਤੇ ਚੜ੍ਹ ਕੇ ਅੰਦੋਲਨ ਕਰਨ ਜਾਂ ਗੁੱਸਾ ਪ੍ਰਦਰਸ਼ਿਤ ਕਰਨ ਦੀਆਂ ਘਟਨਾਵਾਂ ਇਸ ਖੇਤਰ ਵਿੱਚ ਆਮ ਹਨ। ਇਸ ਇਲਾਕੇ 'ਚ ਅਜਿਹੇ ਹੀ ਮਾਮਲੇ ਸਾਹਮਣੇ ਆਉਣ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ।

ਸਾਲ 2017 ਵਿੱਚ ਇੱਕ ਨੌਜਵਾਨ ਵੱਲੋਂ ਇੱਕ ਮੋਬਾਈਲ ਟਾਵਰ ਉੱਤੇ ਚੜ੍ਹ ਕੇ ਰਾਜ ਵਿੱਚ ਸ਼ਰਾਬ 'ਤੇ ਪਾਬੰਦੀ ਦੀ ਮੰਗ ਕੀਤੀ ਗਈ ਸੀ। ਪਿਛਲੇ ਸਾਲ ਛੱਤੀਸਗੜ੍ਹ ਦੇ ਇੱਕ ਹਾਈ-ਵੋਲਟੇਜ ਡਰਾਮੇ ਵਿੱਚ ਇੱਕ ਪਤਨੀ ਬਿਜਲੀ ਦੇ ਟਾਵਰ 'ਤੇ ਚੜ੍ਹ ਗਈ ਅਤੇ ਉਸ ਨੇ ਪਤੀ ਵੱਲੋਂ ਸ਼ਰਾਬ ਪੀਣ ਅਤੇ ਘਰੇਲੂ ਹਿੰਸਾ ਦਾ ਹਵਾਲਾ ਦਿੰਦਿਆਂ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਸਾਲ ਅਗਸਤ ਦੇ ਸ਼ੁਰੂ ਵਿੱਚ ਇੱਕ ਵਿਅਕਤੀ ਨੂੰ ਬਿਹਤਰ ਸੜਕ ਬੁਨਿਆਦੀ ਢਾਂਚੇ ਲਈ ਇੱਕ ਘੰਟੇ ਦੇ ਵਿਰੋਧ ਦੇ ਬਾਅਦ 50-ਫੁੱਟ-ਉੱਚੇ ਟਾਵਰ ਤੋਂ ਹੇਠਾਂ ਉਤਰਿਆ ਗਿਆ।

ਹੋਰ ਖਬਰਾਂ ਪੜ੍ਹੋ:
ਪੰਜਾਬ ਦੇ 19 ਜ਼ਿਲ੍ਹਿਆਂ 'ਚ ਮੀਂਹ ਦਾ ਖ਼ਦਸ਼ਾ, ਮੌਸਮ ਵਿਭਾਗ ਵਲ੍ਹੋਂ ਯੈੱਲੋ ਅਲਰਟ ਜਾਰੀ
ਬਹਾਦਰਗੜ੍ਹ ਟਰੇਨਿੰਗ ਸੈਂਟਰ ‘ਚ ਗੋਲੀਬਾਰੀ ਕਾਰਨ ਟਰੇਨੀ ਕਮਾਂਡੋ ਦੀ ਮੌਤ
ASI ਸਰਵੇਖਣ ਦਾ ਅੱਜ ਤੀਸਰਾ ਦਿਨ, ਜਾਣੋ ਗਿਆਨਵਾਪੀ ਮਸਜਿਦ ਵਿੱਚ ਹੁਣ ਤੱਕ ਕੀ ਕੁਝ ਮਿਲਿਆ?

- With inputs from agencies

Top News view more...

Latest News view more...

PTC NETWORK